ਨਵਾਸ਼ਹਿਰ /ਕਾਠਗੜ੍ਹ 12 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ )ਬੱਚਿਆਂ ਵਿਚ ਪੋਲੀਓ ਦੀ ਨਾ ਮੁਰਾਦ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਭਾਰਤ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਐਸ ਐਮ ਓ ਬਲਾਚੌਰ ਕੁਲਵਿੰਦਰ ਮਾਨ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸੁਪਰਵਾਈਜ਼ਰ ਅਰੁਣ ਦੱਤਾ ਦੀ ਅਗਵਾਈ ਹੇਠ ਅੱਜ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰਹਿਤ ਦਵਾਈ ਦੀ ਬੂੰਦਾਂ ਪਿਲਾਈਆਂ ਗਈਆਂ ।ਇਸ ਕੰਮ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਵੱਖ ਵੱਖ ਪਿੰਡਾਂ ਵਿਚ ਪੋਲੀਓ ਰਹਿਤ ਦਵਾਈ ਦੀਆਂ ਬੂੰਦਾਂ ਪਿਲਾਉਣ ਲਈ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਭੇਜੀਆਂ ਗਈਆਂ ਜਦੋਂ ਕੇ ਬੱਸ ਅੱਡੀਆਂ ਅਤੇ ਹੋਰ ਜਤਨਕ ਥਾਵਾਂ ਤੇ ਵੀ ਇਹ ਟੀਮਾਂ ਤਇਨਾਤ ਕੀਤੀਆਂ ਗਈਆਂ ਸਨ।ਇਸ ਇਲਾਕੇ ਦੇ ਵੱਖ ਵੱਖ ਪਿੰਡ ਜਿਹਨਾਂ ਬੇਹਲੜੀ, ਗੋਲੂਮਾਜਰਾ, ਟੁੰਡੇਵਾਲ, ਨਿੱਘੀ, ਮਾਲੇਵਾਲ ਕੋਹਲੀ, ਬਾਲੇਵਾਲ, ਮੋਹਣਮਾਜਰਾ, ਕਲਾਰ ਆਦਿ ਪਿੰਡਾਂ ਦੇ ਬੱਚਿਆਂ ਨੂੰ ਪੋਲੀਓ ਰਹਿਤ ਦਵਾਈ ਦੀਆਂ ਬੂੰਦਾਂ ਸੁਪਰਵਾਈਜ਼ਰ ਅਰੁਣ ਦੱਤਾ ਦੀ ਦੇਖ ਰੇਖ ਹੇਠ ਪਿਲਾਈਆਂ ਗਈਆਂ।


