ਬਲਾਚੌਰ 9 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਪਿੰਡ ਸਿਆਣਾ ਵਾਰਡ ਨੰਬਰ 12 ਵਿੱਚ ਭਗਵਾਨ ਵਾਲਮੀਕ ਨੌਜਵਾਨ ਵੈਲਫੇਅਰ ਸਭਾ ਵੱਲੋਂ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ ਇਸ ਮੌਕੇ ਹਰਮੇਸ਼ ਰੰਗੀਲਾ ਅਤੇ ਓਂਕਾਰ ਵਾਲੀਆ ਜੀ ਨੇ ਸਤਸੰਗ ਕਰਦਿਆਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਵਾਲਮੀਕਿ ਜੀ ਨੇ ਸਾਨੂੰ ਸੱਚਾਈ ਤੇ ਨੇਕੀ ਦੇ ਰਸਤੇ ਤੇ ਚੱਲਣ ਲਈ ਪ੍ਰੇਰਣਾ ਦਿੱਤੀ ਹੈ
ਭਗਵਾਨ ਵਾਲਮੀਕਿ ਜੀ ਮਹਾਕਵਿ ਰਮਾਇਣ ਦੇ ਰਚੇਤਾ ਸਨ, ਜਿਨ੍ਹਾਂ ਆਪਣੇ ਉਪਦੇਸ਼ ਰਾਹੀਂ ਹਰੇਕ ਇਨਸਾਨ ਨੂੰ ਸੇਵਾ, ਭਗਤੀ, ਸਤਿਕਾਰ ਕਰਨ ਦਾ ਅਤੇ ਸਾਦਾ ਜੀਵਨ ਜਿਊਣ ਦਾ ਸੁਨੇਹਾ ਦਿੱਤਾ ਕਿਉਂਕਿ ਵੱਡੇ-ਵੱਡੇ ਹੰਕਾਰੀ ਵੀ ਹੰਕਾਰ ਦੀ ਭਾਵਨਾ ਛੱਡ ਤੇ ਪਾਪੀ ਵੀ ਭਗਤੀ ਤੇ ਸੇਵਾ ਨਾਲ ਆਪਣਾ ਜੀਵਨ ਬਦਲ ਸਕਦੇ ਹਨ। ਸਤਿਗੁਰੂ ਭਗਵਾਨ ਵਾਲਮੀਕਿ ਜੀ ਦੀ ਰਚੀ ਰਾਮਾਇਣ ’ਚ ਹਵਾਲਾ ਮਿਲਦਾ ਹੈ ਕਿ ਪ੍ਰਾਚੀਨ ਆਸ਼ਰਮ ਰਾਮ ਤੀਰਥ ਉਹ ਸਥਾਨ ਹੈ, ਜਿੱਥੇ ਸੀਤਾ ਮਾਤਾ ਨੇ ਦੁੱਖ ਦੇ ਸਮੇਂ ’ਚ ਆਦਿ ਗੁਰੂ ਸ੍ਰੀ ਵਾਲਮੀਕਿ ਜੀ ਦੀ ਸ਼ਰਨ ਲਈ। ਇਸੇ ਹੀ ਸਥਾਨ ’ਤੇ ਉਨ੍ਹਾਂ ਨੇ ਰਾਮਾਇਣ ਦੀ ਰਚਨਾ ਕੀਤੀ। ਇਸੇ ਜਗ੍ਹਾ ਲਵ ਕੁਸ਼ ਦਾ ਪਾਲਣ-ਪੋਸ਼ਣ ਹੋਇਆ ਤੇ ਇਸੇ ਹੀ ਅਸਥਾਨ ’ਤੇ ਵਾਲਮੀਕਿ ਜੀ ਨੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦਿੱਤੀ। ਇਸ ਅਸਥਾਨ ’ਤੇ ਰਾਜਾ ਅਸ਼ਟਰਨੇਮੀ, ਭਾਰਦਵਾਜ, ਮਹਾਰਾਜਾ ਜਨਕ, ਸ੍ਰੀ ਵਸ਼ਿਸ਼ਠ ਤੇ ਹੋਰ ਅਨੇਕਾਂ ਰਾਜੇ-ਰਾਣੀਆਂ ਸਤਿਗੁਰ ਦੀ ਬਾਣੀ ਨੂੰ ਸੁਣ ਕੇ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰ ਕੇ ਅਮਰ ਪਦਵੀ ਨੂੰ ਪ੍ਰਾਪਤ ਹੋਏ
ਮੌਕੇ ਤੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਜੀ ਵਿਸ਼ੇਸ਼ ਤੋਰ ’ਤੇ ਸ਼ਾਿਮਲ ਹੋਏ। ਇਸ ਮੌਕੇ ਸਮੂਹ ਵਾਲਮੀਕਿ ਭਾੲਚਾਰੇ ਦੇ ਲੋਕਾਂ ਨੂੰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ
ਕਿਹਾ ਕਿ ਭਗਵਾਨ ਵਾਲਮੀਕਿ ਜੀ ਬ੍ਰਹਮ ਗਿਆਨੀ ਸਨ। ਜਿਨ੍ਹਾਂ ਨੇ ਰਮਾਇਣ ਦੀ ਰਚਨਾ ਕੀਤੀ। ਸਾਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ਦੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਲਾਚੌਰ ’ਚ ਲੋਕ ਆਪਸੀ ਭਾਈਚਾਰਕ ਸਾਂਝ ਬਣਾਂ ਕੇ ਰੱਖਦੇ ਹਨ ਜੋ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ’ਤੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ, ਸੇਠੀ ਥੋਪੀਆ ਸਰਪੰਚ, ਸੁਰਿੰਦਰ ਭੱਟੀ ਪ੍ਰਧਾਨ ਆਮ ਆਦਮੀ ਪਾਰਟੀ ਬਲਾਚੌਰ,ਦਿਨੇਸ਼ ਬੈਂਸ ,ਪੰਮਾ ਕੌਂਸਲਰ ,ਪਰਮਿੰਦਰ ਕੌਂਸਲਰ, ਨਰੇਸ਼ ਚਚੀ ਕੌਂਸਲਰ ,ਪਾਨੀ ਕੌਸਲਰ ,ਮਨਜੀਤ ਬਾਬਾ, ਸੋਹਣ ਭੱਟੀ ,ਪ੍ਰਵੀਨ ਬੈਂਸ ਹੋਰ ਸ਼ਹਿਰ ਦੇ ਬਹੁਤ ਪਤਵੰਤੇ ਸੱਜਣ ਹਾਜ਼ਰ ਹੋਏ। ਕਲੱਬ ਦੇ ਪ੍ਰਧਾਨ ਬਲਵਿੰਦਰ ਕੁਮਾਰ ਲੱਕੀ ਅਤੇ ਰਾਧੇ ਸ਼ਾਮ ਬਿੱਲੂ ਕੌਂਸਲਰ ਵਾਰਡ ਨੰਬਰ 12 ਇਹਨਾਂ ਨੇ ਆਏ ਹੋ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਅਤੇ ਮਾਨ ਸਨਮਾਨ ਕੀਤਾ ਮੌਕੇ ਤੇ ਕਲੱਬ ਦੇ ਕੈਸ਼ੀਅਰ ਗੌਰਵ, ਸੈਕਟਰੀ ਸੰਦੀਪ ਕੁਮਾਰ,
ਉਪ ਪ੍ਰਧਾਨ ਦਵਿੰਦਰ ਕੁਮਾਰ, ਜੁਗਿੰਦਰ ਪਾਲ, , ਸੁਖਵਿੰਦਰ ਕੁਮਾਰ, ਦੀਪ ਸਹੋਤਾ, ਮਨੋਹਰ ਲਾਲ, ਸਾਗਰ, ਸੁਖਰਾਜ ਮਨੀਸ਼ ਕੁਮਾਰ ਰਵੀ, ਦੀਪ ਵਾਲੀਆਂ, ਮੋਹਿਤ ਬਲੀਆਂ, ਵਿਸ਼ਾਲ ਬਾਲੀਆ, ਮਾਨਵ, ਬਵਿਸ਼, ਰਿਹਾਨ, ਸ਼ੁਭਮ ,ਲਵਕੇਸ਼ ਮੰਨਤ, ਵੰਸ਼,ਮਨਦੀਪ, ਅਨਮੋਲ, ਹਰਸ਼, ਅਰਸ਼, ਕ੍ਰਿਸ਼ਨ, ਉਕਾਰ,ਹਰਦੀਪ, ਦਿਲਰਾਜ, ਸੁਨੀਲ, ਜਤਿਨ, ਦਲੀਪ , ਪ੍ਰਭੂ ਪ੍ਰਥਮ ,ਮਨਸ਼ੂ, ਗਗਨ,ਪੰਕਜ, ਪਵਨ ਬਾਲੀ ਹੋਰ ਬਹੁਤ ਸਾਰੇ ਮੈਂਬਰਾਂ ਨੇ ਸੇਵਾ ਕੀਤੀ।


