ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 15000 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ
ਨਵਾਂਸ਼ਹਿਰ /ਪੋਜੇਵਾਲ ਸਰਾਂ 9ਅਕਤੂਬਰ( ਜਤਿੰਦਰ ਪਾਲ ਸਿੰਘ ਕਲੇਰ ) ਵਿਧਾਨ ਸਭਾ ਹਲਕਾ ਬਲਾਚੋਰ ਦੇ ਸ਼ਹੀਦ ਯਸ਼ਪਾਲ ਸਿੰਘ ਮੈਮੋਰੀਅਲ ਯੂਥ ਸਪੋਟਰਸ ਐਡ ਵੈਲਫੇਅਰ ਕਲੱਬ ਤੇ ਗ੍ਰਾਮ ਪੰਚਾਇਤ ਪਿੰਡ ਝੰਡੂਪੁਰ ਦੇ ਨੋਜਵਾਨਾ ਦੇ ਵੱਲੋਂ 11ਵਾ ਦੋ ਰੋਜਾਂ ਨਿਰੋਲ ਪਿੰਡ ਪੱਧਰ ਕ੍ਰਿਕਟ ਟੂਰਨਾਮੈਂਟ ਮਿਤੀ 11,12 ਅਕਤੂਬਰ ਨੂੰ ਮਾਲੇਵਾਲ ਸਰਕਾਰੀ ਸਕੂਲ ਦੇ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ ਟੂਰਨਾਮੈਂਟ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਦਾ ਪਹਿਲੇ ਦਿਨ ਮਿਤੀ 11ਅਕਤੂਬਰ ਨੂੰ ਉਦਘਾਟਨ ਨੀਕੂ ਭਗਤ ਜੀ ਬੂਥਗੜ੍ ਤੇ 12 ਅਕਤੂਬਰ ਨੂੰ ਇਨਾਮਾਂ ਦੀ ਹਲਕਾ ਬਲਾਚੌਰ ਦੇ ਵਿਧਾਇਕਾ ਸੀ੍ਮਤੀ ਸ਼ੰਤੌਸ ਕਟਾਰੀਆ ਦੇ ਵੱਲੋਂ ਕੀਤੀ ਜਾਵੇਗੀ ਟੂਰਨਾਮੈਂਟ ਦੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 15000 ਰੁਪਏ ਨਕਦ ਰਾਸ਼ੀ ਨਾਲ ਟ੍ਰਾਫੀ ਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11,000 ਰੁਪਏ ਨਕਦ ਰਾਸ਼ੀ ਨਾਲ ਟ੍ਰਾਫੀ ਦਿੱਤੀ ਜਾਵੇਗੀ ਤੀਜੇ ਤੇ ਆਉਣ ਵਾਲੀ ਟੀਮ ਨੂੰ 3100 ਰੁਪਏ ਨਾਲ ਟ੍ਰਾਫੀ ਤੇ ਚੋਥੇ ਸਥਾਨ ਤੇ ਆਉਣ ਵਾਲੇ ਟੀ ਨੂੰ 2100 ਰੁਪਏ ਨਾਲ ਨਾਲ ਟ੍ਰਾਫੀਆ ਦਿੱਤੀਆਂ ਜਾਣਗੀਆਂ ਟੂਰਨਾਮੈਂਟ ਦੇ ਦੋਰਾਨ ਵਧਿਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ


