ਨਵਾਸ਼ਹਿਰ /ਕਾਠਗੜ੍ਹ, 10 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ )-ਮੱਕੋਵਾਲ ਦੇ ਨਾਮਵਰ ਕਟਾਰੀਆ ਪਰਿਵਾਰ ਜਿਨ੍ਹਾਂ ਦਾ ਜੱਦੀ ਪਿੰਡ ਪਿਛੋ ਨਿੱਘੀ ਹੈ ਦੇ ਮਾਤਾ ਕਿਸ਼ਨੀ ਦੇਵੀ ਧਰਮ ਪਤਨੀ ਸਵ. ਪ੍ਰੀਤਮ ਸਿੰਘ ਕਾਨੂੰਗੋ ਲੰਮੀ ਉਮਰ ਕਰੀਬ 95 ਸਾਲ ਭੋਗ ਕੇ ਸੰਖੇਪ ਜਿਹੇ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ। ਇਲਾਕੇ ਦੀਆਂ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਕਾਮਰੇਡ ਪਰਮਿੰਦਰ ਮੇਨਕਾ, ਨੌਜਵਾਨ ਆਗੂ ਰਮਨ ਚੌਧਰੀ ਨੰਦ ਲਾਲ, ਜਬੇਦਾਰ ਜੋਗਿੰਦਰ ਸਿੰਘ ਅਟਵਾਲ, ਗੁਰਦੀਪ ਸਿੰਘ ਬਕਾਪੁਰ, ਨਿਰਵੈਰ ਸਿੰਘ ਮਹਿਤਪੁਰ, ਸ਼ੰਮੀ ਜਲਾਲਪੁਰ, ਸਾਬਕਾ ਸਰਪੰਚ ਚੌਧਰੀ ਪ੍ਰੇਮ ਕਲਾਰ, ਅਸ਼ੋਕ ਕੁਮਾਰ ਸੜੋਆ, ਜਗਦੀਸ਼ ਬਜਾੜ, ਰਾਜ ਕੁਮਾਰ ਲੁਧਿਆਣਾ, ਸੁਖਦੇਵ ਸਿੰਘ ਲੁਧਿਆਣਾ, ਬਲਦੇਵ ਚੌਹਾਨ ਲੁਧਿਆਣਾ, ਗੁਰਵਿੰਦਰ ਸਿੰਘ ਮੱਲ੍ਹੀ, ਧਰਮਪਾਲ ਕਾਠਗੜ੍ਹ, ਪ੍ਰਵੀਨ ਕਾਕਾ ਕਾਠਗੜ੍ਹ, ਚਰਨਜੀਤ ਸਿੰਘ ਕਿਸ਼ਨਪੁਰ, ਹਰਭਜਨ ਸਿੰਘ ਭੱਰਥਲਾ, ਚਰਨਦਾਸ ਆਦੋਆਣਾ, ਪ੍ਰੇਮ ਸਿੰਘ ਸਰਪੰਚ ਮੱਤੋਂ ਮੰਡ, ਦੇਵ ਰਾਜ ਮੱਤੋ, ਜਰਨੈਲ ਸਿਘ ਰੈਲਮਾਜਰਾ, ਕਰਨੈਲ ਸਿੰਘ ਰੈਲਮਾਜਰਾ, ਸੁਰਿੰਦਰਪਾਲ ਸਿੰਘ ਨਵਾਂ ਪਿੰਡ ਟੱਪਰੀਆਂ, ਸਰਪੰਚ ਨੌਹਰੀਆ ਰਾਮ ਗੋਲੂਮਾਜਰਾ, ਗੁਰਿੰਦਰ ਪਾਲ ਉਧਨੋਵਾਲ, ਨਰੇਸ਼ ਕੁਮਾਰ ਉਧਨੋਵਾਲ, ਮਾਸਟਰ ਬਲਦੇਵ ਸਿੰਘ ਟੌਂਸਾ, ਸਤਪਾਲ ਟੌਂਸਾ, ਕੁਲਦੀਪ ਕੁਮਾਰ ਕਰੀਮਪੁਰ, ਇਕਬਾਲ ਸਿੰਘ, ਮਲਕੀਤ ਸਿੰਘ ਨਿੱਘੀ, ਸਾਬਕਾ ਸਰਪੰਚ ਸੋਨੂੰ ਰਾਜੂਮਾਜਰਾ, ਦਿਲਬਾਗ ਰਾਜੂਮਾਜਰਾ, ਬਚਨ ਭਾਟੀਆ ਰਾਜੂਮਾਜਰਾ, ਅਸ਼ੋਕ ਕੁਮਾਰ ਲੰਬੜਦਾਰ ਰੱਤੇਵਾਲ, ਗੁਰਸੇਵਕ ਜੋਗੇਵਾਲ, ਰੌਸ਼ਨ ਉਧਨੋਵਾਲ, ਰਕੇਸ਼ ਕੁਮਾਰ ਜਲੰਧਰ, ਲਖਵਿੰਦਰ ਸਿੰਘ ਜਲੰਧਰ, ਅਵੀਨਾਸ਼ ਰਾਏ ਮਾਣੇਵਾਲ, ਸੁਖਦੇਵ ਸਿੰਘ ਪਨੇਸਰ, ਜਤਿੰਦਰਪਾਲ ਸਿੰਘ ਕਲੇਰ, ਹਰਦੀਪ ਸਿੰਘ ਗਹੂੰਣ ਨੇ ਗ੍ਰਹਿ ਮੱਕੋਵਾਲ ਪਹੁੰਚ ਕੇ ਅਫਸੋਸ ਪ੍ਰਗਟ ਕੀਤਾ। ਇਸ ਸਮੇਂ ਪਰਿਵਾਰਿਕ ਮੈਂਬਰ ਸਵਰਨਜੀਤ ਸਿੰਘ ਲੰਬਰਦਾਰ, ਗੁਰਬਖਸ਼ ਸਿੰਘ ਰਿਟਾਇਰ ਜੀ.ਐਮ, ਜਗਤਾਰ ਸਿੰਘ, ਮੇਹਰ ਸਿੰਘ ਰਿਟਾਇਰ ਕਾਨੂੰਗੋ, ਮਨੋਹਰ ਸਿੰਘ, ਹਰਪਾਲ ਸਿੰਘ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਗੁਰਦੀਪ ਸਿੰਘ, ਰਣਜੀਤ ਸਿੰਘ, ਰਘਵੀਰ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਪਰਮਿੰਦਰ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਰਿਸ਼ਤੇਦਾਰ ਅਤੇ ਪਰਿਵਾਰ ਮੈਂਬਰ ਹਾਜ਼ਰ ਸਨ। ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਕਿਸ਼ਨੀ ਦੇਵੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 12 ਅਕਤੂਬਰ ਦਿਨ ਐਤਵਾਰ ਨੂੰ ਗ੍ਰਹਿ ਮੱਕੋਵਾਲ ਵਿਖੇ ਹੋਵੇਗਾ।


