ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਖੰਨਾ ਦੇ ਮਲੌਦ ਦੇ ਸੀਹਾਂ ਦੌਦ ਪਿੰਡ ਤੋਂ ਅਗਵਾ ਕੀਤੇ ਗਏ 7 ਸਾਲਾ ਬੱਚੇ ਭਾਵਕੀਰਤ ਸਿੰਘ ਨੂੰ ਬਰਾਮਦ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ, ਬੱਚਾ ਪਟਿਆਲਾ ਦੇ ਪਿੰਡ ਰੱਖੜਾ ਨੇੜੇ ਮਿਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਗਵਾਕਾਰਾਂ ਨਾਲ ਮੁਕਾਬਲਾ ਕਰਕੇ ਇੱਕ ਕਿਡਨੈਪਰ ਮਾਰਿਆ ਗਿਆ ਹੈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ
ਇਸ ਤੋਂ ਪਹਿਲਾਂ, ਬੀਤੇ ਦਿਨ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਮਲੌਦ ਕਸਬੇ ਦੇ ਸੀਹਾਂ ਦੌਦ ਪਿੰਡ ਵਿੱਚ ਇੱਕ ਬੱਚੇ ਨੂੰ ਅਗਵਾ ਕੀਤਾ ਗਿਆ ਸੀ। 7 ਸਾਲਾ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਗਵਾ ਕੀਤਾ, ਜਦੋਂ ਉਹ ਆਪਣੇ ਘਰ ਵਿੱਚ ਖੇਡ ਰਿਹਾ ਸੀ। ਅਗਵਾਕਾਰਾਂ ਨੇ ਆਪਣੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ ਅਤੇ ਕੰਬਲ ਵੀ ਲਏ ਹੋਏ ਸਨ। ਉਨ੍ਹਾਂ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ, ਜਿਸ ਵਿੱਚ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ।
ਅਗਵਾਕਾਰਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੋਰ ਵਿੱਚ ਕੀਤਾ ਗਿਆ। ਇਸ ਦੌਰਾਨ, ਪੁਲਿਸ ਨੇ ਪਿੰਡ ਮੰਡੋਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ, ਜਿਸ ਦੀ ਅਗਵਾਹੀ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਟੀਮ ਕਰ ਰਹੀ ਸੀ।
ਪੁਲਿਸ ਅਤੇ ਕਿਡਨੈਪਰਾਂ ਵਿਚਕਾਰ ਵੱਡੀ ਗੋਲੀਬਾਰੀ ਹੋਈ ਹੈ, ਜਿਸ ਦੌਰਾਨ 25 ਤੋਂ 30 ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੀ ਕਾਰਵਾਈ ਵਿੱਚ ਇੱਕ ਕਿਡਨੈਪਰ ਮਾਰਿਆ ਗਿਆ ਹੈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਇਹ ਐਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੌਰ ਵਿੱਚ ਕੀਤਾ ਗਿਆ। ਪਟਿਆਲਾ ਪੁਲਿਸ ਦੇ 3 ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਇਸ ਐਨਕਾਊਂਟਰ ਵਿੱਚ 3 ਜ਼ਿਲ੍ਹਿਆਂ ਦੀ ਭਾਗੀਦਾਰੀ ਰਹੀ, ਜਿਸ ਨਾਲ ਕਿਡਨੈਪਰਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਮਾਰੇ ਗਏ ਕਿਡਨੈਪਰ ਵਿੱਚੋਂ ਇੱਕ ਦੀ ਪਛਾਣ ਜਸਪ੍ਰੀਤ ਸਿੰਘ (ਉਮਰ 23 ਸਾਲ) ਪੁੱਤਰ ਲਖਵਿੰਦਰ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ।
ਬੀਤੇ ਸ਼ਾਮ ਪਿੰਡ ਸ਼ੀਹਾਂ ਦੌਦ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ 7 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਅਗਵਾ ਕਰ ਲਿਆ। ਭਵਕੀਰਤ ਤਾਰਾ ਕਾਨਵੈਂਟ ਸਕੂਲ ਦੀ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਕਥਿਤ ਅਗਵਾਕਾਰਾਂ ਨੇ ਉਸ ਨੂੰ ਉਸਦੇ ਘਰ ਦੇ ਵਿਹੜੇ ਵਿੱਚ ਖੇਡਦੇ ਸਮੇਂ ਅਗਵਾ ਕੀਤਾ ਅਤੇ ਫਿਰ ਫਰਾਰ ਹੋ ਗਏ। ਬੱਚੇ ਦੇ ਦਾਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਅਗਵਾਕਾਰਾਂ ਦਾ ਪਿੱਛਾ ਕੀਤਾ ਅਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ।