Join
Sunday, March 22, 2026
Sunday, March 22, 2026

ਸੰਤੋਸ਼ ਕਟਾਰੀਆ ਵਿਧਾਇਕ ਨੇ ਨਵ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਦਿੱਤੀਆਂ ਮੁਬਾਰਕਾਂ… 

ਬਲਾਚੌਰ 5 ਅਕਤੂਬਰ ( ਜਤਿੰਦਰ ਪਾਲ ਸਿੰਘ ਕਲੇਰ  ) ਆਮ ਆਦਮੀ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਬਲਾਕ ਪ੍ਰਧਾਨ ਦੀ ਪਾਰਟੀ ਵਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਬਲਾਚੌਰ ਹਲਕੇ ਤੋਂ ਆਤਮਾ ਰਾਮ, ਦਰਬਾਰਾ ਸਿੰਘ,ਬਲਵੀਰ ਮੀਲੂ, ਅਵਤਾਰ ਸਿੰਘ , ਲਖਵਿੰਦਰ, ਦਵਿੰਦਰ,ਡਾਕਟਰ ਨਰੇਸ਼,ਗੁਰਚੇਨ,ਹਰਮੇਸ਼ ਲਾਲ,ਹੁਸਨ ਲਾਲ,ਨਰੇਸ਼ ਕੁਮਾਰ,ਨਰਿੰਦਰ ,ਪਰਮਜੀਤ,ਪ੍ਰਵੀਨ ਵਸ਼ਿਸ਼ਟ,ਰਣਵੀਰ ਸਿੰਘ,ਰਵੀਇੰਦਰ,ਸਤਨਾਮ,ਸ਼ੌਂਕੀ ਨਾਥ,ਸੋਨੂੰ ਰਾਣਾ, ਸੁਰਿੰਦਰ ਭੱਟੀ ਨੂੰ ਇੱਕ ਵੱਡੀ ਜਿੰਮੇਵਾਰੀ ਦਿੱਤੀ ਗਈ।ਜਿਸ ਵਿੱਚ ਉਹਨਾਂ ਨੂੰ ਬਲਾਕ ਪ੍ਰਧਾਨ ਐਲਾਨਿਆ ਗਿਆ। ਇਹ ਉਹਨਾਂ ਦੀ  ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਇਹਨਾਂ ਨੇ ਕਿਹਾ ਕਿ ਅਸੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਹਰੇਕ ਤਰੀਕੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਹੈ, ਉਹ ਵੀ ਆਪਣੀ ਸੇਵਾ ਇਸੇ ਤਰ੍ਹਾਂ ਹੀ ਅੱਗੇ ਵੀ ਜਾਰੀ ਰੱਖਣਗੇ ਕਿਉਂਕਿ ਸੰਗਠਨ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਉਨ੍ਹਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ,ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ, ਅਮਨ ਅਰੋੜਾ ਪੰਜਾਬ ਪ੍ਰਧਾਨ, ਹਲਕਾ ਵਿਧਾਇਕਾਂ ਸੰਤੋਸ਼ ਕਟਾਰੀਆ ਦਾ ਇਹ ਜਿੰਮੇਵਾਰੀ ਦੇਣ ਤੇ ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਇਸ ਮਿਲੀ ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

Related Articles

LEAVE A REPLY

Please enter your comment!
Please enter your name here

Latest Articles

2

2