Join
Sunday, March 22, 2026
Sunday, March 22, 2026

ਕਾਠਗੜ੍ਹ ਵਿਖੇ ਪਹਿਲਾਂ ਖੂਨਦਾਨ ਕੈਂਪ ਸਵਰਗੀ ਕਮਲਜੀਤ ਕੁਮਾਰ ਸੋਨੂੰ ਦੀ ਯਾਦ ਵਿਚ ਲਗਾਇਆ ਗਿਆ

ਨਵਾਸ਼ਹਿਰ /ਕਾਠਗੜ੍ਹ 5 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਫਰੈਂਡਜ਼ ਗਰੁੱਪ ਕਾਠਗੜ੍ਹ ਵਲੋਂ ਸਵਰਗੀ ਨੌਜਵਾਨ ਸੋਨੂੰ ਕਾਠਗੜ੍ਹ ਦੀ ਯਾਦ ਵਿਚ ਪਹਿਲਾਂ ਖੂਨਦਾਨ ਕੈਂਪ ਅਤੇ ਲੰਗਰ ਮੇਨ ਚੌਕ ਕਾਠਗੜ੍ਹ ਦੀ ਮਾਰਕੀਟ ਵਿਚ ਲਗਾਇਆ ਗਿਆ ਇਸ  ਕੈਂਪ ਦਾ ਉਦਘਾਟਨ ਦਾ ਅਸ਼ਵਨੀ ਕੁਮਾਰ, ਸ਼ੀਲਾ ਦੇਵੀ ਨੇ ਸਾਂਝੇ ਤੌਰ ਤੇ ਕੀਤਾ 

ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਅਤੇ ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜਕੁਮਾਰ ਬ੍ਰਿਗੇਡੀਅਰ, ਅਤੇ ਕਾਠਗੜ੍ਹ ਦੇ ਸਰਪੰਚ ਰਿਸ਼ੂ ਬਾਲਾ, ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ, ਨੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ, ਅਤੇ ਉਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਧਿਆਨ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦੀਆਂ ਰਵੀ ਕੁਮਾਰ ਕਾਠਗੜ੍ਹ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਦੁਪਹਿਰ 2ਵਜੇ ਤੱਕ ਖੂਨਦਾਨ ਕੈਂਪ ਬਲੱਡ ਸੈਂਟਰ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰਾਂ ਦੀ ਟੀਮ ਵਲੋਂ ਲਗਾਇਆ ਗਿਆ ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ ਇਸ ਖੂਨਦਾਨ ਕੈਂਪ ਵਿਚ ਸਮੂਹ ਗ੍ਰਾਮ ਪੰਚਾਇਤ ਅਤੇ ਕਸਬੇ ਕਾਠਗੜ੍ਹ ਦੇ ਦੁਕਾਨਦਾਰ ਅਤੇ ਇਲਾਕੇ ਦੇ ਮੋਹਤਬਰ ਨੌਜਵਾਨ ਨੇ ਇਸ ਖੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮੌਕੇ 80 ਯੂਨਿਟ ਖੂਨ ਇਕੱਤਰ ਹੋਈਆਂ।ਇਸ ਮੌਕੇ ਧਰਪਾਲ ਕੋਹਲੀ, ਹਰਜੀਤ ਸਿੰਘ ਜਾਡਲੀ,ਜਤਿੰਦਰ ਕੁਮਾਰ ਆਨੰਦ, ਬਿੱਟੂ ਸਰਪੰਚ ਚਾਹਲਾਂ, ਰੋਹਿਤ, ਗੋਬਿੰਦ ਕਾਠਗੜ੍ਹ, ਰਮਨ, ਰਕੇਸ਼, ਮਨੀ, ਮੋਨੂੰ ਆਦਿ ਪਿੰਡ ਦੇ ਨੌਜਵਾਨ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2