ਬਲਾਚੌਰ 2 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ) ਪੋਜੇਵਾਲ ਪਿੰਡ ਵਿਖੇ ਮਾਤਾ ਦੁਰਗਾ ਅਸ਼ਟਮੀ ਦਾ ਸਮਾਰੋਹ ਵੱਡੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਇਲਾਕੇ ਦੇ ਸੈਂਕੜੇ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਦੇ ਦਰ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਪੂਰੇ ਪਿੰਡ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ।
ਇਸ ਧਾਰਮਿਕ ਸਮਾਰੋਹ ਵਿੱਚ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਮਾਤਾ ਰਾਣੀ ਦੀ ਪੂਜਾ ਅਰਚਨਾ ਕਰਕੇ ਅਸ਼ੀਰਵਾਦ ਲਿਆ ਅਤੇ ਸੰਗਤਾਂ ਨਾਲ ਮਿਲ ਕੇ ਧਾਰਮਿਕ ਰਸਮਾਂ ਵਿੱਚ ਭਾਗ ਲਿਆ। ਅਸ਼ੋਕ ਕਟਾਰੀਆ ਜੀ ਨੇ ਕਿਹਾ ਕਿ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਹੀ ਸਮਾਜ ਵਿੱਚ ਖੁਸ਼ਹਾਲੀ, ਭਾਈਚਾਰਕ ਪਿਆਰ ਅਤੇ ਚੜਦੀ ਕਲਾ ਬਣੀ ਰਹਿੰਦੀ ਹੈ।ਸਮਾਰੋਹ ਦੌਰਾਨ ਕੀਰਤਨ ਅਤੇ ਭਗਤੀ ਸੰਗੀਤ ਨੇ ਮੌਜੂਦ ਸੰਗਤਾਂ ਨੂੰ ਭਗਤੀਮਈ ਰੰਗ ਵਿੱਚ ਰੰਗ ਦਿੱਤਾ। ਸੰਗਤਾਂ ਵੱਲੋਂ ਅਸ਼ੋਕ ਕਟਾਰੀਆ ਜੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮਰਪਣ ਭਾਵ ਨਾਲ ਸਰੋਪਾ ਭੇਟ ਕੀਤਾ ਗਿਆ। ਸਮੂਹ ਸਮਾਰੋਹ ਦਾ ਮਾਹੌਲ ਸ਼ਾਂਤੀ, ਪਿਆਰ ਅਤੇ ਭਗਤੀ ਦਾ ਪ੍ਰਤੀਕ ਬਣਿਆ ਰਿਹਾ।ਪੋਜੇਵਾਲ ਵਿਖੇ ਮਨਾਈ ਗਈ ਦੁਰਗਾ ਅਸ਼ਟਮੀ ਨੇ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਮਜ਼ਬੂਤ ਕੀਤਾ, ਸਗੋਂ ਪਿੰਡ ਵਾਸੀਆਂ ਵਿੱਚ ਇਕਤਾ ਅਤੇ ਭਾਈਚਾਰੇ ਦੀਆਂ ਡੋਰਾਂ ਨੂੰ ਹੋਰ ਮਜ਼ਬੂਤ ਕੀਤਾ।


