Join
Sunday, March 22, 2026
Sunday, March 22, 2026

ਵੋਟ ਚੋਰ ਗੱਦੀ ਛੋੜ ਹਸਤਾਖਰ ਮੁਹਿੰਮ ਦੀ ਬਲਾਚੌਰ ਵਿਖੇ ਹੋਈ ਸ਼ੁਰੂਆਤ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ 

ਬਲਾਚੌਰ 2 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਪਾਰਟੀ ਘਰ-ਘਰ ਵਿੱਚ ਪਹੁੰਚ ਕਰ ਲੋਕਾਂ ਨੂੰ ਕਰ ਰਹੀ ਜਾਗਰੁਕ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਵੋਟ ਚੋਰ ਗੱਦੀ ਛੋੜ ਹਸਤਾਖਰ ਮੁਹਿੰਮ ਕਾਂਗਰਸ ਪਾਰਟੀ ਦਫ਼ਤਰ ਬਲਾਚੌਰ ਵਿਖੇ ਸ਼ੁਰੂ ਕਰਦਿਆਂ ਕੀਤੇ। 

ਜਿਸ ਵਿੱਚ ਉਨਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਮਸ਼ੀਨ ਪੜ੍ਹਨਯੋਗ ਵੋਟਰ ਸੂਚੀ ਨੂੰ ਫੋਟੋਆਂ ਸਮੇਤ ਜਨਤਕ ਜਾਂਚ ਲਈ ਉਪਲਬਧ ਕਰਵਾਇਆ ਜਾਵੇ।

ਹਰੇਕ ਚੋਣ ਤੋਂ ਪਹਿਲਾਂ ਫੋਟੋਆਂ ਸਮੇਤ ਮਿਟਾਈਆਂ ਅਤੇ ਜੋੜੀਆਂ ਗਈਆਂ ਵੋਟਰ ਸੂਚੀਆਂ ਨੂੰ ਜਨਤਕ ਤੌਰ ‘ਤੇ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਗਲਤ ਢੰਗ ਨਾਲ ਮਿਟਾਈ ਗਈ ਵੋਟ ਸੰਬੰਧੀ ਇੱਕ ਪਹੁੰਚਯੋਗ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਈ ਜਾਵੇ।ਆਖਰੀ ਸਮੇਂ ‘ਤੇ ਵੋਟਾਂ ਨੂੰ ਮਿਟਾਉਣ ਜਾਂ ਜੋੜਨ ਤੋਂ ਬਚਿਆ ਜਾਣਾ ਚਾਹੀਦਾ ਹੈ ਅਤੇ ਇੱਕ ਸਪੱਸ਼ਟ ਕੱਟ-ਆਫ ਮਿਤੀ ਦਾ ਐਲਾਨ ਬਹੁਤ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ।

 ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਅਧਿਕਾਰੀਆਂ/ਏਜੰਟਾਂ ‘ਤੇ ਮੁਕੱਦਮਾ ਚਲਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇੱਕ ਫਾਰਮ ਰਾਂਹੀ ਹਲਕਾ ਨਿਵਾਸੀਆਂ ਦੇ ਹਸਤਾਖਰ ਕਰਵਾ ਚੋਣ ਕਮੀਸ਼ਨ ਭਾਰਤ ਨੂੰ ਭੇਜੇ ਜਾਣਗੇ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਦੇਸ ਰਾਜ ਹਕਲਾ ਮੈਂਬਰ ਡੀ.ਸੀ.ਸੀ., ਸੁਰਿੰਦਰ ਸ਼ਿੰਦਾ ਬੁਲਾਰਾ ਡੀ.ਸੀ.ਸੀ., ਮਨੋਹਰ ਲਾਲ ਭਾਟੀਆ ਮੈਂਬਰ ਬੀ.ਸੀ.ਸੀ. ਤਰਸੇਮ ਲਾਲ ਜਿੰਦਰ ਪ੍ਰਧਾਨ ਐਸ.ਸੀ.ਸੈੱਲ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਨਰੇਸ਼ ਚੇਚੀ ਕੌਂਸਲਰ, ਹਰਪ੍ਰੀਤ ਕੁਮਾਰ ਯੂਥ ਪ੍ਰਧਾਨ ਬਲਾਚੌਰ, ਦਿਨੇਸ਼ ਕੁਮਾਰ, ਦਲੇਲ ਸੈਣੀ ਸੀਨੀਅਰ ਆਗੂ, ਸੋਮਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਦਿਨੇਸ਼ ਕੁਮਾਰ ਬੈਂਸ, ਪ੍ਰੋ. ਸਰਵਨ ਕੁਮਾਰ, ਕੁਲਵਿੰਦਰ ਕੁਮਾਰ ਸੋਸ਼ਲ ਮੀਡੀਆ ਇੰਚਾਰਜ, ਪਾਨੀ ਕੁਮਾਰ ਕੌਂਸਲਰ, ਸੋਨੂ ਕੁਮਾਰ ਪ੍ਰੇਮਨਗਰ, ਰੋਹਿਤ ਟਕਾਰਲਾ, ਦਿਲਬਾਗ ਸਿੰਘ, ਰਿੰਕੂ, ਹੈਪੀ ਰਾਣਾ,  ਆਦਿ ਕਾਂਗਰਸੀ ਆਗੂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2