#ਇਨਾਮਾਂ ਦੀ ਵੰਡ ਅਨੀਤਾ ਸਰਮਾ ਡੀ.ਈ.ਓ,ਲਖਵੀਰ ਸਿੰਘ ਡਿਪਟੀ ਡੀ.ਈ.ਓ ਅਤੇ ਅਸੋਕ ਕਟਾਰੀਆ ਵਲੋਂ ਕੀਤੀ
ਨਵਾਂਸਹਿਰ 30 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )
ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ/ਐਲੀ.ਸਿ) ਅਨੀਤਾ ਸਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਲਖਵੀਰ ਸਿੰਘ ਦੀ ਅਗਵਾਈ ਵਿਚ 69ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਬੱਡੀ ਸਰਕਲ ਸਟਾਇਲ ਲੜਕੇ ਅਤੇ ਲੜਕੀਆ ਦੇ ਮੁਕਾਬਲੇ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਸਪੰਨ ਹੋਏ । ਇਸ ਟੂਰਨਾਮੈਂਟ ਦੇ ਜੇਤੂਆ ਨੂੰ ਇਨਾਮਾਂ ਦੀ ਵੰਡ ਅਸ਼ੋਕ ਕੁਮਾਰ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ, ਅਨੀਤਾ ਸ਼ਰਮਾ ਜਿਲ੍ਹਾਂ ਸਿੱਖਿਆ ਅਫਸਰ, ਲਖਵੀਰ ਸਿੰਘ ਉਪ ਜਿਲ੍ਹਾਂ ਸਿੱਖਿਆ ਅਫਸਰ (ਸੈ.ਸਿ) ਵਲੋਂ ਕੀਤੀ ਗਈ । ਇਸ ਮੌਕੇ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਟੂਰਨਾਮੈਂਟ ਦੌਰਾਨ ਉਮਰ ਗੁੱਟ 14 ਸਾਲ ਵਿੱਚ ਸੜੋਆ ਜੋਨ ਨੇ ਪਹਿਲਾ,ਮਕੁੰਦਪੁਰ ਜੋਨ ਨੇ ਦੂਸਰਾ, 17 ਸਾਲ ਵਿੱਚ ਮੁਕੰਦਪੁਰ ਜੋਨ ਨੇ ਪਹਿਲਾਂ,ਸੜੋਆ ਜੋਨ ਨੇ ਦੂਸਰਾ,19 ਸਾਲ ਵਿੱਚ ਸੜੋਆ ਜੋਨ ਨੇ ਪਹਿਲਾਂ, ਕਾਠਗੜ੍ਹ ਜੋਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆ ਦੇ 14 ਸਾਲ ਮੁਕਾਬਲੇ ਵਿੱਚ ਕਾਠਗੜ੍ਹ ਜੋਨ ਨੇ ਪਹਿਲਾਂ,ਸੜੋਆ ਜੋਨ ਨੇ ਦੂਸਰਾ,17 ਸਾਲ ਵਿੱਚ ਰਾਹੋਂ ਜੋਨ ਨੇ ਪਹਿਲਾਂ ੳਤੇ ਬਹਿਰਾਮ ਜੋਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਅਮਰਜੀਤ ਖਟਕੜ ਸਾਬਕਾ ਜਿਲ੍ਹਾਂ ਸਿੱਖਿਆ ਅਫਸਰ,ਕੁਲਦੀਪ ਰਾਜ ,ਸੁਮਨ ਦੇਵੀ ਸਰਪੰਚ,ਰਾਜਪਰਵਿੰਦਰ ਕੌਰ ਐਸ.ਐਚ.ਓ ਪੋਜੇਵਾਲ,ਪ੍ਰਿੰਸੀਪਲ ਦੇਵ ਰਾਜ, ਬਿਮਲਾ ਸਿੰਘ ਭਾਟੀਆ ਕੈਨੇਡਾ ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਕਮ ਕਨਵੀਨਰ, ,ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜਰ, ਪਵਨ ਕੁਮਾਰ ਰੀਠੂ, ਬਲਵੀਰ ਕੌਰ ਮੁੱਖ ਅਧਿਆਪਕਾ ਪੋਜੇਵਾਲ,ਸਤਨਾਮ ਸਿੰਘ ਸਰਪੰਚ ਕਟਵਾਰਾਂ ਖੁਰਦ, ਰਾਜ ਕੁਮਾਰ ਇੰਚਾਰਜ, ਵਿਜੇ ਕੁਮਾਰ ਨਵਾਂਗਰਾਂ, ਮਾਸਟਰ ਸੁਰਿੰਦਰ ਕੁਮਾਰ, ਮੈਡਮ ਦਰਸਨਾ ਦੇਵੀ ,ਮੈਡਮ ਕੁਲਵਿੰਦਰ ਕੌਰ,ਅਮਰਪ੍ਰੀਤ ਸਿੰਘ ਜੌਹਰ,ਮਾਸਟਰ ਸਤਿੰਦਰ ਕੁਮਾਰ, ਆਦਿ ਸਮੇਤ ਅਧਿਆਪਕ ਅਤੇ ਪਤਵੰਤੇ ਹਾਜ਼ਰ ਸਨ।


