Join
Sunday, March 22, 2026
Sunday, March 22, 2026

ਮੈਡੀਕਲ ਪ੍ਰੈਕਟੀਸ਼ਨਰ ਬਲਾਕ ਬਲਾਚੌਰ ਦਾ ਜਥਾ ਸ਼ਹੀਦ ਭਗਤ ਸਿੰਘ ਨੂੰ ਸਿੱਜਦਾ ਕਰਨ ਲਈ ਗੁਰਦੁਆਰਾ ਸਿੰਘ ਸਭਾ

 ਮਹਿੰਦੀਪੁਰ ਤੋਂ ਖਟਕੜ ਕਲਾ ਲਈ ਰਵਾਨਾ ਹੁੰਦਾ ਹੋਇਆ ।
ਮੈਡੀਕਲ ਪ੍ਰੈਕਟੀਸ਼ਨਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਜਾਗਰੂਕਤਾ ਰੈਲੀ ਖਟਕੜ ਕਲਾਂ  ਨੂੰ ਹੋਈ ਰਵਾਨਾ

ਬਲਾਚੌਰ, 28 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਬਲਾਕ ਬਲਾਚੌਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਜਾਗਰੂਕਤਾ ਰੈਲੀ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਤੋਂ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ  ਬਲਾਕ ਪ੍ਰਧਾਨ ਤਜਿੰਦਰ ਜੋਤ ਦੀ ਅਗਵਾਈ ਵਿਚ ਰਵਾਨਾ ਹੋਈ। ਜਾਗਰੂਕਤਾ ਰੈਲੀ ਵਿਚ ਵੱਡੀ ਗਿਣਤੀ ਬਲਾਕ ਬਲਾਚੌਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਭਾਗ ਲਿਆ। ਡਾ ਜੋਤ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਤੇ ਜੋਸ਼ ਤੇ ਜਜ਼ਬੇ ਨਾਲ ਨਾਰੇਬਾਜ਼ੀ ਕੀਤੀ।

“ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ’ ਤੇ “ਠੋਕ ਕੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ”

ਦੇ ਗੂੰਜਦੇ ਨਾਰਿਆਂ ਨਾਲ ਮਾਹੌਲ ਗੂੰਜ ਉਠਿਆ।

 ਉਨ੍ਹਾਂ ਨੌਜਵਾਨਾ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਹੀਦਾਂ ਦੀ ਸਮਾਰਕ ਨੂੰ ਸਿਜਦਾ ਕਰਨ ਲਈ ਪੁੱਜਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪੰਜਾਬ ਦੇ ਉਪ ਪ੍ਰਧਾਨ ਡਾ ਦਿਲਦਾਰ ਸਿੰਘ ਚਾਹਲ ਵੀ ਉਚੇਚੇ ਤੌਰ ਤੇ ਪਹੁੰਚੇ,  ਚਾਹਲ ਨੇ ਸ਼ਹੀਦ ਦੇ ਜੀਵਨ ਬਾਰੇ ਦੱਸਿਆ ਕਿ ਸਰਦਾਰ ਸ਼ਹੀਦ ਭਗਤ ਸਿੰਘ ਜਨਮ ਤੋਂ ਹੀ ਕ੍ਰਾਂਤੀਕਾਰੀ ਸਨ।

ਉਹਨਾਂ ਦੇ ਪਰਿਵਾਰ ਵਿੱਚ ਦੇਸ਼-ਭਗਤੀ ਅਤੇ ਕੁਰਬਾਨੀ ਦੀ ਰੂਹ ਪਹਿਲਾਂ ਤੋਂ ਵਸਦੀ ਸੀ। ਭਗਤ ਸਿੰਘ ਨੇ ਬਚਪਨ ਤੋਂ ਹੀ ਗੁਲਾਮੀ ਦੇ ਖ਼ਿਲਾਫ਼ ਲੜਨ ਦਾ ਜਜ਼ਬਾ ਆਪਣੇ ਅੰਦਰ ਸੰਭਾਲ ਲਿਆ ਸੀ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਅੰਗਰੇਜ਼ਾਂ ਦੇ ਅਤਿਆਚਾਰ ਦੇਖੇ ਅਤੇ ਮਨ ਵਿੱਚ ਆਜ਼ਾਦੀ ਦੀ ਚਿੰਗਾਰੀ ਹੋਰ ਭੜਕਦੀ ਗਈ।

ਇਤਿਹਾਸਕਾਰ ਦੱਸਦੇ ਹਨ ਕਿ ਸਕੂਲੀ ਦੌਰਾਨ ਹੀ ਭਗਤ ਸਿੰਘ ਨੇ “ਬ੍ਰਿਟਿਸ਼ ਹਕੂਮਤ ਨੂੰ ਭਾਰਤ ਤੋਂ ਖ਼ਤਮ ਕਰਨ” ਦਾ ਇਰਾਦਾ ਕਰ ਲਿਆ ਸੀ। ਉਹ ਆਪਣੇ ਸਾਥੀਆਂ ਨੂੰ ਵੀ ਆਜ਼ਾਦੀ ਲਈ ਕੁਰਬਾਨੀ ਦੇ ਰਸਤੇ ’ਤੇ ਚਲਣ ਲਈ ਪ੍ਰੇਰਿਤ ਕਰਦੇ ਰਹੇ।

ਭਗਤ ਸਿੰਘ ਦੀ ਜ਼ਿੰਦਗੀ ਦਰਸਾਉਂਦੀ ਹੈ ਕਿ ਉਹ ਸਿਰਫ਼ ਇੱਕ ਯੋਧਾ ਨਹੀਂ ਸਗੋਂ ਇਕ ਸੋਚ, ਇਕ ਜਜ਼ਬਾ ਅਤੇ ਇਕ ਅੰਦੋਲਨ ਸਨ। ਉਹਨਾਂ ਦਾ ਨਾਮ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਬੇਮਿਸਾਲ ਕ੍ਰਾਂਤੀਕਾਰੀ ਦੇ ਤੌਰ ’ਤੇ ਜੀਊਂਦਾ ਹੈ ਮੌਕੇ ਤੇ ਸ਼ਾਮਿਲ ਹੋਏ ਡਾ ਪਿੰਕਾ ਉਪ ਪ੍ਰਧਾਨ  ਰਾਟਰ ਗਿਆਨ ਸਿੰਘ ਜਨਰਲ ਸਕੱਤਰ  ਹਰਜਿੰਦਰ ਸਿੰਘ ਕੈਸ਼ੀਅਰ   ਡਾ ਅੰਗਰੇਜ਼ ਡਾ ਅਮਰੀਕ ਡਾ ਸ਼ਾਬਾਸ਼ ਡਾ ਹਰਭਜਨ ਡਾਕਟਰ ਪਵਨ  ਡਾ ਜਸਵੀਰ ਸਿੰਘ ਡਾ ਪਰਮਜੀਤ ਸਿੰਘ ਡਾ ਦਵਿੰਦਰ ਡਾ ਸਾਹਿਲ ਸ਼ਾਮਿਲ ਹੋਏ|

Related Articles

LEAVE A REPLY

Please enter your comment!
Please enter your name here

Latest Articles

2

2