Join
Sunday, March 22, 2026
Sunday, March 22, 2026

ਨਾਮੀ ਸ਼ੂਟਰ ਦਾ ਨਵਾਂਸ਼ਹਿਰ ਪੁਲਿਸ ਨੇ ਕੀਤਾ ਇਨਕਾਊਂਟਰ 

ਜ਼ਖ਼ਮੀ ਸ਼ੂਟਰ ਦੀ ਹੋਈ ਮੌਤ, ਡੀਆਈਜੀ ਸਤਿੰਦਰ ਸਿੰਘ ਨੇ ਕੀਤੀ ਪ੍ਰੈੱਸ ਕਾਨਫਰੰਸ।

ਨਵਾਂਸ਼ਹਿਰ 27 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਨਵਾਂਸ਼ਹਿਰ ਪੁਲਿਸ ਦੇ ਵੱਲੋਂ ਇੱਕ ਨਾਮੀ ਸ਼ੂਟਰ ਦਾ ਇਨਕਾਊਂਟਰ ਕੀਤਾ ਗਿਆ। ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਡੀਆਈਜੀ ਰੇਜ ਲੁਧਿਆਣਾ ਨੇ ਅੱਜ ਨਵਾਂਸ਼ਹਿਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਉਨ੍ਹਾਂ ਦੇ ਨਾਲ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੀ ਹਾਜ਼ਰ ਸਨ ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਵਲੋਂ ਇੱਕ ਨਾਮੀ ਸ਼ੂਟਰ ਵਰਿੰਦਰ ਸਿੰਘ ਪਿੰਡ ਪੰਡੋਰੀ ਗੁਲ ਤਰਨਤਾਰਨ ਦਾ ਰਹਿਣ ਵਾਲਾ ਸੀ ਉਸਦਾ ਇਨਕਾਊਂਟਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਸ਼ੂਟਰ ਦੇ ਵੱਲੋਂ ਨਵਾਂਸ਼ਹਿਰ ਸਮੇਤ ਇਕ ਵੱਖ ਵੱਖ ਜਗ੍ਹਾ ਤੇ ਵਾਰਦਾਤਾਂ ਵਿੱਚ ਸ਼ਾਮਲ ਸੀ ਅਤੇ ਸ਼ੂਟਰ ਲਗਾਤਾਰ  ਮਨੂੰਅਗਵਾਨ, ਤੇ ਗੋਪੀ ਨਵਾਂਸ਼ਹਿਰ ਦੇ ਕਹਿਣ ਤੇ ਜਾਡਲਾ, ਨਵਾਂਸ਼ਹਿਰ ਦੇ ਠੇਕਿਆਂ ਉਪਰ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਅਤੇ ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਸਨ ਅਤੇ ਇਸ ਦੀ ਪੁਲਿਸ ਵੱਲੋਂ ਕਾਫੀ ਸਮੇਂ  ਤੋਂ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਪੁਲਿਸ ਜਦੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਨਾਮੀ ਸ਼ੂਟਰ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਇਸਦੇ ਮੋਟਰਸਾਈਕਲ ਦਾ ਪਿੱਛਾ ਕੀਤਾ ਤਾਂ ਉਸਨੇ ਪੁਲਿਸ ਦੇ ਉੱਪਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਇਸ ਉਥੇ ਫਾਇਰ ਕੀਤੇ ਤਾਂ ਇਹ ਸ਼ੂਟਰ ਜਖਮੀ ਹੋ ਗਿਆ ਜਿਸ ਨੂੰ ਸਿਵਿਲ ਹਸਪਤਾਲ ਨਵਾਂਸ਼ਹਿਰ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਆਪਣੀ ਜ਼ਿੰਦਗੀ ਤਬਾਹ ਨਾ ਕਰੋ ਅਤੇ ਗਲਤ ਰਸਤੇ ਵਿੱਚ ਨਾ ਜਾਓ ਅਤੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਤੇ ਕਿਸੇ ਵੀ ਕੀਮਤ ਵਿੱਚ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਐਸਪੀ ਜਾਂਚ ਸਰਬਜੀਤ ਸਿੰਘ ਬਾਹੀਆ, ਡੀਐਸਪੀ ਰਾਜ ਕੁਮਾਰ ਬਜਾੜ,ਸਿਟੀ ਨਵਾਂਸ਼ਹਿਰ ਦੇ ਮੁੱਖ ਅਫਸਰ ਅਵਤਾਰ ਸਿੰਘ, ਤੇ ਪੁਲਿਸ ਪਾਰਟੀ ਹਾਜ਼ਰ ਸਨ।



Related Articles

LEAVE A REPLY

Please enter your comment!
Please enter your name here

Latest Articles

2

2