Join
Monday, March 23, 2026
Monday, March 23, 2026

ਹਰੇਕ ਸ਼ੁਕਰਵਾਰ ਡੇਗੂ ਤੇ ਵਾਰ ਮੁਹਿੰਮ ਤਹਿਤ ਜਾਗਰੂਕ ਕੀਤਾ 

ਬਲਾਚੌਰ 26 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )   ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਅਤੇ ਐਪੀਡੀਮੋਲੋਜਿਸਟ ਡਾਕਟਰ ਰਕੇਸ਼ ਪਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ  ਸੀਨੀਅਰ ਮੈਡੀਕਲ ਅਫ਼ਸਰ ਸੜੋਆ ਡਾਕਟਰ ਨਵਰੀਤ ਕੌਰ ਜੀ  ਦੀ ਯੋਗ ਅਗਵਾਈ ਹੇਠ ਪਿੰਡ ਮਾਲੇਵਾਲ ਵਿਖੇ ਸਿਹਤ ਵਿਭਾਗ ਦੇ ਕਰਮਚਾਰੀ  ਕਰਾਂਤੀ ਪਾਲ ਸਿੰਘ ਰੌੜੀ ਵਲੋਂ  ਮਲੇਰੀਆ ਡੇਂਗੂ ਚਿਕਨਗੁਨੀਆ ਦੇ ਲੱਛਣਾ ਅਤੇ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ ਜਿਵੇ ਹਫਤੇ ਵਿੱਚ ਇੱਕ ਦਿਨ  ਡਰਾਈ ਡੇ ਮਨਾਇਆ ਜਾਵੇ ਜਿਸ ਦੋਰਾਨ ਅਪਣੇ ਘਰ ਆਲੇ ਦੁਆਲੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਜਿਵੇਂ ਕੂਲਰਾਂ ਗਮਲਿਆਂ ਪੁਰਾਣੇ ਟਾਇਰਾਂ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਇਸ ਮੋਕੇ ਬਰੀਡਰ ਚੈਕਰ ਅਤੇ ਉਨ੍ਹਾਂ ਵਲੋਂ  ਘਰ ਘਰ ਜਾ ਕੇ ਲਾਰਵਾ ਚੈਕ ਕੀਤਾ ਗਿਆ ਅਤੇ ਲਾਰਵਾ ਮਿਲਣ ਤੇ ਮੋਕੇ ਤੇ ਨਸ਼ਟ ਕਰਵਾਇਆ ਗਿਆ ਇਸ ਤੋਂ ਬਚਾਓ ਸਬੰਧੀ ਦੱਸਿਆ ਜਿਵੇ ਅਪਣੇ ਸਰੀਰ ਨੂੰ ਕਵਰ ਕਰ ਕੇ ਰੱਖਿਆ ਜਾਵੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕੀ੍ਮਾ ਦੀ ਵਰਤੋਂ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਡਾਇਰੀਆ ਟਾਈਫਾਇਡ ਹੈਪਾਟਾਈਟਸ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਤੋਂ ਬਚਾਓ ਲਈ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਪਣੇ ਹੱਥਾ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰਕੇ ਪੀਣਾ ਚਾਹੀਦਾ ਹੈ ਅਗਰ ਕਿਸੇ ਨੂੰ ਸਿਹਤ ਸਬੰਧੀ ਕੋਈ ਮੁਸ਼ਕਲ ਆਵੇ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੇ ਇਸ ਮੌਕੇ ਸਿਹਤ ਵਿਭਾਗ ਵੱਲੋਂ ਕਰਾਂਤੀ ਪਾਲ ਸਿੰਘ ਰੌੜੀ ਰਵਿੰਦਰ ਕੁਮਾਰ ਬਰੀਡਰ ਚੈਕਰ ਆਦਿ ਹਾਜ਼ਿਰ ਸਨ

Related Articles

LEAVE A REPLY

Please enter your comment!
Please enter your name here

Latest Articles

2

2