ਬਟਾਲਾ : 26 ਸਤੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਆਪਣਾਂ ਪੰਜਾਬ ਇੰਟਰਟੇਨਮੈਂਟ ਪ੍ਰੋਡਕਸ਼ਨ ਵਲੋਂ ਬਣੀ ਪੰਜਾਬੀ ਫਿਲਮ “ਫੜ੍ਹ ਲੈ ਵਾਹਿਗੁਰੂ ਜੀ ਦਾ ਪੱਲਾ” ਅੱਜ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਮਹਾਰਾਸ਼ਟਰ ਦੇ ਸਿਨੇਮਾ ਘਰਾਂ ਵਿਚ ਲੱਗ ਗਈ ਹੈ ਲੋਕਾਂ ਦਾ ਪਿਆਰ ਭਰਭੂਰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪਣਾਂ ਪੰਜਾਬ ਇੰਟਰਟੇਨਮੈਂਟ ਪ੍ਰੋਡਕਸ਼ਨ ਦੇ ਮੀਡੀਆ ਐਡਵਾਈਜਰ ਤੇ ਮੁੱਖ ਸੰਪਾਦਕ ਰੋਜ਼ਾਨਾ ਸੱਚ ਟਾਈਮਜ਼ ਪੰਜਾਬੀ ਅਖਬਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ੍ਰ ਡੀ ਐੱਸ ਖਾਲਸਾ ਜੀ ਨੇ ਦੱਸਿਆ ਕਿ ਇਸ ਫਿਲਮ ਦੇ ਹੀਰੋ ਤੇ ਪ੍ਰੋਡੀਊਸਰ ਡੀ ਐੱਸ ਖੁੰਡੀ ਸਾਹਿਬ ਹਨ। ਅਤੇ ਫਿਲਮ ਦੇ ਗੀਤ ਅਤੇ ਮਿਊਜ਼ਿਕ ਸਾਡੇ ਬਹੁਤ ਹੀ ਪ੍ਰਮ ਮਿੱਤਰ ਬੋਲੀਵੁਡ ਦੇ ਪਲੇਅਬੈਕ ਸਿੰਗਰ ਤੇ ਮਿਊਜਿਕ ਡਾਇਰੈਕਟਰ ਬੱਬਲੀ ਸਿੰਘ ਜੀ ਵੱਲੋਂ ਗੀਤ ਗਾਏ ਅਤੇ ਫਿਲਮ ਦਾ ਸੰਗੀਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਪੋਲੀਵੁਡ ਤੇ ਬੋਲੀਵੁਡ ਦੇ ਨਾਮੀ ਅਦਾਕਾਰਾਂ ਵੱਲੋਂ ਕੰਮ ਕੀਤਾ ਗਿਆ।ਕੁਲ ਮਿਲਾ ਕੇ ਇਹ ਫਿਲਮ ਬਹੁਤ ਵਧੀਆ ਹੈ। ਫਿਲਮ ਦੀ ਕਹਾਣੀ ਦੋ ਪਰਿਵਾਰਾਂ ਦੀ ਕਹਾਣੀ ਹੈ। ਫਿਲਮ ਚ ਨਸ਼ੇ ਨੂੰ ਰੋਕਣ ਅਤੇ ਕਿਸਾਨੀ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਕਰੀਬ 40 ਸਾਲ ਬਾਅਦ ਐਸੀ ਫਿਲਮ ਆਈ ਹੈ ਜਿਸ ਵਿਚ ਪਰਿਵਾਰਕ ਪਿਆਰ ਤੇ ਸਤਿਕਾਰ ਦੱਸਿਆ ਗਿਆ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਫਿਲਮਾਂ ਸਾਨੂੰ ਮਿਲਦੀਆਂ ਰਹਿਣ ਇਸ ਲਈ ਇਸ ਫਿਲਮ ਨੂੰ ਜ਼ਰੂਰ ਦੇਖੋ। ਅੰਤ ਵਿਚ ਸ੍ਰ ਡੀ ਐੱਸ ਖਾਲਸਾ ਜੀ ਨੇ ਸਮੂਹ ਫਿਲਮ ਦੇ ਅਦਾਕਾਰਾਂ, ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ, ਗਾਇਕ ਆਦਿ ਸਭ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਫਿਲਮਾਂ ਬਣਾਉਣ ਦੀ ਅਪੀਲ ਕੀਤੀ।


