ਨਵਾਂਸ਼ਹਿਰ, 25 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਡਿਤ ਦੀਨਦਿਆਲ ਉਪਾਧਿਆਇ ਜੀ ਦੀ ਜਨਮ ਜੰਯਤੀ ਦੇ ਮੌਕੇ ‘ਤੇ ਮਨਾਏ ਜਾਣ ਵਾਲੇ ਅੰਤੋਦਯਾ ਦਿਵਸ ‘ਤੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨਵਾਂਸ਼ਹਿਰ (ਰਜਿ.) ਵੱਲੋਂ ਦਸ਼ਮੇਸ਼ ਨਗਰ, ਬੇਗਮਪੁਰ ਵਿਖੇ ਬੂਟੇ ਲਗਾਏ ਗਏ । ਇਹ ਪੋਧਾਰੋਪਣ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਮੇਰਾ ਯੁਵਾ ਭਾਰਤ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਤ, ਕਲੱਬ ਦੇ ਮੈਂਬਰ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।
ਕੁਲਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਇ ਜੀ ਨੇ “ਅੰਤੋਦਿਆ” ਯਾਨੀ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੀ ਰੌਸ਼ਨੀ ਪਹੁੰਚਾਉਣ ਦਾ ਸੰਕਲਪ ਦਿੱਤਾ। ਅੱਜ ਉਨ੍ਹਾਂ ਦੀ ਜਨਮ ਜੰਯਤੀ ‘ਤੇ ਅਸੀਂ ਬੂਟੇ ਲਗਾ ਕੇ ਨਾ ਸਿਰਫ ਵਾਤਾਵਰਨ ਬਚਾਉਣ ਦਾ ਵਾਅਦਾ ਕਰ ਰਹੇ ਹਾਂ, ਸਗੋਂ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾ ਕੇ ਵਿਕਸਤ ਭਾਰਤ @2047 ਦੇ ਲਕਸ਼ ਵੱਲ ਵੀ ਕਦਮ ਵਧਾ ਰਹੇ ਹਾਂ। ਹਰਿਤ ਭਾਰਤ ਹੀ ਵਿਕਸਤ ਭਾਰਤ ਦੀ ਨੀਂਹ ਹੈ ਅਤੇ ਨੋਜਵਾਨਾਂ ਨੂੰ ਇਸ ਦਿਸ਼ਾ ਵਿੱਚ ਅਗਵਾਈ ਕਰਨੀ ਪਵੇਗੀ।
ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਦੇ ਦਰਮਿਆਨ ਹਰ ਨਾਗਰਿਕ ਦਾ ਫਰਜ ਹੈ ਕਿ ਉਹ ਧਰਤੀ ਨੂੰ ਹਰੀ-ਭਰੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਏ। ਅੰਤ ‘ਚ ਕਲੱਬ ਦੇ ਮੈਂਬਰਾਂ ਨੇ ਸਥਾਨਕ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ। ਨਾਲ ਹੀ ਪਾਣੀ ਬਚਾਉਣ, ਪਲਾਸਟਿਕ ਰਹਿਤ ਜੀਵਨ ਜੀਣ ਅਤੇ ਸਫਾਈ ਵਰਗੇ ਕੰਮਾਂ ਨੂੰ ਵੀ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਲਈ ਕਿਹਾ।
ਇਸ ਮੌਕੇ ‘ਤੇ ਹਰਬੰਸ ਲਾਲ, ਓੰਕਾਰ ਗੰਗਰ, ਯੁਵਰਾਜ ਗੰਗਰ, ਸਾਹਿਲ ਕੁਮਾਰ ਅਤੇ ਗੁਰਕੀਰਤ ਸਿੰਘ ਹਾਜ਼ਰ ਰਹੇ।


