ਬਲਾਚੌਰ 22 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਬਲਾਚੌਰ ਵਿਖੇ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਤਹਿਸੀਲ ਪੱਧਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਵਾਂਸ਼ਹਿਰ, ਬੰਗਾ, ਬਲਾਚੌਰ,ਗੜ੍ਹਸ਼ੰਕਰ ਅਤੇ ਰਾਹੋਂ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਸਮਾਗਮ ਦੀ ਆਰੰਭਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਜੀ ਹੋਈ ਪਾਲਕੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਖੂਬਸੂਰਤ ਢੰਗ ਸਜਾਏ ਗਏ ਖੁੱਲੇ ਪੰਡਾਲ ਵਿਚ ਲਿਆਉਣ ਨਾਲ ਹੋਈ। ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਫੁੱਲਾਂ ਦੀ ਵਰਖਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸੋ ਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ । ਉਸ ਉਪਰੰਤ ਭਾਈ ਹਰਜਿੰਦਰ ਸਿੰਘ, ਜੀਤ ਸਿੰਘ ਹਰੀ ਦਰਬਾਰ ਵਿਦਿਆਲਾ ਅਟਾਰੀ ਵਾਲਿਆਂ ਦੇ ਜੱਥੇ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਤੋਂ ਬਾਅਦ ਪੰਥ ਪ੍ਰਸਿੱਧ ਜਥੇ ਅਤੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਕਰਨ ਸਿੰਘ ਪਟਿਆਲੇ ਵਾਲਿਆਂ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਰਾਗਾਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ। ਬਹੁਤਾਤ ਸੰਗਤਾਂ ਨੇ ਕੀਰਤਨ ਦੌਰਾਨ ਨਾਲ ਨਾਲ ਸ਼ਬਦ ਗਾਇਨ ਕਰਕੇ ਕੀਰਤਨ ਦਾ ਖੂਬ ਆਨੰਦ ਮਾਣਿਆ। ਪੰਥ ਪ੍ਰਸਿੱਧ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਨਾਲ ਹਾਜਰੀ ਲਗਵਾਈ। ਉਹਨਾਂ ਨੇ ਨਾ ਕੇਵਲ ਸੰਗਤਾਂ ਨੂੰ ਹੜ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ ਬਲਕਿ ਅੱਜ ਦੇ ਸਮਾਗਮ ਦੌਰਾਨ ਉਹਨਾਂ ਨੂੰ ਸੰਗਤਾਂ ਵਲੋਂ ਭੇਟ ਕੀਤੀ ਗਈ ਸੰਪੂਰਨ ਮਾਇਆ ਹੜ੍ਹ ਪੀੜਤਾਂ ਲਈ ਸਮਰਪਿਤ ਕਰ ਦਿੱਤੀ ਗਈ। ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਗੁਰੂ ਨਾਨਕ ਮਿਸ਼ਨ ਸੋਸਾਇਟੀ ਵੱਲੋਂ 25, 26 ਅਤੇ 27 ਅਕਤੂਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਵਿੱਚ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਹਾਜ਼ਰੀਆਂ ਭਰਣ ਲਈ ਬੇਨਤੀ ਕੀਤੀ। ਉਹਨਾਂ ਨੇ ਸੰਗਤਾਂ ਨੂੰ ਹੜ ਪੀੜਤਾਂ ਦੀ ਸਹਾਇਤਾ ਲਈ ਵੱਧ ਤੋਂ ਵੱਧ ਕੱਪੜੇ, ਬਿਸਤਰੇ ਅਤੇ ਹੋਰ ਲੋੜੀਂਦਾ ਸਮਾਨ ਭੇਜਣ ਲਈ ਵੀ ਨਿਮਰਤਾ ਸਹਿਤ ਬੇਨਤੀ ਕੀਤੀ। ਉਹਨਾਂ ਨੇ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਸ: ਦੀਦਾਰ ਸਿੰਘ ਜੀ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਿਨਾਂ ਨੇ ਵਿਦੇਸ਼ ਵਿੱਚ ਬੈਠੇ ਵੀ ਅੱਜ ਦੇ ਸਮਾਗਮ ਦੀ ਪੂਰਨ ਤੌਰ ਤੇ ਦੇਖ ਰਹੇ ਕੀਤੀ। ਸ: ਤਰਲੋਚਨ ਸਿੰਘ ਖਟਕੜ ਕਲਾਂ ਵਾਲਿਆਂ ਨੇ ਮੰਚ ਦਾ ਸੰਚਾਲਨ ਕੀਤਾ। ਇਸ ਸਮਾਗਮ ਨੂੰ ਅਯੋਜਿਤ ਕਰਨ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮਨੋਨੀਤ ਕੀਤੀ ਗਈ ਬਲਾਚੌਰ ਟੀਮ, ਸ਼ੁਭ ਕਰਮਨ ਸੰਸਥਾ ਅਤੇ ਐਮ ਆਰ ਸਿਟੀ ਗਰੁੱਪ ਆਫ ਇੰਸਟੀਟਿਊਸ਼ਨਜ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਟੀਮ ਦੇ ਆਗੂ ਅਮਰੀਕ ਸਿੰਘ ਬਛੌੜੀ, ਗੁਰਦੇਵ ਸਿੰਘ ਗਹੂੰਣ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਣਵੀਰ ਸਿੰਘ ਰਾਏ, ਹਰਨੇਕ ਸਿੰਘ ਧੌਲ, ਅਨਿਲ ਰਾਣਾ, ਕੁਲਵੰਤ ਸਿੰਘ, ਅਮਨਪ੍ਰੀਤ ਸਿੰਘ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਬਲਵੀਰ ਸਿੰਘ ਘਮੌਰ, ਲਵਪ੍ਰੀਤ ਸਿੰਘ ਸੁੱਧਾ ਮਾਜਰਾ, ਸੰਤੋਖ ਸਿੰਘ ਸ਼ਿਵਾਲਿਕ, ਸੁਖਵੰਤ ਸਿੰਘ ਚੀਮਾ, ਹਰਨੇਕ ਸਿੰਘ ਪ੍ਰਧਾਨ ਗੁ: ਕਮੇਟੀ ਅਕਲਿਆਣਾ, ਪਰਮਿੰਦਰ ਸਿੰਘ ਐਮ ਸੀ ਅਤੇ ਨਿਸ਼ਕਾਮ ਸੁਸਾਇਟੀ ਮੈਂਬਰਜ, ਬਗੀਚਾ ਸਿੰਘ ਰੱਕੜ, ਨਿਰਵੈਰ ਸਿੰਘ, ਤਲਵੀਰ ਸਿੰਘ, ਹਰਜਿੰਦਰ ਸਿੰਘ ਮੰਡਿਆਣੀ, ਭੁੱਲਰ ਸਿੰਘ, ਕਸ਼ਮੀਰ ਸਿੰਘ, ਹਰਮਨ ਸਿੰਘ, ਗੁਰਨਾਮ ਸਿੰਘ, ਗੋਪਾਲ ਸਿੰਘ ਰੱਕੜਾਂ ਢਾਹਾ, ਜਸਪਾਲ ਸਿੰਘ ਸੜੋਆ, ਡਾ: ਗਿਆਨ ਸਿੰਘ, ਭਗਵੰਤ ਸਿੰਘ ਰੁੜਕੀ, ਸੁਖਦੇਵ ਸਿੰਘ ਗੁੱਲਪੁਰ, ਕਸ਼ਮੀਰ ਸਿੰਘ ਗੁੱਲਪੁਰ, ਮੇਜਰ ਸਿੰਘ ਲੋਹਟ, ਸੁਰਜੀਤ ਸਿੰਘ ਮਹਿਤਪੁਰੀ, ਹਰਮਿੰਦਰ ਸਿੰਘ ਉਸਮਾਨਪੁਰ, ਬਲਦੀਪ ਸਿੰਘ ਕਾਜਮਪੁਰ, ਦਿਲਬਾਗ ਸਿੰਘ ਰਾਹੋਂ, ਡਾ: ਅਮਰੀਕ ਸਿੰਘ ਸੋਢੀ, ਸੁਖਵਿੰਦਰ ਸਿੰਘ ਲਧਾਣਾ ਉੱਚਾ, ਸਤਪਾਲ ਸਿੰਘ ਗੜ੍ਹਸ਼ੰਕਰ, ਸਤਬੀਰ ਸਿੰਘ ਗੋਨੀ ਬੰਗਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਊਧਮ ਸਿੰਘ ਅਵਤਾਰ ਸਿੰਘ ਗੋਬਿੰਦਪੁਰ ਤੋਂ ਇਲਾਵਾ ਉੱਤਮ ਸਿੰਘ ਸੇਠੀ, ਤਰਲੋਕ ਸਿੰਘ ਸੇਠੀ, ਹਰਵਿੰਦਰ ਸਿੰਘ ਪੂਜਾ ਸਿਲਕ ਸਟੋਰ, ਗੁਰਮੁਖ ਸਿੰਘ ਲੰਗੜੋਆ, ਜਗਦੀਪ ਸਿੰਘ ਕੈਸ਼ੀਅਰ, ਜਗਜੀਤ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਖਾਲਸਾ ਗੁਰੂ ਰਾਮਦਾਸ ਸੇਵਾ ਸੋਸਾਇਟੀ, ਕੁਲਜੀਤ ਸਿੰਘ ਖਾਲਸਾ, ਹਕੀਕਤ ਸਿੰਘ, ਮਨਮੋਹਨ ਸਿੰਘ, ਨਵਦੀਪ ਸਿੰਘ, ਰਮਣੀਕ ਸਿੰਘ, ਦਲਜੀਤ ਸਿੰਘ ਬਡਵਾਲ, ਗਿਆਨ ਸਿੰਘ, ਰਾਜਵੰਤ ਸਿੰਘ ਲੰਗੜੋਆ, ਪਰਮਜੀਤ ਸਿੰਘ ਮੂਸਾਪੁਰ, ਜਗਜੀਤ ਸਿੰਘ ਬਾਟਾ, ਏ ਆਰ ਆਰ ਐਸ ਸੰਧੂ ਢਾਹਾਂ ਕਲੇਰਾਂ ਹਸਪਤਾਲ, ਗੁਰਦੀਪ ਸਿੰਘ ਪੱਲੀ ਝਿੱਕੀ, ਦਲਜੀਤ ਸਿੰਘ ਸੈਣੀ, ਸੁਦਾਗਰ ਸਿੰਘ, ਕਮਲਜੀਤ ਸਿੰਘ ਵਜੀਦਪੁਰ, ਭਾਈ ਘਨਈਆ ਜੀ ਸੇਵਕ ਜਥਾ ਜਾਡਲਾ ਅਤੇ ਕਲਗੀਧਰ ਸੇਵਕ ਜਥਾ ਵਜੀਦਪੁਰ ਦੇ ਮੈਂਬਰ ਵੱਡੇ ਗਿਣਤੀ ਵਿੱਚ ਸ਼ਾਮਲ ਮੌਜੂਦ ਸਨ।


