ਬਲਾਚੌਰ 21 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀਆਂ ਜੜਾਂ ਹੋ ਰਹੀਆਂ ਹੋਰ ਵੀ ਮਜ਼ਬੂਤ ਇਹੋ ਕਹਿਣਾਂ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ। ਸੂਬੇ ਅੰਦਰ ਸੱਤਾਧਾਰੀ ਪਾਰਟੀ ਦੇ ਮਜ਼ਬੂਤ ਪ੍ਰਭਾਵ ਦੇ ਬਾਵਜੂਦ ਅਜੇ ਮੰਗੂਪੁਰ ਨੇ ਆਪਣੀ ਸਰਗਰਮੀ ਨਾਲ ਬਲਾਚੌਰ ਨੂੰ ਸਿਆਸੀ ਨਕਸ਼ੇ ਤੇ ਚਮਕਾਇਆ ਹੈ। ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਾਰਟੀ ਨੇ ਨਵੇਂ ਵਰਕਰਾਂ ਅਤੇ ਆਗੂਆਂ ਨੂੰ ਸ਼ਾਮਲ ਕਰ ਪਾਰਟੀ ਦੀਆਂ ਜੜਾਂ ਨੂੰ ਵਧੇਰੇ ਮਜ਼ਬੂਤ ਕੀਤਾ ਹੈ। ਅਜੇ ਮੰਗੂਪੁਰ ਦੀ ਮਿਹਨਤ ਸਦਕਾ ਹੀ ਲੋਕ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਅਤੇ ਵੱਖ-ਵੱਖ ਪਾਰਟੀਆਂ ਨੂੰ ਦਰ ਕਿਨਾਰੇ ਕਰ ਕਾਂਗਰਸ ਉੱਤੇ ਵਿਸ਼ਵਾਸ ਜਤਾ ਰਹੇ ਹਨ। ਬੀਤੇ ਦਿਨੀ ਹਲਕਾ ਬਲਾਚੌਰ ਦੇ ਪਿੰਡ-ਮੱਕੋਵਾਲ ਜੱਬਾ ਤੋਂ ਲਖਵਿੰਦਰ ਸਿੰਘ ਆਪਣੇ ਸਾਥੀਆਂ ਜਿਨਾਂ ਵਿੱਚ ਨੇਕ ਰਾਮ, ਸਾਹਿਲ, ਜੀਵਨ ਕੁਮਾਰ, ਲਵਪ੍ਰੀਤ ਸਿੰਘ, ਪ੍ਰਿੰਸ ਕੁਮਾਰ, ਰਮਨ ਕੁਮਾਰ, ਕਰਨਦੀਪ, ਰਮਨਦੀਪ, ਦਲਜੀਤ ਸਿੰਘ ਪਰਿਵਾਰਾਂ ਸਮੇਤ ਬੀ.ਐਸ.ਪੀ. ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗਪੁਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆ ਬਾਰੇ ਜਾਣੂ ਕਰਵਾਇਆ ਜਿਸ ਤੇ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦੱਲ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਸਤਵਿੰਦਰ ਰੱਕੜ ਬਲਾਕ ਪ੍ਰਧਾਨ ਸੜੋਆ ਸੇਵਾ ਦੱਲ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ ਬੀ.ਸੀ.ਸੀ., ਬਲਵਿੰਦਰ ਕੁਮਾਰ, ਸੁਖਵਿੰਦਰ ਸਿੰਘ ਬਿੰਦਾ, ਭੁਪਿੰਦਰ ਪਾਲ, ਭੁਪਿੰਦਰ ਰੱਕੜ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।


