Join
Monday, March 23, 2026
Monday, March 23, 2026

ਦੇਸ਼ ਅੰਦਰ ਲਾਗੂ ਹੋਣ ਵਾਲਾ ਆਨੰਦ ਮੈਰਿਜ ਐਕਟ ਸਿੱਖ ਰਹਿਤ ਮਰਿਆਦਾ ਦੀ ਤਰਜਮਾਨੀ ਕਰਦਾ ਹੋਏ, ਕਮੇਟੀ ਬਣਾਏ ਜਾਣ ਦੀ ਮੰਗ:ਜੱਥੇਦਾਰ ਸੁਰਜੀਤ ਸਿੰਘ ਦੋਭਾਲੀ 

ਨਵਾਸ਼ਹਿਰ 20 ਸੰਤਬਰ (ਜਤਿੰਦਰ ਪਾਲ ਸਿੰਘ ਕਲੇਰ ) ਸੁਪਰੀਮ ਕੋਰਟ ਵਲੋਂ ਦੇਸ਼ ਦੇ ਸਮੂਹ ਰਾਜਾਂ ਨੂੰ ਚਾਰ ਮਹੀਨਿਆਂ ਅੰਦਰ ਆਨੰਦ ਮੈਰਿਜ ਐਕਟ ਲਾਗੂ ਕਰਣ ਦੇ ਫੈਸਲੇ ਉਪਰ ਖੁਸ਼ੀ ਜਤਾਦਿਆਂ ਉੱਘੇ ਸਮਾਜ ਸੇਵੀ ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਦੇਸ਼ ਅੰਦਰ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਣ ਦੀ ਸਿੱਖਾਂ ਦੀ ਲੰਮੇ ਸਮੇਂ ਦੀ ਮੰਗ ਦਾ ਪੂਰਾ ਹੋਣਾ ਇਕ ਵਡੀ ਪ੍ਰਾਪਤੀ ਹੈ ਤੇ ਅਸੀਂ ਇਸ ਲਈ ਅਦਾਲਤ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਆਨੰਦ ਮੈਰਿਜ ਐਕਟ ਲਾਗੂ ਕਰਣ ਸਮੇਂ ਸਿੱਖ ਬੁਧਜੀਵੀਆਂ ਦਾ ਇਕ ਪੈਨਲ ਬਣਾਇਆ ਜਾਏ ਜਿਸ ਤਹਿਤ ਇਸ ਐਕਟ ਨੂੰ ਸਿੱਖ ਰਹਿਤ ਮਰਿਆਦਾ ਤਹਿਤ ਬਣਾ ਕੇ ਲਾਗੂ ਕਰਵਾਇਆ ਜਾਏ । ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਰਹਿਣੀ ਬਹਿਣੀ ਵੱਖਰੀ ਹੋਣ ਕਰਕੇ ਐਕਟ ਨੂੰ ਲਾਗੂ ਹੋਣ ਤੋਂ ਬਾਅਦ ਵਿਚ ਕਈ ਦੁਬਿਧਾ ਨਾ ਖੜੀ ਹੋ ਸਕੇ ਇਸ ਲਈ ਇਸ ਮਾਮਲੇ ਵਿਚ ਸਿੱਖ ਪੰਥ ਨੂੰ ਭਰੋਸੇ ਵਿਚ ਲਿਆ ਜਾਣਾ ਬਹੁਤ ਜਰੂਰੀ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਦੇ ਅਨੰਦ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਹੁੰਦੇ ਹਨ ਇਸ ਲਈ ਇਹ ਐਕਟ ਸਿੱਖ ਰਹਿਤ ਮਰਿਆਦਾ ਦੀ ਤਰਜਮਾਨੀ ਕਰਦਾ ਹੋਣਾ ਚਾਹੀਦਾ ਹੈ ਤੇ ਇਸ ਲਈ ਇਸ ਪੈਨਲ ਵਿਚ ਸਿੱਖ ਬੁਧੀਜੀਵੀਆਂ , ਸਿੱਖ ਅਫ਼ਸਰਾਂ ਨੂੰ ਸ਼ਾਮਿਲ ਕਰਕੇ ਇਸ ਨੂੰ ਬਨਾਉਣ ਲਈ ਪਹਿਲ ਕਰਣੀ ਚਾਹੀਦੀ ਹੈ ।

Related Articles

LEAVE A REPLY

Please enter your comment!
Please enter your name here

Latest Articles

2

2