ਬਲਾਚੌਰ 14 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੇਠ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ, ਵਿਧਾਇਕ ਤੇ ਸਗੰਠਨ ਦੇ ਆਹੁਦੇਦਾਰ ਤੇ ਵਲੰਟੀਅਰ ਹੜ੍ਹ ਪੀੜਤਾਂ ਦੇ ਮੁੜ ਵਸੇਵੇ ਦੇ ਪੁਰਜੋਰ ਯਤਨ ਕਰ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਬੀਬੀ ਸ਼ੰਤੋਸ ਕਟਾਰੀਆਂ ਨੇ ਦੱਸਿਆ ਕਿ ਹੜ੍ਹਾਂ ਜਿਹੀ ਨਾਜ਼ੁਕ ਸਥਿਤੀ ਵਿੱਚ ਵੀ ਭਾਜਪਾ ਦੇ ਲੀਡਰ ਆਪਣੀ ਰਾਜਨੀਤੀ ਚਮਕਾਉਣ ਲੱਗੇ ਹੋਏ ਨੇ। SDRF ਦੇ ਫੰਡ ਨੂੰ ਲੈ ਕੇ ਭਾਜਪਾ ਵੱਲੋਂ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬੀਜੇਪੀ ਦੀ ਕੇਂਦਰ ਸਰਕਾਰ ਪੰਜਾਬ ਦੇ ਹੱਕ ਦਾ ਪੈਸਾ ਦੱਬੀ ਬੈਠੀ ਹੈ। ਅਸੀਂ ਭੀਖ ਨਹੀਂ, ਆਪਣਾ ਹੱਕ ਮੰਗਦੇ ਹਾਂ ਤੇ ਉੱਥੇ ਹੀ ਵਿਧਾਇਕਾ ਨੇ ਦੱਸਿਆ ਕਿ ਹੜ੍ਹਾਂ ਵਿਚਾਲੇ ਅਸੀਂ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਝੋਨੇ ਦੀ ਖਰੀਦ ਨੂੰ ਲੈ ਕੇ ਸਾਡੇ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਕਰ ਲਏ ਗਏ ਨੇ ਤੇ ਹੜ੍ਹਾਂ ਦੀ ਮਾਰ ਹੇਠ ਆਈਆਂ ਮੰਡੀਆਂ ਨੂੰ ਜਲਦ ਠੀਕ ਕੀਤਾ ਜਾਵੇਗਾ। ਅਸੀਂ ਸਾਡੇ ਕਿਸਾਨਾਂ ਦੀ ਖੱਜਲ-ਖ਼ੁਆਰੀ ਨਹੀਂ ਹੋਣ ਦੇਵਾਂਗੇ ਅਸੀਂ ਪੰਜਾਬ ਅਤੇ ਪੰਜਾਬੀਆਂ ਨਾਲ ਇਸ ਔਖੀ ਘੜੀ ‘ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਬਹੁਤ ਜਲਦ ਅਸੀਂ ਲੋਕਾਂ ਦਾ ਜਨ-ਜੀਵਨ ਮੁੜ ਬਹਾਲ ਕਰਾਂਗੇ। ਇਹ ਵੇਲਾ ਕੰਜੂਸੀ ਕਰਨ ਦਾ ਨਹੀਂ, ਹੜ੍ਹਾਂ ਦੌਰਾਨ ਹੋਏ ਹਰ ਕਿਸਮ ਦੇ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇਗਾ। 45 ਦਿਨਾਂ ਦੇ ਅੰਦਰ-ਅੰਦਰ ਸਾਰੇ ਚੈੱਕ ਤਿਆਰ ਕਰਕੇ ਹੜ੍ਹ ਪੀੜਤਾਂ ਨੂੰ ਆਪਣੇ ਹੱਥੀਂ ਸੌਂਪਾਂਗੇ।


