Join
Monday, March 23, 2026
Monday, March 23, 2026

ਕੇਂਦਰੀ ਰਾਹਤ ਪੈਕਜ ਅਤੇ ਪੰਜਾਬ ਸਰਕਾਰ ਦੇ ਪੈਕਜ ਵਿੱਚ ਚੋਖਾ ਵਾਧਾ ਕੀਤਾ ਜਾਵੇ:  ਕਰਨ ਸਿੰਘ ਰਾਣਾ

ਨਵਾਂਸ਼ਹਿਰ 15 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਲੋਕ ਪਿਛਲੇ ਇੱਕ ਮਹੀਨੇ ਤੋਂ ਭਾਰੀ ਵਰਖਾ ਅਤੇ ਭਿਅੰਕਰ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਅਜਿਹੇ ਔਖੇ ਸਮੇਂ ਪੀੜਤ ਲੋਕ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਖੁੱਲੀ ਸਹਾਇਤਾ ਦੀ ਆਸ ਰੱਖਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਦੋਨੋਂ ਸਰਕਾਰਾਂ ਪੀੜਤ ਲੋਕਾਂ ਨੂੰ ਕੋਈ ਫੌਰੀ ਰਾਹਤ ਦੇਣ ਵਿੱਚ ਬੁਰੀ ਤਰ੍ਹਾਂ ਨਾ ਨਕਾਮ ਸਾਬਤ ਹੋਈਆਂ ਹਨ। ਪਰ ਦੂਜੇ ਪੰਜਾਬ ਦੇ ਲੋਕਾਂ ਨੇ ਆਪਣੇ ਲੋਕਾਂ ਦਾ ਪੂਰਾ ਸਾਥ ਦਿੱਤਾ ਹੈ। ਕਿਸੇ ਤਰ੍ਹਾਂ ਦੇਸ਼ ਦੇ ਬਾਕੀ ਭਾਈਚਾਰਿਆਂ, ਕਲਾਕਾਰਾਂ, ਦਾਨੀ ਜਥੇਬੰਦੀਆਂ ਅਤੇ ਹੋਰ ਲੋਕਾਂ ਨੇ ਬੇਹਿਸਾਬੀ ਮਦਦ ਕਰਕੇ ਪੀੜਤ ਲੋਕਾਂ ਨੂੰ ਹੌਸਲਾ ਦਿੱਤਾ ਹੈ ਅਤੇ ਇਸ ਮਾੜੇ ਸਮੇਂ ਵਿਚ ਲੋਕਾਂ ਦੀ ਬਾਂਹ ਫੜੀ ਹੈ। ਸਾਥੀ ਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਅਤੇ ਭਾਰੀ ਵਰਖਾ ਕਾਰਨ ਲਗਭਗ 1 ਲੱਖ ਕਰੋੜ  ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਨੂੰ 1600 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਐਲਾਨ ਸਹੀ ਮਾਨਸਿਕਤਾ ਦਾ ਸਬੂਤ ਨਹੀਂ ਹੈ ਜਦਕਿ ਪੰਜਾਬ ਕੇਂਦਰੀ ਪੂਲ ਦੇ ਅੰਨ ਭੰਡਾਰ ਵਿੱਚ 46% ਹਿੱਸਾ ਪਾਉਂਦਾ ਹੈ ਇਹ ਨਗੂਣੀ ਕੇਂਦਰੀ ਰਾਹਤ ਸਹਾਇਤਾ ਇੱਕ ਮਜ਼ਾਕ ਬਣ ਗਈ ਹੈ ਕਿਉਂਕਿ ਕੇਂਦਰ ਸਰਕਾਰ ਦੇਸ਼ ਦੇ ਕਾਰਪੋਰੇਟਾਂ ਦਾ ਹਰ ਸਾਲ ਔਸਤ 2 ਲੱਖ  ਕਰੋੜ ਰੁਪਈਆ ਕਰਜਾ ਵੱਟੇ ਖਾਤੇ ਪਾ ਕੇ ਮਾਫ ਕਰਦੀ ਹੈ। ਆਪਣੀ ਗੱਲ ਜਾਰੀ ਰੱਖਦੇ ਹੋਏ ਉਨਾਂ ਪੰਜਾਬ ਸਰਕਾਰ ਵਲੋਂ ਐਲਾਨ ਨੇ ਰਾਹਤ ਪੈਕਜ ਨੂੰ ਵੀ ਨਾ ਕਾਫੀ ਦੱਸਦੇ ਹੋਏ ਚਿੰਤਾ ਪ੍ਰਗਟ ਕੀਤੀ ਕਿ ਇਹ ਪੈਕਜ ਖਾਲੀ ਲਿਫਾਫਾ ਸਾਬਤ ਹੋਵੇਗਾ। ਕਿਉਂਕਿ ਜਿਹੜੇ 12 ਹਜ਼ਾਰ ਕਰੋੜ ਰੁਪਏ ਦੀ ਗੱਲ ਕੇਂਦਰੀ ਹਾਕਮ ਕਰ ਰਹੇ ਹਨ ਉਹਨਾਂ ਵਿੱਚੋਂ ਪੀੜਤ ਲੋਕਾਂ ਨੂੰ ਕੁਝ ਵੀ ਨਹੀਂ ਮਿਲੇਗਾ। ਪੰਜਾਬ ਸਰਕਾਰ ਦੇ ਰਾਹਤ ਪੈਕਜ ਵਿੱਚ ਖੇਤ ਮਜ਼ਦੂਰਾਂ, ਮਨਰੇਗਾ ਮਜ਼ਦੂਰਾਂ, ਦੁਕਾਨਦਾਰਾਂ, ਮਿਸਤਰੀਆਂ ਅਤੇ ਕਾਰੀਗਰਾਂ ਆਦਿ ਲਈ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਹੈ। ਤਬਾਹ ਹੋਏ ਮਕਾਨਾਂ ਲਈ 6500 ਰੁਪਏ ਉਤੋਂ ਲੈ ਕੇ ਇਕ ਲੱਖ20 ਹਜਾਰ ਰੁਪਏ ਤੱਕ ਹੀ ਮਿਲ ਸਕਦਾ ਹੈ। ਇਸੇ ਤਰ੍ਹਾਂ ਜਿਸ ਦਾ ਖੇਤ ਉਸ ਦੀ ਰੇਤ ਵਿੱਚੋਂ ਵੀ ਪੀੜਤ ਕਿਸਾਨਾਂ ਨੂੰ ਕੁਝ ਵੀ ਨਹੀਂ ਮਿਲੇਗਾ। ਕੇਂਦਰੀ ਅਤੇ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਨਾਲ ਪੀੜਤ ਲੋਕਾਂ ਦੇ ਹੋਏ ਨੁਕਸਾਨ ਦੀ ਬਹੁਤ ਘੱਟ ਪੂਰਤੀ ਹੋਵੇਗੀ।

     ਉਹਨਾਂ ਮੰਗ ਕੀਤੀ ਕਿ ਹੜਾਂ ਦੀ ਮਾਰ ਚੱਲ ਰਹੇ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ, ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ਦਾ ਇੱਕ ਸਾਲ ਦਾ ਬਿਆਜ ਮਾਫ ਕਰਕੇ ਕਰਜ਼ਾ ਵਸੂਲੀ ਰੋਕੀ ਜਾਵੇ, ਮਨੁੱਖੀ ਜਾਨਾਂ ਦਾ ਹੋਏ ਨੁਕਸਾਨ ਦਾ ਮੁਆਵਜ਼ਾ 20 ਲੱਖ ਰੁਪਏ ਅਤੇ ਪਸ਼ੂਆਂ ਦੇ ਨੁਕਸਾਨ ਦਾ ਮੁਆਵਜ਼ਾ ਇੱਕ ਲੱਖ ਰੁਪਆ ਦਿੱਤਾ, ਮਕਾਨ ਉਸਾਰੀ ਲਈ ਸ ਲੱਖ ਰੁਪਏ ਦੀ ਰਾਹਤ ਦਿੱਤੀ ਜਾਵੇ ਖੇਤ ਮਜ਼ਦੂਰਾਂ ਨੂੰ 50 ਹਜਾਰ ਰੁਪਆ ਨਗਦ ਸਹਾਇਤਾ ਦੇ ਕੇ ਮਨਰੇਗਾ ਮਜ਼ਦੂਰਾਂ ਲਈ ਪੂਰੇ ਸਾਲ ਕੰਮ ਦਿੱਤਾ ਜਾਵੇ।

Related Articles

LEAVE A REPLY

Please enter your comment!
Please enter your name here

Latest Articles

2

2