Thursday, March 13, 2025

ਡੋਨਾਲਡ ਟਰੰਪ ਦੇ ਟੈਰਿਫ ਵਾਰ ਦੇ ਚਲਦੇ ਕੈਨੇਡਾ ਨੇ 29.8 ਅਰਬ ਡਾਲਰ ਦੇ ਅਮਰੀਕੀ ਸਮਾਨ ‘ਤੇ ਟੈਰਿਫ਼ ਲਗਾਉਣ ਦਾ ਕੀਤਾ ਫ਼ੈਸਲਾ

ਡੋਨਾਲਡ ਟਰੰਪ ਦੇ ਰਾਸ਼ਟਰਪਤੀ ਪਦ ਸੰਭਾਲਣ ਨਾਲ ਹੀ ਉਨ੍ਹਾਂ ਨੇ ਦੁਨੀਆ ਭਰ ਵਿੱਚ ਟੈਰਿਫ਼ ਯੁੱਧ ਛੇੜ ਦਿੱਤਾ। ਇਹ ਟੈਰਿਫ਼ ਯੁੱਧ ਬੰਦੂਕਾਂ ਜਾਂ ਤੋਪਾਂ ਦੇ ਗੋਲਿਆਂ ਦੇ ਨਹੀਂ, ਸਗੋਂ ਨਵੇਂ ਟੈਰਿਫ਼ਾਂ ਦੁਆਰਾ ਹੈ।

ਹਾਲ ਹੀ ਵਿੱਚ, ਅਮਰੀਕਾ ਨੇ ਕੈਨੇਡਾ ਤੋਂ ਆਉਣ ਵਾਲੇ ਸਮਾਨ ‘ਤੇ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਜਵਾਬ ਦਿੰਦੇ ਹੋਏ, ਕੈਨੇਡਾ ਨੇ 29.8 ਅਰਬ ਡਾਲਰ ਦੇ ਅਮਰੀਕੀ ਸਮਾਨ ‘ਤੇ ਟੈਰਿਫ਼ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਨਵਾਂ ਟੈਰਿਫ਼ 13 ਮਾਰਚ ਤੋਂ ਲਾਗੂ ਹੋਵੇਗਾ।

ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਅਮਰੀਕਾ ਦੇ ਕਦਮ ਨੂੰ ਅਣਉਚਿਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਉਦਯੋਗਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ, ਤਦ ਤੱਕ ਉਹ ਚੁੱਪ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਟੈਰਿਫ਼ਾਂ ਤੋਂ ਪ੍ਰਭਾਵਿਤ ਅਮਰੀਕੀ ਉਤਪਾਦਾਂ ਵਿੱਚ ਸਟੀਲ, ਐਲੂਮੀਨੀਅਮ, ਕੰਪਿਊਟਰ, ਖੇਡ ਸਾਮਾਨ ਅਤੇ ਕੁਝ ਕੱਚੇ ਲੋਹੇ ਦੇ ਉਤਪਾਦ ਸ਼ਾਮਲ ਹਨ।

ਅਮਰੀਕਾ ਅਤੇ ਕੈਨੇਡਾ ਇਸ ਵਪਾਰ ਯੁੱਧ ਵਿੱਚ ਉਲਝੇ ਹੋਏ ਹਨ। ਅਮਰੀਕਾ ਦੇ ਟੈਰਿਫ਼ਾਂ ਦੇ ਜਵਾਬ ਵਿੱਚ, ਕੈਨੇਡਾ ਨੇ ਤੁਰੰਤ $30 ਬਿਲੀਅਨ ਦੇ ਅਮਰੀਕੀ ਸਮਾਨ ‘ਤੇ ਟੈਰਿਫ਼ ਲਗਾ ਦਿੱਤੇ ਹਨ।

Related Articles

LEAVE A REPLY

Please enter your comment!
Please enter your name here

Latest Articles