Join
Tuesday, March 24, 2026
Tuesday, March 24, 2026

ਬਾਬਾ ਦੀਪ ਸਿੰਘ ਜੀ ਆਜ਼ਾਦ ਸਪੋਰਟਸ ਕਲੱਬ ਫਤਹਿਪੁਰ ‘ ਚ’ ਸਵਰਗੀ ਸਵਰਨ ਸਿੰਘ (ਸੋਨੂੰ)  ਦੀ ਨਿੱਘੀ ਯਾਦ ਵਿੱਚ 10 ਵਾਂ ਕਬੱਡੀ ਮਹਾਂਕੁੰਭ 4,5 ਅਕਤੂਬਰ ਨੂੰ

ਨਵਾਸ਼ਹਿਰ /ਕਾਠਗੜ੍ਹ 28ਅਗਸਤ  (ਜਤਿੰਦਰ ਪਾਲ ਸਿੰਘ ਕਲੇਰ ) ਬਾਬਾ ਦੀਪ ਸਿੰਘ ਜੀ ਅਜ਼ਾਦ ਸਪੋਰਟਸ ਕਲੱਬ ਪਿੰਡ ਫਤਹਿਪੁਰ  ਤਹਿਸੀਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ” ‘ਚ’ ਸਵਰਗੀ ਸਵਰਨ ਸਿੰਘ (ਸੋਨੂੰ)  ਦੀ ਯਾਦ ਵਿੱਚ 10ਵਾਂ ਕਬੱਡੀ ਮਹਾਕੰਭ 4,5 ਅਕਤੂਬਰ ਨੂੰ  ਬਹੁਤ ਹੀ ਧੂਮਧੜੱਕੇ ਨਾਲ 10 ਵਾਂ ਕੱਬਡੀ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਮਹਾਂਕੁੰਭ ਦੇ ਸਬੰਧੀ ਜਾਣਕਾਰੀ  ਜਾਣਕਾਰੀ ਦਿੰਦੇ ਹੋਏ ਗੁਰਮੋਹਨ ਸਿੰਘ ਸੈਣੀ ਫਤਿਹਪੁਰ  ਸਮੂਹ ਗ੍ਰਾਮ ਪੰਚਾਇਤ ਅਤੇ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਕੱੱਬਡੀ 75 ਕਿਲੋ ਦੇ ਬੈਸਟ  ਰੇਡਰ ਤੇ ਜਾਫ਼ੀ ਨੂੰ  ਸਰਪ੍ਰਾਈਜ਼ ਗਿਫਟ  ਦਿੱਤਾ  ਜਾਵੇਗਾ | ਕਬੱਡੀ 75 ਕਿਲੋ ਓਪਨ ਦੀ  ਐਂਟਰੀ ਫੀਸ 300  ਰੁਪਏ ਹੋਵੇਗੀ | ਪਹਿਲਾਂ ਇਨਾਮ 21000ਅਤੇ ਦੂਸਰਾ ਇਨਾਮ 15000, ਕਬੱਡੀ 65 ਕਿਲੋ ਨਿਰੋੋਲ ਦੀ ਐਟਰੀ ਫੀਸ 200 ਰੁਪਏ ਹੋਵੇਗੀ | ਪਹਿਲਾ ਇਨਾਮ 11000  ਅਤੇ ਦੂੂਸਰਾ ਇਨਾਮ 9000 ਦਿੱਤਾ ਜਾਵੇਗਾ. | ਇਸੇ ਤਰ੍ਹਾਂ ਕਬੱਡੀ 45 ਕਿਲੋ ਨਿਰੋਲ  ਦੀ  ਐਟਰੀ ਫੀਸ 100 ਰੁਪਏ ਹੋਵੇਗੀ | ਪਹਿਲਾਂ ਇਨਾਮ  6100 ਰੁਪਏ ਅਤੇ ਦੂੂਸਰਾ ਇਨਾਮ 5100 ਰੁਪਏ ਨਾਲ ਨਿਵਾਜਿਆ  ਜਾਵੇਗਾ | ਕਬੱਡੀ  ਇਕ  ਪਿੰਡ ਓਪਨ ਅਤੇ ਤਿੰਨ ਬਾਹਰੋ . ਪਹਿਲਾ  ਇਨਾਮ 71000 ਰੁਪਏ  ਦੂਸਰਾ ਇਨਾਮ51000 ਰੁਪਏ ਦਿੱਤਾ ਜਾਵੇਗਾ। ਬੈਸਟ ਰੇਡਰ ਨੂੰ  21000 ਰੁਪਏ ਅਤੇ ਬੈੈਸਟ ਜਾਫੀ  ਨੂੰ  21000 ਰੁਪਏ ਨਾਲ ਨਿਵਾਜਿਆ ਜਾਵੇਗਾ | ਉਨਾਂ ਨੇ ਦੱਸਿਆ ਕਿ ਕਬੱਡੀ 75 ਕਿਲੋ ਦੇ ਬੈਸਟ ਨੂੰ  ਮੌਕੇ ਤੇ ਗਿਫਟ ਦਿੱਤੇ ਜਾਣਗੇ |   ਕਬੱੱਡੀ ਓਪਨ  75 ਕਿਲੋ ਦੇ ਮੈਚ 4 ਅਕਤੂਬਰ ਨੂੰ  ਹੋਣਗੇ | ਰੈਫਰੀ ਦਾਫੈਸਲਾ  ਆਖਰ ਹੋਵੇਗਾ | ਕਬੱਡੀ 75 ਕਿਲੋ  ਦੀ ਐਂਟਰੀ ਫੀਸ 4 ਅਕਤੂਬਰ ਸਵੇਰ 9 ਵਜੇ  ਤੱਕ ਹੋਵੇਗੀ | ਓਪਨ ਦੇ ਮੈਚ 12 ਵਜੇ ਸ਼ੁਰੂੂ ਹੋਣਗੇ ਅਤੇ  ਕਿਸੇ ਵੀ ਟੀਮ ਦਾ ਇੰਤਜ਼ਾਰ ਨਹੀ ਕੀਤਾ ਜਾਵੇਗਾ |ਕੋਈ ਖਿਡਾਰੀ ਨਸ਼ੀਲੀ ਤੇ ਚਿਕਨਾਹਟ ਵਾਲੀ  ਵਸਤੂ ਨਹੀ ਵਰਤੇਗਾ | ਹਰੇਕ ਖਿਡਾਰੀ ਆਪਣੇ 2 ਪਰੂਫ  ਨਾਲ  ਲੈ ਕੇ ਆਉਣ | ਇਤਰਾਜ਼ ਮੈਚ ਤੋਂ ਪਹਿਲਾ ਹੋਵੇਗਾ | ਇਤਰਾਜ਼ ਫੀਸ 1000 ਰੁਪਏ ਹੋਵੇਗੀ |ਇਸ ਕਬੱਡੀ ਮਹਾਂਕੁੰਭ ਵਿਚ ਸੱਦੇ ਹੋਏ  ਬੁਲਾਰੇ ਨੂੰ  ਮੌਕਾ ਦਿੱਤਾ ਜਾਵੇਗਾ | ਇਸ  ਮੌਕੇ ਤੇ ਗੁਰੂ ਜੀ ਦੇ ਅਟੁੱਟ ਲੰਗਰ ਵਰਤਾਏ ਜਾਣਗੇ |ਇਸ ਮੌਕੇ ਹਿੰਮਤ ਸਿੰਘ ਰਾਜਾ ਪ੍ਰਧਾਨ ਸਿੱਖ ਸਟੂਡੈਂਟਸ ਗਰੇਵਾਲ ਅਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2