Join
Tuesday, March 24, 2026
Tuesday, March 24, 2026

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਗੇਗਾ ਪੰਜਾਬ-ਬਚੇਗਾ ਪੰਜਾਬ ਰੈਲੀ ਦਾ ਆਗਾਜ਼ ਅੱਜ 

ਬਲਾਚੌਰ ਤੋਂ ਕੀਤਾ ਜਾਵੇਗਾ ਆਗਾਜ਼ — ਸਰਪੰਚ ਸੇਠੀ ਥੋਪੀਆ

ਬਲਾਚੌਰ, 28 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )-ਨਵੇਂ ਅਕਾਲੀ ਦਲ ਵਲੋਂ ਜਾਗੇਗਾ ਪੰਜਾਬ-ਬਚੇਗਾ ਪੰਜਾਬ ਰੈਲੀ ਦਾ ਆਗਾਜ਼ ਅੱਜ ਬਲਾਚੌਰ ਵਿਖੇ ਕੀਤਾ ਜਾਵੇਗਾ, ਜਿਸ ਨੂੰ ਸੰਬੋਧਨ ਕਰਨ ਲਈ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਹੋਰ ਆਗੂ ਉੱਚੇਚੇ ਪਹੁੰਚਣਗੇ,ਇਸ ਰੈਲੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਸਰਪੰਚ ਅਮਿਤ ਕੁਮਾਰ ਸੇਠੀ ਥੋਪੀਆ ਅਤੇ ਸਟੇਟ ਡੈਲੀਗੇਟ ਜੱਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ 

ਦੱਸਿਆ ਕਿ ਇਹ ਰੈਲੀ ਬਲਾਚੌਰ-ਭੱਦੀ ਰੋਡ ‘ਤੇ ਸਥਿਤ ਕੇ.ਬੀ ਰਿਜੋਰਟ ਜੋਗੇਵਾਲ ਵਿਖੇ ਦੁਪਿਹਰ ਠੀਕ 1 ਵਜੇ ਹੋਵੇਗੀ, ਜਿਸ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਸਤਵੰਤ ਕੌਰ ਚੇਅਰਪਰਸਨ ਪੰਥਕ ਕੋਂਸਲ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਸਮੇਤ ਵੱਡੀ ਗਿਣਤੀ ਵਿਚ ਆਗੂ  ਹਾਜ਼ਿਰ ਹੋਣਗੇ।ਇਸ ਮੌਕੇ ਠੇਕੇਦਾਰ ਗੁਰਚਰਨ ਸਿੰਘ ਉੱਲਦਣੀ ਜਿਲ੍ਹਾ ਡੇਲੀਗੇਟ, ਚੌਧਰੀ ਹਰਮੇਸ਼ ਲਾਲ ਉਧਨੋਵਾਲ, ਪਵਨ ਕੁਮਾਰ ਪੰਮੀ ਰੱਤੇਵਾਲ, ਸੰਜੂ ਪੰਡਿਤ, ਅਸ਼ੋਕ ਕੁਮਾਰ ਟੋਂਸਾ, ਸਿੱਧੂ ਮਾਲੇਵਾਲੀਆ, ਕਮਲ ਥੋਪੀਆ, ਜਤਿੰਦਰ ਸਿੰਘ ਬੱਡਵਾਲ, ਜਸਵੰਤ ਸਿੰਘ ਅਤੇ ਸੁਮਿਤ ਮਰਵਾਹਾ ਆਦਿ ਹਾਜਿਰ ਸਨ । ਸੂਬਾ ਡੇਲੀਗੇਟ ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਦੱਸਿਆ ਕਿ ਪਿੰਡ ਥੋਪੀਆ ਦੇ ਸਰਪੰਚ ਸੇਠੀ ਥੋਪੀਆਂ ਹਜ਼ਾਰਾਂ ਸਾਥੀਆਂ ਨਾਲ ਨਵੇਂ ਅਕਾਲੀ ਦਲ ‘ਚ ਸ਼ਾਮਿਲ ਹੋਣਗੇ।

Related Articles

LEAVE A REPLY

Please enter your comment!
Please enter your name here

Latest Articles

2

2