Join
Tuesday, March 24, 2026
Tuesday, March 24, 2026

ਸਤਲੁਜ ਦਰਿਆ ਨਾਲ ਬੇਲਾ ਤਾਜੋਵਾਲ, ਔਲੀਆਪੁਰ, ਧੈਂਗੜਪੁਰ ਦੇ ਬੰਨ੍ਹ ਦੀ ਹਾਲਤ ਕਾਰਨ ਸਹਿਮੇ ਲੋਕ

ਨਵਾਸ਼ਹਿਰ /ਕਾਠਗੜ੍ਹ 26 ਅਗਸਤ – (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ‘ਚ ਪਿੰਡ ਬੇਲਾ, ਤਾਜੋਵਾਲ, ਔਲੀਆਪੁਰ, ਧੈਂਗੜਪੁਰ ਅਤੇ  ਦੇ ਨਾਲ-ਨਾਲ ਸਤਲੁਜ ਦਰਿਆ ਵਗਦਾ ਹੈ ਜੋ ਬਲਾਚੌਰ ਤਹਿਸੀਲ ਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਦੇ ਨਾਲ-ਨਾਲ ਹੁੰਦਾ ਹੋਇਆ ਨਵਾਂਸ਼ਹਿਰ ਤਹਿਸੀਲ ਤੋਂ ਲੁਧਿਆਣਾ ਵਾਲੇ ਪਾਸੇ ਚਲਾ ਜਾਂਦਾ ਹੈ। ਰੋਪੜ੍ਹ ਦਾ ਪਿੰਡ ਗੋਬਿੰਦਗੜ੍ਹ ਕੁਲਚੀਆਂ ਵੀ ਸ਼ਾਮਲ ਹੈ ਜਿਸ ਦੇਖ ਰੇਖ ਦਾ ਜਿੰਮੇਵਾਰੀ ਬਲਾਚੌਰ ਪ੍ਰਦਰਸ਼ਨ ਕੋਲ ਹੈ। ਬੇਲਾ ਤਾਜੋਵਾਲ ਦੇ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪਾਣੀ ਸਤਲੁਜ ਦਰਿਆ ‘ਚ ਦਿਨ-ਰਾਤ ਵਧ ਰਿਹਾ ਹੈ। ਜੇਕਰ ਇਸੇ ਤਰ੍ਹਾਂ ਇਕ-ਦਿਨ ਹੋਰ ਪਾਣੀ ਵਧਿਆ ਤਾਂ ਇਹ ਪੂਰੀ ਸੰਭਾਵਨਾ ਹੈ ਕਿ ਸਾਡੇ ਪਿੰਡ ਦਾ ਬੰਨ੍ਹ ਜੋ ਪੂਰੇ ਜਿਲ੍ਹਾਂ ਨਵਾਂਸ਼ਹਿਰ ਦੀ ਸੁਰੱਖਿਆ ਕਰਦਾ ਹੈ, ਟੁੱਟ ਕੇ 1988 ਦੇ ਹੜ੍ਹਾਂ ਵਰਗੇ ਹਾਲਾਤ ਕਰ ਦੇਵੇਗਾ, ਜਿਸ ਨਾਲ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ।ਕੱਚਾ ਬੰਨ੍ਹ ਪ੍ਰਸ਼ਾਸਨ ਅਤੇ ਸਰਕਾਰ ਦੀ ਅੱਜ ਜੋ ਹਾਲਾਤ ਬਣੇ ਹਨ, ਉਸ ਨੂੰ ਬਰਸਾਤ ਤੋਂ ਪਹਿਲਾਂ ਹੀ ਰਿਪੇਅਰ ਕਰਨਾ ਚਾਹੀਦਾ ਹੈ । ਜੇਕਰ ਪ੍ਰਸ਼ਾਸਨ ਬੰਨ੍ਹ ਪੱਕਾ ਬਣਾ ਦਿੰਦਾ ਤਾਂ ਅੱਜ ਵਾਲਾ ਖੌਫ ਨਹੀਂ ਬਣਨਾ ਸੀ।

ਜਦੋਂ ਇਸ ਸਬੰਧੀ ਐਸ. ਡੀ. ਐਮ ਬਲਾਚੌਰ ਮੈਡਲ ਕ੍ਰਿਤਿਕਾ  ਗੋਇਲ ਨਾਲ ਗੱਲਬਾਤ ਕੀਤੀ  ਤਾਂ ਉਨ੍ਹਾਂ ਕਿਹਾ ਉਕਤ ਬੰਨ੍ਹ ਦੇ ਹਾਲਾਤ ਉਨ੍ਹਾਂ ਦੇ ਧਿਆਨ ‘ਚ ਹਨ। ਪ੍ਰਸ਼ਾਸਨ ਵੱਲੋਂ ਆਪਣੇ ਕਰਮਚਾਰੀ ਪਟਵਾਰੀ ਦੀ ਪੱਕੀ ਡਿਊਟੀ ਬੇਲਾ ਤਾਜੋਵਾਲ ਵਿਖੇ 24 ਘੰਟੇ ਹਾਜ਼ਰ ਹਨ ਪਰ ਇਸ ਮਾਮਲੇ ਪ੍ਰਤੀ ਪ੍ਰਸ਼ਾਸਨ ਦੀ ਕੋਈ ਖਾਸ ਸੰਵੇਦਨਸ਼ੀਲਤਾ ਨਜ਼ਰ ਨਹੀਂ ਆ ਰਹੀ ਜੋ ਲੋਕਾਂ ਲਈ ਖਤਰਾ ਹੈ।ਬੰਨ੍ਹ ਤੇ ਨਿਗਰਾਨੀ ਰੱਖਣ ਵਾਲੇ ਵਿਭਾਗ ਦੇ ਵਿਅਕਤੀ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਇਸ ਜਗ੍ਹਾ ਤੇ ਖੇਤਾਂ ਨੂੰ ਪਾਣੀ ਦੀ ਮਾਰ ਕਾਰਨ ਖੇਤਾਂ ਨੂੰ ਖੋਰਾ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਲੇਬਰ ਮੰਗਾਈ ਗਈ ਹੈ ਜੋ ਆ ਕੇ ਜਿੱਥੇ ਕੰਮ ਕਰੇਗੀ। 

ਪਿੰਡ ਔਲੀਆਪੁਰ ਅਤੇ ਧੈਂਗੜਪੁਰ ਜਾ ਕੇ ਹਾਲਾਤ ਦੇਖੇ ਤਾਂ ਉਥੇ ਕਾਫੀ ਨੁਕਸਾਨ ਕਿਸਾਨਾਂ ਦਾ ਹੋ ਚੁੱਕਾ ਸੀ ਅਤੇ ਦੋਨਾਂ ਪਿੰਡਾਂ ਦੇ ਲੋਕ ਉੱਥੇ ਆਪਣੀ ਜਮੀਨਾਂ ਬਚਾਉਣ ਲਈ ਦਰਖਤ ਵੱਢ ਕੇ ਖੇਤਾਂ ਨੂੰ ਹੋ ਰਹੇ ਨੁਕਸਾਨ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ, ਪਰੰਤੂ ਉਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਲੇਬਰ ਨਹੀਂ ਲਗਾਈ ਗਈ ਸੀ। ਲੋਕਾਂ ਨੇ ਦੱਸਿਆ ਕਿ 2023 ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਸੀ ਅਤੇ ਇਸ ਬੁਰਜੀ ਤੇ ਕਾਫੀ ਨੁਕਸਾਨ ਹੋਇਆ ਸੀ। 1988 ਵਿੱਚ ਇਸ ਜਗ੍ਹਾ ਤੋਂ ਹੀ ਬੰਨ੍ਹ ਟੁੱਟ ਗਿਆ ਸੀ ਜਿਸ ਨਾਲ ਦੋਨਾਂ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ ਸੀ।

ਮੌਕਾ ਦੇਖਣ ਲਈ ਵਿਧਾਇਕ ਸੰਤੋਸ਼ ਕਟਾਰੀਆ, ਕਰਨਵੀਰ ਕਟਾਰੀਆ ਅਤੇ ਸਤਨਾਮ ਸਿੰਘ ਜਲਵਾਹਾ ਮੌਕੇ ਤੇ ਪੁੱਜੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪ੍ਰਸ਼ਾਸਨ ਨੂੰ ਇਸ ਜਗ੍ਹਾ ਤੇ ਪੁੱਜ ਕੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ।

Related Articles

LEAVE A REPLY

Please enter your comment!
Please enter your name here

Latest Articles

2

2