ਬਲਾਚੌਰ, 26 ਅਗਸਤ (ਜਤਿੰਦਰ ਪਾਲ ਸਿੰਘ ਕਲੇਰ) ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕੁੱਲ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋਂ ਲੱਗਭਗ 55 ਲੱਖ ਗਰੀਬ ਪਰਿਵਾਰਾਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੇ ਫ਼ੈਸਲੇ ਵਿਰੁੱਧ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਵਿਰੋਧ ਜ਼ਾਹਿਰ ਕੀਤਾ।
ਇਸ ਸਬੰਧੀ ਸੰਤੋਸ਼ ਕਟਾਰੀਆ ਨੇ ਆਪਣੇ ਬਲਾਚੌਰ ਦਫ਼ਤਰ ’ਚ ਆਹੁਦੇਦਾਰਾਂ, ਬਲਾਕ ਪ੍ਰਧਾਨਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਕਿਹਾ ਕਿ ਮੁਫ਼ਤ ਰਾਸ਼ਨ ਯੋਜਨਾ ਗਰੀਬ ਲੋਕਾਂ ਲਈ ਜੀਵਨਰੇਖਾ ਹੈ। ਸਰਕਾਰ ਵੱਲੋਂ ਇਸਨੂੰ ਰੱਦ ਕਰਨਾ ਪੂਰੀ ਤਰ੍ਹਾਂ ਗਰੀਬ ਵਿਰੋਧੀ ਕਦਮ ਹੈ ਜਿਸ ਨਾਲ ਲੱਖਾਂ ਪਰਿਵਾਰ ਮੁਸੀਬਤ ਵਿੱਚ ਧੱਕੇ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਹਰ ਆਵਾਜ਼ ਸੱਤ੍ਹਾ ਤੱਕ ਪਹੁੰਚਾਉਣਗੇ ਅਤੇ ਲੜਾਈ ਮੁੱਖ ਆਵਾਜ਼ ਬਣ ਕੇ ਲੜੀ ਜਾਵੇਗੀ।
ਸਤਨਾਮ ਜਲਾਲਪੁਰ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਸੂਬੇ ਦੇ ਕਰੀਬ 55 ਲੱਖ ਲੋਕਾਂ ਦੇ ਚੁੱਲ੍ਹਿਆਂ ਨੂੰ ਬੰਦ ਕਰਨ ਦੀ ਕੋਝੀ ਸਾਜ਼ਿਸ਼ ਕਰਕੇ ਕੇਂਦਰ ਦੀ ਸਰਕਾਰ ਦਾ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਚਿਹਰਾ ਇੱਕ ਵਾਰ ਫੇਰ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਕਿਸੇ ਸੂਬੇ ਨਾਲ ਕੀ ਜ਼ਿਆਦਤੀ ਹੋ ਸਕਦੀ ਹੈ ਕਿ ਉਸਦੀ ਏਨੀ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਨੂੰ ਮੁਫਤ ਅਨਾਜ ਸਕੀਮ ਤੋ ਲਾਭੇ ਕੀਤਾ ਜਾਵੇ।
ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੂਬੇ ਦੇ 55 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਵਿੱਚ ਮੋਦੀ ਸਰਕਾਰ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ।
ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਸੂਬੇ ਵਿੱਚ 1.53 ਕਰੋੜ ਦੇ ਗਰੀਬ ਲਾਭਪਾਤਰੀ ਮੁਫ਼ਤ ਅਨਾਜ ਸਕੀਮ ਦਾ ਲਾਭ ਲੈ ਰਹੇ ਹਨ ਜਿਨ੍ਹਾਂ ‘ਚੋਂ 55 ਲੱਖ ਨੂੰ ਈ-ਕੇ.ਯਾਈ.ਸੀ. ਦੇ ਬਹਾਨੇ ਤਹਿਤ ਲਾਭ ਤੋਂ ਮਹਿਰੂਮ ਕੀਤਾ ਜਾ ਰਿਹਾ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਦੇ ਵੀ ਸਹਿਣ ਨਹੀਂ ਕਰੇਗੀ।
ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ,ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ,ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ, ਸੁਨੀਲ ਕੌਸ਼ਲ ਪ੍ਰਧਾਨ ਨਗਰ ਕੌਂਸਲ ਬਲਾਚੌਰ,ਸੇਠੀ ਉਧਨਵਾਲ ਚੇਅਰਮੈਨ ਮਾਰਕੀਟ ਕਮੇਟੀ, ਰਨਵੀਰ ਸਿੰਘ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਨੀਟਾ ਚੇਅਰਮੈਨ ,ਪਵਨ ਕੁਮਾਰ ਬਲਾਕ ਪ੍ਰਧਾਨ, ਆਤਮਾ ਰਾਮ ਬਲਾਕ ਪ੍ਰਧਾਨ, ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਬਲਾਕ ਪ੍ਰਧਾਨ, ਬਲਵੀਰ ਮੀਲੂ ਬਲਾਕ ਪ੍ਰਧਾਨ, ਗੁਰਚੈਨ ਬਲਾਕ ਪ੍ਰਧਾਨ, ਰਵੀ ਇੰਦਰ ਭਾਟੀਆ ਬਲਾਕ ਪ੍ਰਧਾਨ, ਪਰਮਜੀਤ ਬਲਾਕ ਪ੍ਰਧਾਨ,ਰਾਮਪਾਲ ਮੇਹਸੀ, ਜਸਵਿੰਦਰ ਸਿਆਨ, ਸਰਪੰਚ ਸਤਨਾਮ ਸਿੰਘ, ਅਵਤਾਰ ਚੰਦ ਸਰਪੰਚ ਭਰਥਲਾ ਬੇਟ, ਸਰਪੰਚ ਬਲਵੀਰ ਸਿੰਘ, ਕੁਲਦੀਪ ਸਿੰਘ ਸਰਪੰਚ, ਕੁਲਦੀਪ ਬਲਾਚੌਰ, ਅਮਰਜੀਤ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਆਦਿ ਵਰਕਰ ਹਾਜ਼ਰ ਸਨ।


