Join
Tuesday, March 24, 2026
Tuesday, March 24, 2026

ਓਬੀਸੀ ਦੀਆਂ ਗੁਪਤਾ ਮੀਟਿੰਗਾਂ ਦਾ ਦੌਰ ਸ਼ੁਰੂ -ਪ੍ਰਧਾਨ ਅਖਿਲ ਭਾਰਤੀ ਗੁੱਜਰ ਮਹਾਸਭਾ ਪੰਜਾਬ 

ਵਿਧਾਨ ਸਭਾ ਚੋਣਾਂ 2027 ਦੀ ਰਾਜਨੀਤੀ ਘੁੰਮੇਗੀ ਓਬੀਸੀ ਵੋਟ ਬੈਂਕ ਦੁਆਲ਼ੇ -ਪੰਮੀ ਸਰਪੰਚ ਪੰਡੋਰੀ 

ਨਵਾਂਸ਼ਹਿਰ 25 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਚੰਡੀਗੜ੍ਹ ਬੀਜੇਪੀ ਦੇ ਦਫਤਰ ਸੈਕਟਰ 37 ਵਿਖੇ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਚਰਚਾ ਕੀਤੀ ਗਈ ਇਹ ਜਾਣਕਾਰੀ ਦਿੰਦਿਆਂ ਅਖਿਲ ਭਾਰਤੀ ਗੁੱਜਰ ਮਹਾਸਭਾ ਦੇ ਸੂਬਾ ਪ੍ਰਧਾਨ ਪੰਮੀ ਸਰਪੰਚ ਪੰਡੋਰੀ ਨੇ ਦੱਸਿਆ ਕਿ ਬਹੁਤ ਹੀ ਗੰਭੀਰਤਾ ਦੇ ਨਾਲ ਹਰ ਇੱਕ ਪਹਿਲੂ ਨੂੰ ਟੱਚ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਗੁਪਤ ਮੀਟਿੰਗਾਂ ਦਾ ਦੌਰ ਹੈ ਉਹ ਸ਼ੁਰੂ ਕੀਤਾ ਜਾਵੇਗਾ। ਔਰ ਇਸ ਦੇ ਨਾਲ ਨਾਲ ਹੀ ਓਬੀਸੀ ਵੋਟਰਾਂ ਨੂੰ ਉਹਨਾਂ ਨੂੰ ਜਾਗਰੂਕ ਕਰਨ ਲਈ ਅਤੇ ਉਹਨਾਂ ਦੇ ਹੇਤਾਂ ਸੰਬੰਧੀ ਜਾਣੂ ਕਰਾਉਣ ਲਈ ਲਾਮਬੰਦ ਕੀਤਾ ਜਾਵੇਗਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਓਬੀਸੀ ਉਮੀਦਵਾਰਾਂ ਨੂੰ ਬੀਜੇਪੀ ਪਾਰਟੀ ਵੱਲੋਂ ਵੱਧ ਤੋਂ ਵੱਧ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਵਿੱਚ ਸਰਕਾਰ ਬਣਾਈ ਜਾਵੇ ਤੇ ਅਗਲੀ ਸਰਕਾਰ ਇਹ ਤੈਅ ਹੈ ਕਿ ਬੀਜੇਪੀ ਦੀ ਹੀ ਬਣੇਗੀ।

Related Articles

LEAVE A REPLY

Please enter your comment!
Please enter your name here

Latest Articles

2

2