Join
Tuesday, March 24, 2026
Tuesday, March 24, 2026

ਸਤਨਾਮ ਜਲਾਲਪੁਰ ਨੇ ਬਲਾਚੌਰ ਨੇਚਰ ਪਾਰਕ ਨੂੰ ਦਿੱਤੀ 2 ਲੱਖ 12 ਹਜਾਰ ਦੀ ਗਰਾਂਟ

ਬਲਾਚੌਰ 24 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ,ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 2 ਲੱਖ 12 ਹਜਾਰ ਰੁਪਏ ਦੀ ਗਰਾਂਟ ਬਲਾਚੌਰ ਦੇ ਵਾਰਡ ਨੰਬਰ-12 ਦੇ ਨੇਚਰ ਪਾਰਕ( ਜੋ ਕਿ ਬਲਾਚੌਰ ਨਵਾਂ ਸ਼ਹਿਰ ਰੋਡ ਤੇ ਪੈਂਦਾ ਹੈ) ਵਿਚ ਖੇਡਾਂ ਦੇ ਸਮਾਨ ਅਤੇ ਓਪਨ ਜਿਮ ਲਈ ਜਾਰੀ ਕੀਤੀ ਗਈ ਹੈ। ਇਹ ਗਰਾਂਟ ਸਿਆਣਾ ਵਿਖੇ ਹੋਏ ਕੁਸ਼ਤੀ ਮੁਕਾਬਲੇ ਸਮੇਂ ਐਮ ਐਲ ਏ ਸ਼੍ਰੀਮਤੀ ਸੰਤੋਸ਼ ਕਟਾਰੀਆ,ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ ਅਤੇ ਸੁਨੀਲ ਕੌਸ਼ਲ (ਲਾਡੀ ਰਾਣਾ) ਦੀ ਮੌਜੂਦਗੀ ਵਿੱਚ ਞਾਰਡ ਨੰਬਰ- 12 ਦੇ ਐਮ ਸੀ ਰਾਧੇ ਸ਼ਾਮ ਨੂੰ ਸੌਂਪੀ ਗਈ।

ਸਤਨਾਮ ਜਲਾਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ। ਜਿਸ ਲਈ ਬਲਾਚੌਰ ਦੇ 35 ਖੇਡ ਗਰਾਉਂਡਾਂ ਲਈ ਲਗਭਗ 11 ਕਰੋੜ 50 ਲੱਖ ਰੁਪਏ ਤੋਂ ਜਿਆਦਾ ਦੀ ਰਕਮ ਮਨਜੂਰ ਕੀਤੀ ਗਈ ਹੈ ਅਤੇ ਪੂਰੇ ਪੰਜਾਬ ਵਿੱਚ 3000 ਤੋਂ ਜਿਆਦਾ ਖੇਡ ਗਰਾਊਂਡ ਤਿਆਰ ਹੋ ਰਹੇ ਹਨ ਜਿਨਾਂ ਵਿੱਚ ਖੇਡਾਂ ਲਈ ਸਭ ਸਹੂਲਤਾਂ ਮੁਹਈਆ ਕਰਾਈਆਂ ਜਾਣਗੀਆਂ ਅਤੇ ਜਲਦ ਹੀ ਪੰਜਾਬ ਪੂਰੇ ਭਾਰਤ ਵਿੱਚ ਸਭ ਤੋਂ ਜਿਆਦਾ ਮੈਡਲ ਜਿੱਤਣ ਞਾਲਾ ਮੋੋਹਰੀ ਸੂਬਾ ਬਣ ਜਾਏਗਾ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਦਾ ਇਹ ਸਭ ਤੋਂ ਵਧੀਆ ਉਪਰਾਲਾ ਹੈ।

Related Articles

LEAVE A REPLY

Please enter your comment!
Please enter your name here

Latest Articles

2

2