Join
Tuesday, March 24, 2026
Tuesday, March 24, 2026

ਬਾਬਾ ਸ਼ਹੀਦ ਮੰਦਿਰ ਪੋਜੇਵਾਲ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ

ਪ੍ਰਸਿੱਧ ਧਾਰਮਿਕ ਕਲਾਕਾਰ ਸੰਦੀਪ ਉਧਨੋਵਾਲ ਤੇ ਰਾਮਪਾਲ ਟੋਰੋਵਾਲੀਆ ਨੇ ਸੰਗਤਾਂ ਨੂੰ ਕੀਤਾ ਭਜਨਾਂ ਨਾਲ ਨਿਹਾਲ

ਨਵਾਂਸ਼ਹਿਰ /ਪੋਜੇਵਾਲ ਸਰਾਂ 24ਅਗਸਤ( ਜਤਿੰਦਰ ਪਾਲ ਸਿੰਘ ਕਲੇਰ )

ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਆਨੰਦਪੁਰ ਸਾਹਿਬ ਰੋੜ ਤੇ ਕਸਬਾ ਪੋਜੇਵਾਲ ਸਰਾਂ ਵਿਖੇ ਸਾਥਿਤ ਬਾਬਾ ਸ਼ਹੀਦ ਮੰਦਿਰ ਪੋਜੇਵਾਲ ਵਿਖੇ ਸਮੂਹ ਪਿੰਡਵਾਸੀ ਨਗਰ ਪੰਚਾਇਤ ਦੇ ਸਹਿਯੋਗ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਸਲਾਨਾ ਭੰਡਾਰਾ ਬੜੀ ਸ਼ਰਧਾ ਦੇ ਨਾਲ ਕਰਵਾਇਆ ਗਿਆ ਇਸ ਮੋਕੇ ਰਮਾਇਣ ਦੇ ਪਾਠਾਂ ਦੇ ਭੋਗ ਪੰਡਿਤ ਨਾਰੇਸ਼ ਵੱਲੋਂ ਪਾਏ ਗਏ ਤੇ ਹਵਨ ਯੱਗ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਭੰਡਾਰੇ ਦੇ ਦੋਰਾਨ ਪੰਜਾਬ ਦੇ ਪ੍ਰਸਿੱਧ ਧਾਰਮਿਕ ਸੰਦੀਪ ਉਧਨੋਵਾਲੀਆ ਤੇ ਰਾਮਪਾਲ ਟੋਰੋਵਾਲੀਆ ਦੇ  ਵੱਲੋਂ ਸੰਗਤਾਂ ਨੂੰ ਬਾਬਾ ਜੀ ਦੇ ਭਜਨਾਂ ਦੇ ਨਾਲ ਕੀਤਾ ਗਿਆ ਇਸ ਮੋਕੇ ਹਲਕਾ ਵਿਧਾਇਕਾਂ ਬਲਾਚੋਰ ਸ਼੍ਰੀੰਮਤੀ ਸੰਤੋਸ਼ ਕਟਾਰੀਆ ਵੀ ਨਮਸਤਕ ਹੋਏ ਉਹਨਾ ਨੇ ਮੇਲੇ ਦੇ ਦੋਰਾਨ ਪਹੁੰਚੀਆਂ ਸੰਗਤਾਂ ਨੂੰ ਬਾਬਾ ਸ਼ਹੀਦ ਦੇ ਸਲਾਨਾ ਭੰਡਾਰੇ ਦੀ ਵਿਧਾਈ ਦਿੱਤੀ ਉਹਨਾਂ ਨੇ ਉਸ ਮਹਾਨ ਸ਼ਹੀਦ ਪਾਈਲਟ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਮਹਾਨ ਪਾਈਲਟ ਵੱਲੋਂ ਉਸ ਸਮੇਂ ਜਹਾਜ ਨੂੰ ਜੰਗਲ ਦੇ ਵਿੱਚ ਖਾਲੀ ਜਗ੍ਹਾ ਤੇ ਕਰੈਸ਼ ਕਰਵਾਕੇ ਇਲਾਕੇ ਦੇ ਲੋਕਾਂ ਦੀ ਜਾਨ ਨੂੰ ਬਚਾਉਣਾ ਬਹੁਤ ਹੀ ਬਹਾਦਰੀ ਦਾ ਕਾਰਜ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਸ ਮਹਾਨ ਪਾਈਲਟ ਨੂੰ ਲੋਕਾਂ ਦੇ ਲਈ ਦਿੱਤੀ ਸ਼ਹੀਦੀ ਨੂੰ ਪੂਜਿਆ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਇਹ ਮੇਲਾ ਲੱਗਦਾ ਹੈ ਇਸ ਮੋਕੇ ਅਸ਼ੋਕ ਕਟਾਰੀਆ,ਰਾਮ ਸਰੂਪ ਕਟਾਰੀਆ,ਪਰਮਜੀਤ ਸ਼ੰਮਾ ਸਰਪੰਚ,ਧਰਮ ਚੰਦ ਕਟਾਰੀਆ,ਠੇਕੇਦਾਰ ਸ਼ੁਭਾਸ ਕੁਮਾਰ,ਸੋਹਣ ਲਾਲ,ਪ੍ਰੇਮ ਚੰਦ,ਸੁਰਿੰਦਰ ਕੁਮਾਰ,ਵਿਜੇ ਕੁਮਾਰ ਕਾਲਾ ਪੰਜਾਬ ਪੁਲਿਸ,ਦੇਵ ਰਾਜ ਨੰਬਰਦਾਰ,ਚਾਨਣ ਰਾਮ, ਰਾਕੇਸ਼ ਕੁਮਾਰ,ਪ੍ਰੇਮ ਚੰਦ ਚੇਚੀ,ਮਦਨ ਲਾਲ ਕਟਾਰੀਆ,ਜਗਨ ਨਾਥ, ਲਾਲੀ ਚੇਚੀ,ਤਰਸੇਮ ਲਾਲ, ਜੋਗਿੰਦਰਪਾਲ,ਜੀਤ ਰਾਮ, ਰਵਿੰਦਰ ਨੀਟੂ,ਰੂਪੀ ਸਿੰਘਪੁਰ, ਬਲਬੀਰ ਪੰਚ,ਬਲਬੀਰ ਬੱਲੂ,ਸੁਰਿੰਦਰ ਪਾਲ ਛਿੰਦੂ,ਪਵਨ ਕਟਾਰੀਆ,ਜਸਪਾਲ ਬਿੱਟੂ,ਕੁੰਦਨ ਲਾਲ ਚੇਚੀ,ਸ਼ੁਦੇਸ਼ ਕਟਾਰੀਆ,ਕਮਲ ਕਟਾਰੀਆ,ਰਿੰਕੂ ਪੀਐਨਬੀ, ਚਾਨਣ ਰਾਮ ਬਜਾੜ,ਧਰਮ ਚੰਦ ਮੇਹਰ, ਹਰਿ ਕ੍ਰਿਸ਼ਨ,ਪ੍ਰੇਮ ਪੰਚ ਪਵਨ ਕੁਮਾਰ,ਦਰਸ਼ਨ ਲਾਲ,ਪ੍ਰਦੀਪ ਕੁਮਾਰ,ਪਰਮਜੀਤ ਪੰਮੀ,ਚੰਦਰਵੀਰ ਪੋਲਾ,ਬਲਬੀਰ ਕਟਾਰੀਆ, ਸੁਰਿੰਦਰਪਾਲ,ਸਤਪਾਲ ਕਟਾਰੀਆ, ਹਰਿ ਰਾਮ,ਆਦਿ ਸਮੂਹ ਪਿੰਡਵਾਸੀ ਨੋਜਵਾਨ ਤੇ ਇਲਾਕੇ ਦੀਆਂ ਸੰਗਤਾਂ ਮੋਕੇ ਤੇ ਹਾਜਿਰ ਸਨ

Related Articles

LEAVE A REPLY

Please enter your comment!
Please enter your name here

Latest Articles

2

2