ਨਵਾਂਸ਼ਹਿਰ /ਕਾਠਗੜ੍ਹ 22 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ )- ਪੰਜਾਬ ਦੇ ਪ੍ਰਸਿੱਧ ਹਾਸਰਸ ਤੇ ਕਮੇਡੀਅਨ ਕਲਾਕਾਰ ਜਸਵਿੰਦਰ ਭੱਲਾ (65)ਦੀ ਅਚਾਨਕ ਮੌਤ ਨਾਲ ਜਿਥੇ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਪਿਆ ਉਥੇ ਹੀ ਭੱਲਾ ਨੂੰ ਚਾਹੁੰਣ ਵਾਲੀਆਂ ਵੱਲੋਂ ਉਨ੍ਹਾਂ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕੀਤਾ |ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਸਮਾਜ ਸੇਵੀਆਂ ਨੇ ਜਿਨ੍ਹਾਂ ਵਿਚ ਜਥੇਦਾਰ ਸੁਰਜੀਤ ਸਿੰਘ ਦੁਭਾਲੀ, ਗੁਰਪ੍ਰੀਤ ਗੁੱਜਰ ਰੈਲਮਾਜਰਾ ਅਤੇ ਵਿੱਕੀ ਚੋਧਰੀ ਕਾਠਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਵਿੰਦਰ ਭੱਲਾ ਨੇ ਆਪਣੀ ਕਮੇਡੀ ਨਾਲ ਸਾਰਿਆਂ ਨੂੰ ਕੀਲੀ ਰੱਖਿਆਂ |ਅਤੇ ਪੜ੍ਹੇ ਲਿਖੇ ਹਾਸਰਸ ਕਲਾਕਾਰ ਦੇ ਅਚਾਨਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਬਹੁਤ ਵੱਡੇ ਘਾਟੇ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਫਿਲਮ ਜਗਤ ਨੂੰ ਬਹੁਤ ਘਾਟਾ ਪਿਆ | ਉਨ੍ਹਾਂ ਨੇ ਇਸ ਵਿਛੜੀ ਰੂਹ ਨੂੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।



