Join
Tuesday, March 24, 2026
Tuesday, March 24, 2026

ਸੰਤੋਸ਼ ਕਟਾਰੀਆ ਵਿਧਾਇਕ ਦੀ ਹਾਜ਼ਰੀ ਵਿੱਚ ਸਰਬਜੀਤ ਸਾਬੀ ਅਤੇ ਸਤਪਾਲ ਲੰਬੜਦਾਰ ਨੇ ਸਾਥੀਆਂ ਸਮੇਤ  ਫੜਿਆ ਆਪ ਦਾ ਪੱਲਾ…

ਆਮ ਆਦਮੀ ਪਾਰਟੀ ਦੇ ਵੱਲੋਂ ਹਰ ਵਲੰਟੀਅਰ ਤੇ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ

ਬਲਾਚੌਰ, 20ਅਗਸਤ  (  ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ  ਪਿੰਡ ਖੋਜਾ ਬੇਟ  ਦੇ ਸਰਬਜੀਤ ਸਾਬੀ ਅਤੇ ਸਤਪਾਲ ਲੰਬੜਦਾਰ ਆਦਿ ਨੇ ਸਾਥੀਆ ਸਮੇਤ  ‘ਆਪ’ ‘ਚ ਸ਼ਾਮਲ ਹੋਏ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ‘ਚ ਆਏ ਸਾਰੇ ਸਮਰਥਕਾਂ ਦਾ ਨਿੱਘਾ ਸਵਾਗਤ ਮਫਲਰ ਪਾ ਕੇ ਕੀਤਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਟਾਰੀਆ ਨੇ ਕਿਹਾ ਕ ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਤੱਕ ਦੇ ਪਾਰਟੀ ਦੇ ਆਗੂਆਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੋਕਾ ਦਿੰਦੀ ਹੈ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਨਵੇਂ ਸ਼ਾਮਿਲ ਹੋਏ ਪਰਿਵਾਰ ਵੱਲੋਂ ਪਾਰਟੀ ਵੱਲੋਂ ਬਣਦਾ ਹਰ ਪ੍ਰਕਾਰ ਦਾ ਮਾਣ ਸਤਿਕਾਰ ਕੀਤਾ ਜਾਵੇਗਾ l 

ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਸ਼ਾਮਲ ਹੋਏ ਸਾਥੀਆਂ ਦਾ ਸੁਆਗਤ ਕੀਤਾ ਅਤੇ  ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੇ ਲੋਕ ਲੁਭਾਵਣੇ ਝੂਠੇ ਵਾਅਦਿਆਂ ਤੋਂ ਦੁਖੀ ਹਨ।ਜਿਸ ਦੇ ਕਾਰਨ  ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਰਿਵਾਇਤੀ ਪਾਰਟੀਆਂ ਵੱਲੋਂ ਲੋਕਾਂ ਨੂੰ ਨਹੀਂ ਸਗੋਂ ਆਪਣੇ ਪਰਿਵਾਰਾਂ ਨੂੰ ਹਰ ਤਰ੍ਹਾਂ ਦਾ ਆਹੁਦਾ ਦੇਣਾ ਜ਼ਿਆਦਾ ਪਸੰਦ ਹੈ ਜਿਸ ਦੇ ਕਾਰਨ ਆਉਣ ਵਾਲੇ ਸਮੇਂ ਦੇ ਦੋਰਾਨ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ,ਬਲਾਕ ਪ੍ਰਧਾਨ ਰਨਵੀਰ ਸਿੰਘ ਜੱਟਪੁਰ, ਸਰਪੰਚ ਸੰਤੋਖ ਸਿੰਘ(ਸ਼ਿਵਾਲਿਕ), ਕਰਨੈਲ ਸਿੰਘ ਹੀਰ ਜੱਟਪੁਰ, ਮਨਦੀਪ ਕੁਮਾਰ ਜੱਟਪੁਰ, ਅਵਤਾਰ ਸਿੰਘ ਲਾਡੀ , ਪੰਚ ਜੋਗਿੰਦਰ ਕੌਰ ਮੋਹਤਵਰ ਹਾਜਰ ਸਨ। 

ਇਸ ਮੌਕੇ ਸ਼ਾਮਲ ਹੋਏ ਸਰਬਜੀਤ ਸਾਬੀ, ਸਤਪਾਲ ਲੰਬੜਦਾਰ ਹਰਭਜਨ ਲਾਲ, ਸਵਰਨ ਸਿੰਘ, ਗੁਰਮੀਤ ਰਾਮ, ਬਲਵਿੰਦਰ ਸਿੰਘ, ਬਲਵੰਤ ਸਿੰਘ ,ਸੰਤੋਖ ਸਿੰਘ, ਸਤਪਾਲ ਸਿੰਘ, ਮੇਜਰ ਸਿੰਘ, ਰਾਮ ਜੀ, ਰਾਮਦਾਸ, ਲਛਮਣ ਸਿੰਘ ,ਰਤਨ ਸਿੰਘ, ਬਲਵੀਰ ਲਾਲ, ਸੋਹਨ ਲਾਲ, ਜਸ਼ਪਾਲ ਸਿੰਘ ,ਗੁਰਮੁਖ ਸਿੰਘ, ਗਿਆਨ ਸਿੰਘ, ਸਰਬਜੀਤ ਕੌਰ ,ਹਰਭਜਨ ਕੌਰ, ਅਮਨਦੀਪ ਕੌਰ, ਪੂਜਾ ਰਾਣੀ, ਗੁਰਬਖਸ਼ ਕੌਰ, ਅਮਨਦੀਪ ਕੌਰ, ਪੂਜਾ ਰਾਣੀ, ਸਦਲੀ, ਗੁਰਮੀਤ ਕੌਰ ਤ੍ਰਿਪਤਾ ਦੇਵੀ, ਰਾਜ ਰਾਣੀ ,ਪਰਮਜੀਤ ਕੌਰ, ਰੇਨੂ, ਪਰਮਜੀਤ ਕੌਰ, ਸੀਮਾ ਰਾਣੀ, ਬਲਜੀਤ ਕੌਰ ,ਦੀਸ ਕੌਰ, ਮਮਤਾ ਰਾਣੀ ,ਹਰਜੀਤ ਕੌਰ, ਨਿਰਮਲ ਕੌਰ, ਕ੍ਰਿਸ਼ਨਾ ਦੇਵੀ, ਸੀਮਾ ਰਾਣੀ ,ਰਾਣੀ, ਹਰਜੀਤ ਕੌਰ ,ਸੁਰਿੰਦਰ ਕੌਰ ਮਹਿੰਦਰ ਕੌਰ ਆਦਿ ਪਿੰਡ ਵਾਸੀ ਅਤੇ ਪਾਰਟੀ ਵਲੰਟੀਅਰ ਹਾਜ਼ਰ ਸਨ l

Related Articles

LEAVE A REPLY

Please enter your comment!
Please enter your name here

Latest Articles

2

2