Join
Tuesday, March 24, 2026
Tuesday, March 24, 2026

ਆਦਮਪੁਰ ਪੁਲਿਸ ਵੱਲੋ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਡੱਲੀ ਪੁਲਿਸ ਵੱਲੋਂ ਗ੍ਰਿਫਤਾਰ

ਆਦਮਪੁਰ, 21 ਅਗਸਤ (ਕਰਮਵੀਰ ਸਿੰਘ)-

ਭਾਜਪਾ ਵਰਕਰਾ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਤੇ ਲੋਕਾਂ ਦੇ ਵੱਖ ਵੱਖ ਸਕੀਮਾਂ ਦੇ ਕਾਰਡ ਬਣਾ ਲਾਭ ਲੈਣ ਸਬੰਧੀ ਲਗਾਏ ਜਾ ਰਹੇ ਕੈਂਪਾਂ ਅਧੀਨ ਅੱਜ ਨਜਦੀਕੀ ਪਿੰਡ ਖੁਰਦਪੁਰ ਵਿਖੇ ਲਗਾਏ ਕੈਂਪ ਨੂੰ ਪੁਲਸ ਵੱਲੋਂ ਇਸ ਸਬੰਧੀ ਅਤੇ ਬਿਨਾ ਪਰਮਿਸ਼ਨ ਲੋਕਾਂ ਦਾ ਡਾਟਾ ਇੱਕਠਾ ਨਾ ਕਰਨ ਦੀ ਗੱਲ ਕਰਦਿਆਂ ਕੈਂਪ ਰੋਕਣ ਦੀ ਗੱਲ ਕਰਨ ਤੇ ਭਾਜਪਾ ਆਗੂਆਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਅਤੇ ਮੌਕੇ ਤੇ ਪੁਲਸ ਨੇ ਕਾਰਵਾਈ ਕਰਦਿਆਂ ਕੈਂਪ ਵਿਚ ਮੋਜੂਦ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਅਤੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਡੱਲੀ ਨੂੰ ਹਿਰਾਸਤ ਵਿੱਚ ਲੈਣ ਤੇ ਭਾਜਪਾ ਆਗੂ ਭੜਕ ਉੱਥੇ ਅਤੇ ਇਸਨੂੰ ਸਰਕਾਰ ਵੱਲੋਂ ਧੱਕੇਸ਼ਾਹੀ ਕਰਾਰ ਦਿੰਦਿਆ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਸ ਮੌਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੇ ਕਾਰਡ ਬਣਾਉਣ ਸਬੰਧੀ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਕੈਂਪਾਂ ਦਾ ਲਾਭ ਉਠਾ ਰਹੇ ਹਨ ਜਿਸਤੋਂ ਬੁਖਲਾ ਕੇ ਆਪ ਦੀ ਪੰਜਾਬ ਸਰਕਾਰ ਇਨ੍ਹਾਂ ਕੈਂਪਾਂ ਨੂੰ ਪ੍ਰਸ਼ਾਸਨ ਦੇ ਧੱਕੇ ਨਾਲ ਬੰਦ ਕਰਵਾ ਰਹੀ ਹੈ ਜਦਕਿ ਪਿੰਡ ਪਿੰਡ ਅੰਦਰ ਉਨ੍ਹਾਂ ਵੱਲੋਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਇਸ ਯੋਜਨਾ ਨੂੰ ਘਰਾਂ ਨਜਦੀਕ ਚਲਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਇਸਦਾ ਵਿਰੋਧ ਕਰਦਿਆਂ ਆਦਮਪੁਰ ਥਾਣੇ ਦਾ ਘੇਰਾਓ ਜਿਲਾ ਜਲੰਧਰ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਧਰਨਾ ਸ਼ੁਰੂ ਕਰ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਸੁਸ਼ੀਲ ਸ਼ਰਮਾ ਨੇ ਵੀ ਇਸਨੂੰ ਸਰਕਾਰ ਦੀ ਧੱਕੇ ਸ਼ਾਹੀ ਕਰਾਰ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ, ਸਰਬਜੀਤ ਸਿੰਘ ਮੱਕੜ ਵੀ ਪਹੁੰਚੇ ਅਤੇ ਆਦਮਪੁਰ ਅਤੇ ਪੁਲਸ ਵੱਲੋਂ ਰਿੰਕੂ ਨੂੰ ਹਿਰਾਸਤ ਵਿੱਚ ਲੈਣ ਦਾ ਵਿਰੋਧ ਕਰਦਿਆ ਕਿਹਾ ਸਰਕਾਰ ਦੇ ਇਸ਼ਾਰੇ ਤੇ ਕੇਂਦਰ ਦੀਆਂ ਸਕੀਮਾਂ ਘਰ-ਘਰ ਪਹੁੰਚਾਉਣ ਤੋਂ ਰੋਕਿਆ ਜਾ ਰਿਹਾ ਤੇ ਇਹ ਦਮਨਕਾਰੀ ਸਰਕਾਰ ਦੀ ਸ਼ਹਿ ਤੇ ਪ੍ਰਸ਼ਾਸਨ ਵੱਲੋਂ ਧੱਕਾ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਅਸ਼ੋਕ ਸਰੀਨ ਮਹਾਂਸਚਿਵ ਜਿਲਾ ਜਲੰਧਰ, ਸੂਬਾ ਕਾਰਜਕਾਰਨੀ ਪ੍ਰਧਾਨ ਰਾਜੀਵ ਪੰਜ, ਜਿਲਾ ਜਲੰਧਰ ਦਿਹਾਤੀ ਪ੍ਰਧਾਨ ਰਣਜੀਤ ਪਵਾਰ, ਮਨਜੀਤ ਸਿੰਘ ਜਨਰਲ ਸਕੱਤਰ, ਮਨਜੀਤ ਕੁਮਾਰ, ਵਿਜੇ ਕੁਮਾਰ ਮੰਡਲ ਪ੍ਰਧਾਨ ਅਲਾਵਲਪੁਰ, ਕੁਲਵਿੰਦਰ ਪ੍ਰਧਾਨ ਆਈ. ਟੀ.ਸੈੱਲ, ਨੀਰਜ ਕੁਮਾਰ, ਵਰਿੰਦਰ ਖੁਰਦਪੁਰ ਅਤੇ ਹੋਰ ਹਾਜ਼ਰ ਸਨ। ਉੱਧਰ ਕਰੀਬ ਚਾਰ ਘੰਟੇ ਸੁਸ਼ੀਲ ਰਿੰਕੂ ਨੂੰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਬਾਹਰ ਆ ਰਿੰਕੂ ਨੇ ਦਾਅਵਾ ਕੀਤਾ ਕਿ ਕੇਂਦਰ ਦੀਆਂ ਸਕੀਮਾਂ ਚਲਾਉਣ ਲਈ ਉਨ੍ਹਾਂ ਪਾਸ ਸੀ.ਐਸ.ਸੀ ਸੈਂਟਰ ਦੇ ਲਾਇਸੈਂਸ ਉਨ੍ਹਾਂ ਦੀ ਟੀਮ ਪਾਸ ਹੈ ਜਿਨ੍ਹਾਂ ਅਧੀਨ 100 ਦੇ ਕਰੀਬ ਕਰਮਚਾਰੀ ਵੱਖ-ਵੱਖ ਸਥਾਨਾਂ ਤੇ ਕੰਮ ਕਰ ਰਹੀਆਂ ਹਨ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਗਾਂਹ ਇਸਤੋਂ ਵੱਡੇ ਪੱਧਰ ਤੇ ਜਾਰੀ ਰਹੇਗਾ। ਪੰਜਾਬ ਸਰਕਾਰ ਨੂੰ ਘੇਰਦੀਆਂ ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਮਰਜੀ ਧੱਕਾ ਕਰ ਲਵੇ ਲੋਕ ਸਹੂਲਤਾਂ ਲਈ ਭਾਜਪਾ ਹਮੇਸ਼ਾ ਸਟੈਂਡ ਲਵੇਗੀ ਅਤੇ ਉਨ੍ਹਾਂ ਧੰਨਵਾਦ ਵੀ ਕੀਤਾ ਪੰਜਾਬ ਸਰਕਾਰ ਦਾ ਅਤੇ ਕਿਹਾ ਕਿ ਸਰਕਾਰ ਦੀ ਲੋਕ ਸਹੂਲਤਾਂ ਸਕੀਮਾਂ ਨੂੰ ਰੋਕਣਾ ਅੱਜ ਸਾਰੇ ਦੇਸ਼ ਅੰਦਰ ਦੇਖਿਆ ਜਾ ਰਿਹਾ ਹੈ ਜੌ ਇਨ੍ਹਾਂ ਦੀਆਂ ਦਮਨਕਰੀਆਂ ਨੀਤੀਆਂ ਨੂੰ ਦਰਸਾਉਂਦੀ ਹੈ। ਇਸੇ ਸਬੰਧੀ ਜਦੋਂ ਡੀ.ਐਸ.ਪੀ ਆਦਮਪੁਰ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਤਹਿਤ ਇਹ ਕਾਰਵਾਈ ਕੀਤੀ ਗਈ ਸੀ। ਜਦੋਂ ਉਹਨਾਂ ਦਾ ਕੈਂਪ ਦੀ ਜਾਂਚ ਕੀਤੀ ਗਈ ਤਾਂ ਉਹਨਾਂ ਕੋਲ ਸਰਕਾਰ ਦਾ ਕੋਈ ਵੀ ਆਗਿਆ ਪੱਤਰ ਨਹੀਂ ਸੀ ਜਿਸ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ।

Related Articles

LEAVE A REPLY

Please enter your comment!
Please enter your name here

Latest Articles

2

2