Join
Tuesday, March 24, 2026
Tuesday, March 24, 2026

ਦਿਵਿਆਂਗ ਬੱਚਿਆ ਨੂੰ ਜਰੂਰੀ ਸਹਾਇਤਾ ਸਮੱਗਰੀ  ਉਪਲੱਬਧ ਕਰਵਾਉਣ ਲਈ ਮੈਡੀਕਲ ਅਸੈਸਮੈਂਟ ਕੈਂਪ ਮਿਤੀ 20 ਤੇ 21 ਅਗਸਤ ਨੂੰ-ਡੀ.ਈ.ਓ ਸ਼ਰਮਾ

ਨਵਾਂਸਹਿਰ 19 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਆਈ.ਈ.ਡੀ ਅਤੇ ਆਈ.ਈ.ਡੀ.ਐਸ ਤਹਿਤ ਦਿਵਿਆਂਗ ਬੱਚਿਆ ਨੂੰ ਜਰੂਰੀ ਸਹਾਇਤਾ ਸਮੱਗਰੀ  ਉਪਲੱਬਧ ਕਰਵਾਉਣ ਲਈ ਮੈਡੀਕਲ ਅਸੈਸਮੈਂਟ ਕੈਂਪ ਮਿਤੀ 20 ਤੇ 21 ਅਗਸਤ ਨੂੰ ਲੱਗ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ ਨੇ ਦੱਸਿਆ ਕਿ ਪਹਿਲੀ ਤੋਂ ਬਾਰਵੀਂ ਤੱਕ ਪੜ੍ਹਦੇ ਦਿਵਿਆਂਗ ਬੱਚਿਆ ਨੂੰ ਅਲਿਮਕੋ ਕੰਪਨੀ ਕਾਨਪੁਰ ਦੀ ਸਹਾਇਤਾਂ ਨਾਲ ਜਰੂਰੀ ਲੋੜੀਂਦੀ ਸਹਾਇਤਾ ਮਹੁੱਈਆ ਕਰਵਾਈ ਜਾਂਦੀ ਹੈ । ਇਸ ਸਬੰਧੀ ਸ਼ੈਸ਼ਨ 2025-26 ਲਈ ਇਹਨਾਂ ਬੱਚਿਆ ਲਈ ਲੋੜੀਂਦੀ ਸਮੱਗਰੀ ਦੀ ਅਸੈਸਮੈਂਟ ਕਰਨ ਲਈ ਬਲਾਕ ਬਲਾਚੌਰ -1,ਬਲਾਚੌਰ-2 ਅਤੇ ਸੜੋਆ ਦੇ ਬੱਚਿਆ ਦਾ ਮੈਡੀਕਲ ਕੈਂਪ ਮਿਤੀ 20 ਅਗਸਤ ਨੂੰ ਬੀ.ਆਰ.ਸੀ ਸਿਆਣਾ ਵਿਖੇ ਲੱਗੇਗਾ, ਬਲਾਕ ਨਵਾਂਸਹਿਰ,ਬੰਗਾ, ਮੁਕੰਦਪੁਰ ਅਤੇ ਔੜ  ਦੇ ਬੱਚਿਆ ਦਾ ਮੈਡੀਕਲ ਅਸੈਸਮੈਂਟ ਕੈਂਪ ਮਿਤੀ 21 ਅਗਸਤ ਨੂੰ ਸਰਕਾਰੀ ਪਾ੍ਰਇਮਰੀ ਸਕੂਲ ਬਰਨਾਲਾ ਕਲ਼ਾਂ  ਵਿਖੇ ਲੱਗੇਗਾ ।ਉਹਨਾਂ ਕਿਹਾ ਕੈਂਪ ਦੋਰਾਨ ਵਿਦਿਆਰਥੀ ਆਪਣੇ ਨਾਲ ਆਈ ਡੀ ਪਰੂਫ ਅਧਾਰ ਕਾਰਡ,ਅਪੰਗਤਾ ਸਰਟੀਫਿਕੇਟ,ਬੈਂਕ ਅਕਾਊਂਟ ਦੀ ਕਾਪੀ ਤਿੰਨ ਪਾਪਸਪੋਰਟ ਫੋਟੋਆ ਅਤੇ ਇਨਕਮ ਦਾ ਪਰੂਫ ਨਾਲ ਲੈ ਕੇ ਆਉਣਗੇ।

Related Articles

LEAVE A REPLY

Please enter your comment!
Please enter your name here

Latest Articles

2

2