Join
Wednesday, March 25, 2026
Wednesday, March 25, 2026

ਕੇਸੀ ਕਾਲਜ ਵਿਖੇ ਡਾ. ਏ.ਸੀ. ਰਾਣਾ ਨੇ ਆਜ਼ਾਦੀ ਦਿਹਾੜਾ ’ਤੇ ਤਿਰੰਗਾ ਲਹਿਰਾਇਆ

-ਸਾਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ – ਡਾ. ਰਾਣਾ

ਨਵਾਂਸ਼ਹਿਰ, 15 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) 

ਸਥਾਨਕ ਕਰਿਆਮ ਰੋਡ ’ਤੇ ਸੱਥਿਤ ਕੇ.ਸੀ. ਗਰੁੱਪ ਆੱਫ ਇੰਸਟੀਚਿਊਸ਼ਨਜ਼ ਵਿਖੇ ਸ਼ੁਕਰਵਾਰ ਨੂੰ  79ਵੇਂ ਆਜ਼ਾਦੀ ਦਿਹਾੜੇ ’ਤੇ ਝੰਡਾ ਲਹਿਰਾਉਣ ਦੀ ਰਸਮ ਕੇ.ਸੀ. ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਵਲੋਂ ਅਦਾ ਕੀਤੀ ਗਈ, ਜਦਕਿ ਉਹਨਾਂ ਦੇ ਨਾਲ ਸੀ.ਈ.ਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ, ਕੇ.ਸੀ. ਗਰੁੱਪ  ਦੇ ਸਕੂਲ ਅਤੇ ਕਾਲਜਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ। ਸਵੇਰੇ ਝੰਡਾ ਲਹਿਰਾਉਣ ਤੋਂ ਬਾਅਦ ਡਾ. ਰਾਣਾ ਨੇ ਕਿਹਾ ਕਿ ਸਾਡੇ ਦੇਸ਼ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਜ਼ਾਦੀ ਮਿਲੀ ਹੈ। ਸਾਡੇ ਦੇਸ਼ ਦੇ ਬਹਾਦਰ ਯੋਧਿਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਦੇਸ਼ ਲਈ ਲੜਾਈ ਲੜੀ ਅਤੇ ਸਾਨੂੰ ਆਜ਼ਾਦੀ ਦੁਆਈ। ਸਾਨੂੰ ਦੇਸ਼ ਲਈ ਸ਼ਹੀਦਾਂ ਵਲੋਂ ਦਿਖਾਏ ਰਾਹ ਤੇ ਚਲਣਾ ਚਾਹੀਦਾ ਹੈ। ਸਾਨੂੰ ਦੇਸ਼ ਅਤੇ ਤਿਰੰਗੇ ਦਾ ਸਨਮਾਨ  ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਬੀ.ਐਡ. ਕਾਲਜ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਨੇ ਕਿਹਾ ਕਿ ਇਸ ਸਾਲ ਦੇ ਆਜ਼ਾਦੀ ਦਿਹਾੜੇ ਦਾ ਥੀਮ ਨਵਾਂ ਭਾਰਤ, ਵਿਕਸਤ ਭਾਰਤ ਹੈ। ਆਜ਼ਾਦੀ ਤੋਂ ਬਾਅਦ 78 ਸਾਲਾਂ ’ਚ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। ਉਹਨਾਂ ਨੇ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 2047 ਤੀਕ ਭਾਰਤ ਇੱਕ ਵਿਕਸਿਤ ਅਤੇ ਸਵੈ-ਨਿਰਭਰ ਭਾਰਤ ਬਣ ਜਾਵੇਗਾ। ਸੀਈਓ ਅਸ਼ਵਨੀ ਦੱਤਾ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਨੂੰ ਪਿਆਰ ਕਰਨਾ ਚਾਹੀਦਾ ਹੈ, ਦੇਸ਼ ਪ੍ਰਤੀ ਵਫ਼ਾਦਾਰ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਇੱਕ ਟੀਮ ਵਜੋ ਆਪਣਾ ਕੰਮ ਕਰਣਾ ਚਾਹੀਦਾ ਹੈ। ਐਸਏਓ ਇੰਜ. ਆਰਕੇ ਮੂੰਮ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਤਰੱਕੀ ਕਰ ਰਿਹਾ ਹੈ, ਪਰ ਇਹਨਾਂ ਦਿਨਾਂ ’ਚ ਦੇਸ਼ ਭ੍ਰਿਸ਼ਟਾਚਾਰ, ਆਪਸੀ ਹੰਕਾਰ, ਅੰਦਰੂਨੀ ਟਕਰਾਵ ਵਰਗੀਆਂ ਸਮਾਜਿਕ ਬੁਰਾਈਆਂ ਨਾਲ ਜੂਝ ਰਿਹਾ ਹੈ। ਇਸ ਲਈ ਸਾਨੂੰ ਦੇਸ਼ ਦਾ ਸਤਿਕਾਰ ਕਰਣਾ ਚਾਹੀਦਾ ਹੈ, ਹੰਕਾਰ ਛੱਡਣਾ ਚਾਹੀਦਾ ਹੈ ਅਤੇ ਦੇਸ਼ ਦੇ ਸਨਮਾਨ ’ਤੇ ਧਿਆਨ ਕੇਂਦ੍ਰਿਤ ਕਰਣਾ ਚਾਹੀਦਾ ਹੈ। ਸਾਰੇ ਕਾਲਜਾਂ ਅਤੇ ਸਕੂਲਾਂ ’ਚ ਤਿਉਹਾਰ ਵਰਗਾ ਮਾਹੌਲ ਸੀ। ਹਰ ਘਰ ਤਿਰੰਗਾ ਅਭਿਆਨ ਤਹਿਤ ਕਾਲਜ ’ਚ ਤਿਰੰਗਾ ਹੱਥਾਂ ’ਚ ਫੜੀ ਤਿਰੰਗਾ ਰੈਲੀ ਵੀ ਕੱਢੀ ਗਈ, ਸਾਰਿਆਂ ਨੇ ਸੰਤਰੀ, ਚਿੱਟੇ ਅਤੇ ਹਰੇ ਰੰਗ ਦੇ ਤਿਰੰਗਾ ਰੰਗਾਂ ਦੇ ਕਪੜੇ ਪਾਏ ਹੋਏ ਸਨ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਲਗਾਏ ਗਏ। ਮੰਚ  ਸੰਚਾਲਨ ਸਹਾਇਕ ਪ੍ਰੋਫੇਸਰ ਰਮਨਦੀਪ ਵਲੋਂ  ਕੀਤਾ ਗਿਆ।  ਮੌਕੇ ’ਤੇ ਪ੍ਰਿੰ.ਡਾ. ਬਲਜੀਤ ਕੌਰ, ਸ਼ੈਫ ਡਾ. ਵਿਕਾਸ ਕੁਮਾਰ, ਡਾ. ਸੰਦੀਪ ਕਲਸੀ, ਡਾ. ਹਰਮੇਸ਼ ਲਾਲ, ਨੀਰਜ ਸ਼ਰਮਾ, ਸੁੱਰਖਿਆ ਪ੍ਰਬੰਧਕ ਸਤਨਾਮ ਸਿੰਘ, ਕ੍ਰਿਸ਼ਨਾ ਸਿੰਘ, ਸੰਧਿਆ ਰਾਣੀ, ਨੀਲੂ ਠਾਕੁਰ, ਅਨੂੰ ਸ਼ਰਮਾ, ਰਵੀ ਕੁਮਾਰ, ਏ.ਓ. ਬਹਾਦਰ ਸਿੰਘ, ਸੰਜੀਵ ਕੰਵਰ ਅਤੇ ਪੀਆਾਰਓ. ਵਿਪਨ ਕੁਮਾਰ, ਗੁਰਪ੍ਰੀਤ ਆਦਿ ਦੇ ਨਾਲ ਸਕੂਲ ਅਤੇ ਸਾਰੇ ਕਾਲਜਾਂ ਦੇ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹ।

Related Articles

LEAVE A REPLY

Please enter your comment!
Please enter your name here

Latest Articles

2

2