-ਨੰਨੋ ਨੇ ਮੁੰਹ ਤੇ ਸਜਾਈ ਬਾਂਸੁਰੀ, ਸਰ ਪਰ ਪਹਿਣਾ ਮੁਕੁਟ
ਨਵਾਂਸਹਿਰ, 16 ਅਗਸਤ(ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ‘ਤੇ ਸਥਿਤ ਕੇ.ਸੀ. ਪਬਲਿਕ ਸਕੂਲ ‘ਚ ਸ੍ਰੀ ਕ੍ਰਿਸਨ ਜਨਮ ਅਸਟਮੀ ਨੂੰ ਸਮਰਪਿਤ ਸਕੂਲ ‘ਚ ਪ੍ਰਿੰਸੀਪਲ ਅਤੇ ਸੀਈਓ (ਗਰੁੱਪ ਕੈਪਟਨ) ਦੀ ਦੇਖ-ਰੇਖ ‘ਚ ਜਨਮ ਅਸ਼ਟਮੀ ਦਾ ਮਹੱਤਵ ਦਰਸ਼ਾਂਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਮੋਨਿਕਾ ਰਾਣੀ ਨੇ ਦੱਸਿਆ ਕਿ ਸਕੂਲ ’ਚ ਨਰਸਰੀ ਤੋਂ ਲੈ ਕੇ ਦੂਸਰੀ ਕਲਾਸ ਤੀਕ ਦੇ ਕਰੀਬ 60 ਨੰਨੇ ਮੁੰਨੇ ਸ੍ਰੀ ਰਾਧਾ-ਕ੍ਰਿਸਨ, ਗੋਪੀਆਂ, ਕੰਸ, ਗੋਪਾਲਾਂ ਦਾ ਪਹਿਰਾਵਾ ਪਾ ਕੇ ਹੱਥ ’ਚ ਬੰਸਰੀ, ਮਟਕਾ, ਮੋਰ ਖੰਬ, ਮੁਕੁਟ ਅਤੇ ਹੋਰ ਸਮਾਨ ਲੈ ਕੇ ਪੀਲੇ, ਲਾਲ, ਨੀਲੇ ਰੰਗਾਂ ਦੇ ਕਪੜੇ ਪਾ ਕੇ ਪਹੁੰਚੇ ਹੋਏ ਸਨ। ਨੰਨੋ ਨੇ ਮੁਕੁਟ ਬਣਾਏ, ਮਟਕਿਆਂ ਨੂੰ ਸਜਾਇਆ, ਮੰਚ ਤੇ ਭਜਨ ਅਤੇ ਕਵਿਤਾਵਾਂ ਸੁਣਾਈਆਂ ।
ਸਵੇਰੇ ਅਸ਼ਵਨੀ ਦੱਤਾ, ਹੇਡ ਮਾਸਟਰ ਗੁਰਪ੍ਰੀਤ ਸਿੰਘ, ਮੋਨਿਕਾ ਰਾਣੀ, ਮੀਨੂੰ ਕੰਡਾ, ਨੀਰਜ ਰਾਣੀ ਅਤੇ ਕਿਰਣ ਸੋਬਤੀ ਅਤੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਭੋਗ ਲਗਾਉਣ ਦੋ ਬਾਦ ਘਰੋਂ ਤਿਆਰ ਹੋ ਕੇ ਆਏ ਸ਼੍ਰੀ ਰਾਧਾ ਕ੍ਰਿਸ਼ਨ ਦੇ ਸਰੂਪਾਂ ਨੂੰ ਵੀ ਭੋਗ ਲਗਾਇਆ। ਇਸਦੇ ਬਾਅਦ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ ਰਾਮ, ਹਰੇ ਰਾਮ ਰਾਮ, ਹਰੇ ਹਰੇ ਦੇ ਮਹਾਮੰਤਰ ਦਾ ਜਾਪ ਕੀਤਾ, ਉਸਦੇ ਬਾਅਦ ਹੇ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾਏ, ਯਸ਼ੋਮਤੀ ਮਈਆ ਸੇ ਬੋਲੇ ਨੰਦ ਲਾਲਾ, ਛੋਟੀ ਸੀ ਗਇਆਂ ਛੋਟੇ-ਛੋਟੇ ਗਵਾਲ.., ਮਈਆ ਯਸ਼ੋਦਾ ਤੇਰਾ ਨੰਦ ਲਾਲਾ.. ਰਾਮ ਜੀ ਕੀ ਕਿਰਪਾ ਸੇ ਮੈਂ ਬਚੀ, ਵੋ ਹੇ ਅਲਵੇਲਾ ਮਧੁਰ ਨੈਣੋ ਵਾਲਾ, ਰਾਧੇ ਰਾਧੇ ਬਰਸਾਨੇ ਵਾਲੀ ਰਾਧੇ.. ਇਤਆਦਿ ਭਜਨਾਂ ਤੇ ਕੋਰਿਓਗ੍ਰਾਫੀ ਪੇਸ਼ ਕਰਦੇ ਹੋਏ ਡਾਂਸ ਕੀਤਾ। ਮੈਡਮ ਮੋਨਿਕਾ ਰਾਣੀ ਅਤੇ ਕਿਰਣ ਸੋਬਤੀ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸਨ 16 ਕਲਾਵਾਂ ’ਚ ਸੰਪੂਰਨ ਸਨ, ਕੇਵਲ ਯੋਗੀਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਲੈਣ ਨਾਲ ਪ੍ਰਾਣੀ ਵਰਗ ਦੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ। ਬੱਚਿਆਂ ਨੂੰ ਉਨ੍ਹਾਂ ਤੇ ਸੰਸਕਾਰਾਂ ਨਾਲ ਜੋੜੀ ਰੱਖਣ ਲਈ ਅਜਿਹੇ ਪ੍ਰੋਗਰਾਮ ਬਹੁਤ ਜਰੂਰੀ ਹਨ। ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨ ਲੀਲਾ ਇਹਨਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਮੌਕੇ ਤੇ ਮੀਨੂੰ ਕੰਡਾ, ਕਿਰਣ ਸੋਬਤੀ, ਨੀਰਜ ਰਾਣੀ, ਹਰਵਿੰਦਰ ਕੌਰ, ਦਿਵਿਆ ਅਤੇ ਵਿਪਨ ਕੁਮਾਰ ਮੌਜੂਦ ਰਹੇ।



