ਨਵਾਂਸ਼ਹਿਰ /ਕਾਠਗੜ੍ਹ 14 ਅਗਸਤ ( ਹਰਸਿਮਰਨ ਜੋਤ ਸਿੰਘ ਕਲੇਰ ) ਬਲਾਚੌਰ ਇਲਾਕੇ ਅਤੇ ਗੁੱਜਰ ਬਿਰਾਦਰੀ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿ ਸਾਡੇ ਬਹੁਤ ਹੀ ਹੋਣਹਾਰ ਇੰਸਪੈਕਟਰ ਸਤਿੰਦਰ ਭੁੰਬਲਾ ਪੁੱਤਰ ਸਵ. ਮੁਨਸ਼ੀ ਰਾਮ ਭੁੰਬਲਾ ਪਿੰਡ ਬਾਗੋਵਾਲ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ 15 ਅਗਸਤ 2025 ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਕੀਤਾ। ਦੱਸਣਯੋਗ ਹੈ ਕਿ ਸਤਿੰਦਰ ਕੁਮਾਰ ਭੁੰਬਲਾ ਇਲਾਕੇ ਦੀ ਨਾਮਵਰ ਸ਼ਖਸੀਅਤ ਸਵ. ਲਛਮਣ ਦਾਸ ‘ਮੁਨੀਮ ਜੀ’ ਦੇ ਭਤੀਜੇ ਹਨ। ਇੰਸਪੈਕਟਰ ਸਤਿੰਦਰ ਭੂੰਬਲਾ ਨੂੰ ਇਸ ਸ਼ਾਨਾ-ਮੱਤੇ ਸਨਮਾਨ ਲਈ ਚੁਣੇ ਜਾਣ ਤੇ ਵੱਖ-ਵੱਖ ਰਾਜਸੀ ਤੇ ਸਮਾਜਿਕ ਆਗੂਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਮੁਬਾਰਕਬਾਦ ਦੇਣ ਵਾਲਿਆਂ ‘ਚ ਬ੍ਰਿਗੇਡੀਅਰ ਰਾਜ ਕੁਮਾਰ, ਰਿਟਾਇਰਡ ਆਈ.ਪੀ.ਐੱਸ. ਅਸ਼ੋਕ ਬਾਠ , ਕਾਬਲ ਸਿੰਘ ਚੇਚੀ ਰਿਟਾ: ਏ.ਐੱਸ.ਆਈ., ਜਸਪਾਲ ਸਿੰਘ ਚੇਚੀ ਰਿਟਾਇਰਡ ਵਣ ਰੇਂਜ ਅਫਸਰ , ਪਰਮਾ ਨੰਦ ਖੇਪੜ ਰਿਟਾ: ਐਕਸੀਅਨ, ਰਾਮਸ਼ਾਹ ਭੁੰਬਲਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਟੁੰਡੇਵਾਲ, ਕਮਲਜੀਤ ਚੇਚੀ ਨਿੱਘੀ, ਮਾ: ਰਵਿੰਦਰ ਕਸਾਣਾ ਸੂਰਾਪੁਰੀ, ਜਸਪਾਲ ਕਟਾਰੀਆ ਨਿੱਘੀ, ਇਕਬਾਲ ਸਿੰਘ ਰਿਟਾ: ਇੰਸਪੈਕਟਰ, ਸਰਪੰਚ ਹਰਮੇਸ਼ ਕਸਾਣਾ ਪ੍ਰਧਾਨ ਸੇਵਾ-ਮੁਕਤ ਮੁਲਾਜ਼ਮ ਵੈਲਫੇਅਰ ਸੋਸਾਇਟੀ, ਇੰਸਪੈਕਟਰ ਕ੍ਰਿਸ਼ਨ ਰਾਮ ਬਨਾ, ਬਲਵੀਰ ਬਾਗੜੀ ਆਦੋਆਣਾ, ਸੰਤ ਰਾਮ ਬਾਗੋਵਾਲ, ਪਰਸ਼ੋਤਮ ਚੇਚੀ ਬਾਗੋਵਾਲ, ਪਰਮਜੀਤ ਸਰਪੰਚ ਟੁੰਡੇਵਾਲ , ਸੁਭਾਸ਼ ਬਾਠ ਰੱਤੇਵਾਲ, ਚਰਨਜੀਤ ਕਸਾਣਾ ਰਿਟਾ: ਕਾਨੂੰਗੋ, ਸੁਭਾਸ਼ ਹੱਕਲਾ ਰਿਟਾ: ਇੰਸਪੈਕਟਰ ਟੁੰਡੇਵਾਲ, ਸੰਦੀਪ ਨੰਬਰਦਾਰ, ਬਲਵੀਰ ਖੇਪੜ ਇੰਸਪੈਕਟਰ ਵਿਜੀਲੈਂਸ, ਰਵਿੰਦਰ ਖਟਾਣਾ ਸਰਪੰਚ ਮਾਲੇਵਾਲ, ਸਾਬਕਾ ਸਰਪੰਚ ਕੇਵਲ ਕਸਾਣਾ, ਸੁਰਿੰਦਰ ਸ਼ਿੰਦੀ ਟਕਾਰਲਾ, ਮਹਿੰਦਰਪਾਲ ਚੇਚੀ ਨਿੱਘੀ, ਰੂਪ ਲਾਲ ਚੇਚੀ ਨਿੱਘੀ, ਮੋਹਿੰਦਰਪਾਲ ਚੇਚੀ (ਮਿਲਕ ਡੈਅਰੀ ਨਿੱਘੀ ) ਏ.ਐੱਸ.ਆਈ. ਨਰਿੰਦਰ ਚੇਚੀ, ਮਨਜੀਤ ਚੇਚੀ (ਭੋਲੂ), ਗੁਰਸ਼ਕਤੀ ਬਾਗੜੀ ਸਰਪੰਚ, ਧਰਮਵੀਰ ਠੇਕੇਦਾਰ ਬਾਗੋਵਾਲ ਅਤੇ ਕਾਲਾ ਠੇਕੇਦਾਰ ਬਾਗੋਵਾਲ ਸਮੇਤ ਹੋਰ ਪਤਵੰਤੇ ਸ਼ਾਮਲ ਸਨ।


