ਨਵਾਂਸ਼ਹਿਰ /ਕਾਠਗੜ੍ਹ 9 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਬਲਾਚੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੇਵਾ-ਮੁਕਤ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਨ ਤੇ ਬਲਾਚੌਰ ਹਲਕੇ ਅਤੇ ਸੂਬੇ ਭਰ ਵਿੱਚ ਗੁੱਜਰ ਬਰਾਦਰੀ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਬਲ ਸਿੰਘ ਚੇਚੀ ਨੇ ਦੱਸਿਆ ਕਿ ਬ੍ਰਿਗੇਡੀਅਰ ਰਾਜ ਕੁਮਾਰ ਭਾਰਤੀ ਸੈਨਾ ਵਿੱਚ ਅਹਿਮ ਅਹੁਦਿਆਂ ਤੇ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਬਲਾਚੌਰ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ 2017 ਵਿੱਚ ਉਮੀਦਵਾਰ ਰਹਿ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਦੀਆਂ ਨੀਂਹਾਂ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਚੇਅਰਮੈਨ ਬਣਾਉਣ ‘ਤੇ ਵੱਖ-ਵੱਖ ਰਾਜਸੀ ਤੇ ਸਮਾਜਿਕ ਸਖਸ਼ੀਅਤਾਂ ਵਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਤੇ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਵਧਾਈਆਂ ਦਿਤੀਆਂ ਗਈਆਂ। ਆਪਣੀ ਇਸ ਨਿਯੁਕਤੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੌਂਪੀ ਇਸ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਅਵਾਂਗਾ ਅਤੇ ਗੁੱਜਰ ਬਰਾਦਰੀ ਦੀ ਬਿਹਤਰੀ ਅਤੇ ਉੱਨਤੀ ਲਈ ਦਿਨ ਰਾਤ ਇੱਕ ਕਰਾਂਗਾ। ਉਹਨਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਬ੍ਰਿਗੇਡੀਅਰ ਰਾਜ ਕੁਮਾਰ ਨੂੰ ਵਧਾਈਆਂ ਦੇਣ ਵਾਲਿਆਂ ‘ਚ ਕਾਬਲ ਸਿੰਘ ਚੇਚੀ, ਧਰਮ ਪਾਲ ਚੇਚੀ, ਦੁਰਗੇਸ਼ ਜੰਡੀ, ਜਸਪਾਲ ਸਿੰਘ ਚੇਚੀ, ਪ੍ਰੇਮ ਸਿੰਘ ਮੀਲੂ, ਰਾਮ ਸ਼ਾਹ ਵਾਈਸ ਚੇਅਰਮੈਨ ਪੀ.ਏ.ਡੀ.ਬੀ., ਨੰਬਰਦਾਰ ਸੰਦੀਪ ਚੇਚੀ ਨਿੱਘੀ, ਵਿੱਕੀ ਚੌਧਰੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਸ਼ੋਕ ਕਸਾਣਾ ਸੂਰਾਪੁਰ, ਬਲਦੇਵ ਸਿੰਘ ਫ਼ੌਜੀ, ਠੇਕੇਦਾਰ ਰਾਮ ਦਾਸ, ਮਾ: ਗਿਆਨ ਸਿੰਘ ਕਟਾਰੀਆ, ਬਲਵੀਰ ਸਰਪੰਚ ਨਿੱਘੀ, ਰੂਪ ਲਾਲ ਚੇਚੀ, ਦਿਲਬਾਗ ਰਾਏ, ਹਿੰਮਤ ਸਿੰਘ, ਬਲਵੀਰ ਫ਼ੌਜੀ, ਸਰਬਣ ਰਾਮ ਸਾਬਕਾ ਸਰਪੰਚ, ਠੇਕੇਦਾਰ ਧਰਮਵੀਰ ਬਾਗੋਵਾਲ, ਠੇਕੇਦਾਰ ਜਸਵਿੰਦਰ ਕਾਲਾ, ਦੇਵ ਰਾਜ ਮੀਲੂ ਆਦਿ ਸ਼ਾਮਲ ਸਨ।


