Join
Wednesday, March 25, 2026
Wednesday, March 25, 2026

ਐਮਬੀਬੀ ਪਬਲਿਕ ਸਕੂਲ ਮੁੱਤੋਂ ਵਿਖੇ ਤੀਆਂ ਦਾ ਤਿਉਹਰ ਮਨਾਇਆ

ਨਵਾਂਸ਼ਹਿਰ /ਕਾਠਗੜ੍ਹ , 9 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਸਵਾਮੀ ਰਾਮ ਤੀਰਥ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਐਮ.ਬੀ.ਬੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁੱਤੋਂ ਵਿਖੇ  ਤੀਜ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਰੰਗ-ਬਿਰੰਗੇ ਪਹਿਰਾਵੇ ਪਾ ਕੇ ਤੀਜ ਦੇ ਤਿਉਹਾਰ ਦੀ ਸ਼ਾਨ ਵਧਾਈ।

ਸਕੂਲ ਨੂੰ ਫੁੱਲਾਂ,  ਰੰਗੀਨ ਝੰਡੀਆਂ ਨਾਲ ਸਜਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਜਿੱਥੇ ਲੋਕ ਗੀਤ ਗਾਏ, ਗਿੱਧਾ ਤੇ ਭੰਗੜਾ ਪਾਇਆ ਉੱਥੇ ਹੀ ਤੀਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।

       ਸਕੂਲ ਅਧਿਆਪਕਾਂ ਵੱਲੋਂ ਵੀ ਤੀਜ ਦੇ  ਰਿਵਾਇਤੀ ਖਾਣੇ ਅਤੇ ਰਸਮਾਂ ਬਾਰੇ ਜਾਣੂ ਕਰਵਾਇਆ ਗਿਆ। ਤੀਜ ਦਾ ਇਹ ਤਿਉਹਾਰ ਮਹਿਲਾਵਾਂ ਦੀ ਖੁਸ਼ਹਾਲੀ ਅਤੇ ਪਿਆਰ ਦੀ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਸਕੂਲ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਤੀਜ ਦੀ ਵਧਾਈ ਦਿੰਦੇ ਹੋਏ ਇਸ ਤਿਉਹਾਰ ਨੂੰ ਆਪਸੀ ਸਾਂਝ, ਪਿਆਰ ਤੇ ਸੱਭਿਆਚਾਰਕ ਵਿਰਾਸਤ ਨੂੰ ਜਿੰਦਾਬਾਦ ਰੱਖਣ ਵਾਲਾ ਦੱਸਿਆ।।

Related Articles

LEAVE A REPLY

Please enter your comment!
Please enter your name here

Latest Articles

2

2