ਨਵਾਂਸ਼ਹਿਰ /ਕਾਠਗੜ੍ਹ 8 ਅਗਸਤ( ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਵਰਾਜ ਮਾਜ਼ਦਾ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਕੰਟਰੈਕਟ ਵਰਕਰ ਯੂਨੀਅਨ ਨੇ ਤੀਜੇ ਦਿਨ ਵੀ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਿੱਚ ਵੀ ਲਗਾਤਾਰ 4 ਦਿਨ ਸੰਘਰਸ਼ ਜਾਰੀ ਰੱਖਿਆ ਸੀ,ਜਿਸ ਉਪਰੰਤ ਕੰਪਨੀ ਦੀ ਮੈਨੇਜਮੈਂਟ ਅਤੇ ਕੰਟਰੈਕਟ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਵਿੱਚਕਾਰ ਸਮਝੌਤਾ ਹੋਇਆ ਸੀ,ਜਿਸ ਵਿੱਚ ਠੇਕਾ ਅਧਾਰਿਤ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ,ਵਰਕਰਾਂ ਦੀ ਬਰੈਕ ਨਾ ਪਾਈ ਜਾਵੇ,ਮੈਡੀਕਲ ਸਹੂਲਤਾਂ ਦਿੱਤੀਆਂ ਜਾਣ,ਬਰਕਰਾਰ ਦੇ ਨਾਲ ਕੀਤਾ ਭੇਦ ਭਾਵ ਖਤਮ ਕੀਤਾ ਜਾਵੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਸੰਘਰਸ਼ ਜਾਰੀ ਰਿਹਾ। ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ (ਇਫਟੂ) ਦੇ ਸੂਬਾ ਸਕੱਤਰ ਅਵਤਾਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਧਰਮਕੋਟ ਅਤੇ ਰੈਲਮਾਜਰੇ ਦੇ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਹਜੇ ਵੀ ਲਾਅਰੇ ਹੀ ਲਾਏ ਜਾ ਰਹੇ ਹਨ।ਜੇਕਰ ਉਪਰੋਕਤ ਮੰਗਾਂ ਨੂੰ ਗੰਭੀਰਤਾ ਨਾਲ ਹੱਲ ਨਾ ਕੀਤਾ ਗਿਆ ਤਾਂ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ! ਇਸ ਮੌਕੇ ਕੰਟਰੈਕਟ ਵਰਕਰ ਯੂਨੀਅਨ ਸਵਰਾਜ ਮਜਦਾ ਦੇ ਆਗੂ ਜਸ਼ਨਪ੍ਰੀਤ ਸਿੰਘ, ਉਪਕਾਰ ਸਿੰਘ,ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਸੁਰਿੰਦਰ ਸਿੰਘ ਸਿਮਰਨਜੀਤ ਸਿੰਘ,ਰੋਹਿਤ, ਰਮਨਦੀਪ ਸਿੰਘ,ਸਤਨਾਮ ਸਿੰਘ, ਚਰਨਜੀਤ ਸਿੰਘ,ਮਨਪ੍ਰੀਤ ਸਿੰਘ,ਗੁਰਤੇਜ ਸਿੰਘ,ਅਸ਼ਵਿੰਦਰ ਸਿੰਘ ਤੂੰ ਇਲਾਵਾ ਹੋਰ ਵੀ ਮੌਜੂਦ ਸਨ। ਇਸ ਮੌਕੇ ਮਨਪ੍ਰੀਤ ਸਿੰਘ ਨੇ ਗੀਤ ਵੀ ਪੇਸ਼ ਕੀਤੇ।


