Join
Wednesday, March 25, 2026
Wednesday, March 25, 2026

ਦ ਨੌਰਵੁੱਡ ਸਕੂਲ ਚਾਹਲ ਵੱਲੋਂ ਪਹਿਲਾ ਸਲਾਨਾ ਪ੍ਰਾਪਤੀਆਂ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ 

ਨਵਾਂਸ਼ਹਿਰ /ਕਾਠਗੜ੍ਹ 8 ਅਗਸਤ (ਜਤਿੰਦਰ ਪਾਲ ਸਿੰਘ ਕਲੇਰ) ਪਹਿਲਾ ਸਲਾਨਾ ਪ੍ਰਾਪਤੀਆਂ ਪੁਰਸਕਾਰ ਸਮਾਰੋਹ ਦ ਨੌਰਵੁੱਡ ਸਕੂਲ, ਚਾਹਲ ਵਿਖੇ ਬਹੁਤ ਹੀ ਉਤਸ਼ਾਹ ਅਤੇ ਮਾਣ ਨਾਲ ਆਯੋਜਿਤ ਕੀਤਾ ਗਿਆ। ਇਹ ਸਾਡੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਦਿਨ ਸੀ। ਵਿੱਦਿਅਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਨੂੰ ਦੇਖ ਕੇ ਬੱਚਿਆਂ ਦੇ ਮਾਤਾ-ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਨਾਂ ਆਪਣੇ ਬੱਚਿਆਂ ਤੇ ਮਾਣ ਮਹਿਸੂਸ ਕੀਤਾ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੁਆਰਾ ਸੱਭਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ, ਜਿਸ ਨਾਲ ਮਾਹੌਲ ਹੋਰ ਖੁਸ਼ਨੁਮਾ ਬਣ ਗਿਆ। ਇਸ ਖੁਸ਼ੀ ਦੇ ਮੌਕੇ ਤੇ ਮੁੱਖ ਮਹਿਮਾਨ ਮੈਡਮ ਕ੍ਰਿਤਿਕਾ ਗੋਇਲ, ਆਈ ਏ ਐੱਸ. ਐੱਸ ਡੀ ਐੱਮ ਬਲਾਚੌਰ, ਸ਼੍ਰੀ ਸਤਨਾਮ ਸਿੰਘ ਚੇਚੀ, ਚੇਅਰਮੈਨ ਜਿਲਾ ਯੋਜਨਾ ਬੋਰਡ, ਸ੍ਰੀ ਪੱਸ਼ੋਤਮ ਲਾਲ, ਚੀਫ ਪੈਟਰਨ, ਸ੍ਰੀ ਮੋਹਿਤ ਕੁਮਾਰ, ਚੇਅਰਮੈਨ, ਸ੍ਰੀਮਤੀ ਪੂਜਾ ਚੌਧਰੀ, ਡਾਇਰੈਕਟਰ, ਸ੍ਰੀ ਰਵਿੰਦਰ ਸਿੰਘ ਭਨੋਟ, ਪ੍ਰਿੰਸੀਪਲ, ਸ਼ਮਤੀ ਰਜਨੀ ਭਨੋਟ, ਵਾਈਸ ਪ੍ਰਿੰਸੀਪਲ ਮੌਜੂਦ ਸਨ ਜਿਨਾ ਨੇ ਬੱਚਿਆਂ ਤੇ ਉਨਾਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

Related Articles

LEAVE A REPLY

Please enter your comment!
Please enter your name here

Latest Articles

2

2