Join
Wednesday, March 25, 2026
Wednesday, March 25, 2026

ਸੂਰੀ ਹਸਪਤਾਲ  ਤੇ ਖਾਲਸਾ ਫਾਰਮ ਦੇ ਵੱਲੋਂ ਸੱਭਿਆਚਾਰ  ਨੂੰ ਸਾਂਭਣ ਦਾ ਵੱਡਾ ਉਪਰਾਲਾ

ਤੀਆਂ ਦਾ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਆਪਣੇ ਅਮੀਰ ਵਿਰਸੇ ਦੀ ਯਾਦ ਤਾਜਾ ਕਾਰਵਾਈ

ਬਲਾਚੌਰ 7 ਅਗਸਤ  (ਜਤਿੰਦਰ ਪਾਲ ਸਿੰਘ ਕਲੇਰ)

ਸੂਰੀ ਹਸਪਤਾਲ ਬਲਾਚੌਰ ਤੇ ਖਾਲਸਾ ਫਾਰਮ ਬਲਾਚੌਰ ਦੇ ਵਲੋਂ ਪੁਰਾਤਨ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਤੀਆਂ ਦਾ ਪ੍ਰੋਗਰਾਮ ਚੌਧਰੀ ਪੈਲਸ ਵਿੱਚ ਕਰਵਾਇਆ ਗਿਆ। ਇਸ ਮੌਕੇ ਕਈ ਨਾਮੀ ਕਲਾਕਾਰਾਂ ਨੇ ਅਤੇ ਅਦਾਕਾਰਾ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਆਪਣੇ ਅਮੀਰ ਵਿਰਸੇ ਦੀ ਯਾਦ ਤਾਜਾ ਕਰਵਾਉਂਦਾ ਪ੍ਰੋਗਰਾਮ ਦੀ ਸ਼ਾਨੋ ਸ਼ੌਕਤ ਨੂੰ ਵਧਾਇਆ ਅਤੇ ਆਮ ਲੋਕਾਂ ਨੂੰ ਵਿਰਸੇ ਨਾਲ਼ ਜੋੜਨ ਦੀ ਕੋਸ਼ਿਸ਼ ਕੀਤੀ,ਇਸ ਪ੍ਰੋਗਰਾਮ ਦੌਰਾਨ ਲੜਕੀਆਂ ਅਤੇ ਔਰਤਾਂ ਨੇ ਗਿੱਧਾ ਪਾਇਆ ਅਤੇ ਇਸ ਦੌਰਾਨ ਸਾਰਾ ਮਾਹੌਲ ਰੌਣਕ ਨਾਲ ਭਰਪੂਰ ਹੋ ਗਿਆ, ਇਸ ਪ੍ਰੋਗਰਾਮ ਦੇ ਦੌਰਾਨ ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ, ਅਤੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ  ਜਸਵੀਰ ਸਿੰਘ ਗੜ੍ਹੀ , ਅਤੇ ਕਈ ਕੌਂਸਲਰਾਂ ਨੇ ਵੀ ਇਸ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕੀਤੀ ਇਸ ਮੌਕੇ ਪੰਜਾਬੀ ਮਸ਼ਹੂਰ ਕਲਾਕਾਰ ਅਤੇ ਐਕਟਰ ਯੁਵਰਾਜ ਹੰਸ ਨੇ ਆਪਣੀ ਗਾਇਕੀ ਦੇ ਰੰਗ ਨਾਲ ਸਾਰਿਆਂ ਨੂੰ ਭੰਗੜੇ ਪਾਉਣ ਲਈ ਮਜਬੂਰ ਕਰ ਦਿੱਤਾ ਇਸ ਮੌਕੇ ਡਾਕਟਰ ਅਮਨਦੀਪ ਕੌਰ, ਅਤੇ ਪੰਜਾਬੀ ਅਦਾਕਾਰਾ ਸਿਮਰਨ ਸਹਿਜ਼ਪਾਲ ਨੇ ਦੱਸਿਆਂ ਕਿ ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਆ ਜਾਂਦੀਆਂ ਹਨ। ਤੀਆਂ ਦਾ ਤਿਉਹਾਰ ਮੁਟਿਆਰਾਂ ਦੇ ਨੱਚਣ, ਗਾਉਣ ਤੇ ਖੁਸ਼ੀ ਮਨਾਉਣ ਦਾ ਤਿਉਹਾਰ ਹੈ। ਇਸ ਤਿਉਹਾਰ ਤੋਂ ਪਹਿਲਾਂ ਕੁੜੀਆਂ ਮਹਿੰਦੀ ਲਾਉਂਦੀਆਂ, ਚੂੜੀਆਂ ਪਾਉਂਦੀਆਂ ਤੇ ਖੂਬ ਹਾਰ ਸ਼ਿੰਗਾਰ ਕਰਦੀਆਂ ਹਨ। ਇਸ ਤਿਉਹਾਰ ਮੌਕੇ ਕੁੜੀਆਂ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹਨ। ਤੀਆਂ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਵੀ ਪ੍ਰਤੀਕ ਹੈ,ਇਸ ਮੌਕੇ ਡਾਕਟਰ ਭੁਪਿੰਦਰਜੀਤ ਸੂਰੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਵੇਗਾ ਅਤੇ ਅਖੀਰ ਦੇ ਵਿੱਚ ਉਹਨਾ ਨੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਦੌਰਾਨ ਹੀ ਪੈਲੇਸ ਦੇ ਵਿੱਚ ਰੌਣਕ ਲੱਗ ਗਈ ਸੀ ਅਤੇ ਦੂਰ ਦੁਰਾਡੇ ਤੋਂ ਲੋਕ ਇਹ ਪ੍ਰੋਗਰਾਮ ਦੇਖਣ ਲਈ ਆਏ ਅਤੇ ਲੋਕਾਂ ਨੇ ਇਸ ਤੀਆਂ ਦਾ ਪ੍ਰੋਗਰਾਮ ਆਯੋਜਿਤ ਕਰਵਾਉਣ ਵਾਲੀ ਕਮੇਟੀ ਦੀ ਪ੍ਰਸ਼ੰਸਾ ਅਤੇ  ਧੰਨਵਾਦ ਕੀਤਾ|

Related Articles

LEAVE A REPLY

Please enter your comment!
Please enter your name here

Latest Articles

2

2