“ਅਜੋਕੀ ਪੀੜੀ ਨੂੰ ਆਪਣੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ”
ਨਵਾਂਸ਼ਹਿਰ /ਕਾਠਗੜ੍ਹ 7 ਅਗਸਤ (ਜਤਿੰਦਰਪਾਲ ਸਿੰਘ ਕਲੇਰ)
ਪਿੰਡ ਸੂਰਾਪੁਰ ਵਿਖੇ ਸਮੂਹ ਪਿੰਡ ਵਾਸੀ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਬਜ਼ੁਰਗ ਬੀਬੀ ਸੰਤੋ ਦੇਵੀ, ਕਾਂਤਾ ਦੇਵੀ, ਬਿਮਲਾ ਰਾਣੀ, ਭਜਨੋ ਦੇਵੀ, ਬਿਮਲਾ ਚੇਚੀ, ਕ੍ਰਿਸ਼ਨਾ ਦੇਵੀ, ਦਰਸ਼ਨਾਂ ਰਾਣੀ, ਜੀਤੋ ਦੇਵੀ, ਛਿੰਦੋ, ਬੀਬੀ ਅਮਰੋ, ਸੀਤੋ ਦੇਵੀ ਆਦਿ ਨੇ ਕੁੜੀਆਂ ਨੂੰ ਸਾਉਣ ਮਹੀਨੇ ਦੀ ਮਹੱਤਤਾ ਅਤੇ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਭਾਵੇਂ ਸਮੇਂ ਦੇ ਨਾਲ ਨਾਲ ਇਸ ਤਿਉਹਾਰ ਦਾ ਰੂਪ ਬਦਲ ਚੁੱਕਿਆ ਹੈ, ਪਰ ਅਜੋਕੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਵੱਖ-ਵੱਖ ਪਿੰਡਾਂ ਵਿੱਚ ਤੀਆਂ ਦੇ ਤਿਉਹਾਰ ਮਨਾਏ ਜਾ ਰਹੇ ਹਨ। ਬਜ਼ੁਰਗ ਬੀਬੀਆਂ ਨੇ ਪੁਰਾਣੇ ਸਮਿਆਂ ਵਿੱਚ ਸਾਉਣ ਮਹੀਨੇ ‘ਚ ਪਿੰਡਾਂ ਵਿੱਚ ਰਾਤ ਸਮੇਂ ਪੀਂਘਾਂ ਪਾ ਕੇ ਮੁਟਿਆਰਾਂ ਵਲੋਂ ਝੂਟਣ ਅਤੇ ਆਪਣੇ ਸੱਸ ਨਾਲ ਨੋਕ-ਝੋਕ ਨੂੰ ਦਰਸਾਉਂਦੇ ਗੀਤਾਂ ਅਤੇ ਬੋਲੀਆਂ ਬਾਰੇ ਵੀ ਦੱਸਿਆ। ਇਸ ਮੌਕੇ ਮੁਟਿਆਰਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੇ ਗੀਤ, ਬੋਲੀਆਂ, ਗਿੱਧਾ ਆਦਿ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ। ਪੰਜਾਬੀ ਸਭਿਆਚਾਰ ਦੇ ਪੁਰਾਣੇ ਸਾਜੋ ਸਮਾਨ ਵੀ ਸ਼ਾਮਲ ਕੀਤੇ ਗਏ ਅਤੇ ਬੱਚੀਆਂ ਤੇ ਮੁਟਿਆਰਾਂ ਨੂੰ ਇਹਨਾਂ ਦੀ ਵਰਤੋਂ ਬਾਰੇ ਦੱਸਿਆ ਗਿਆ। ਇਸ ਮੌਕੇ ਬਬਲੀ ਚੇਚੀ, ਸੀਮਾ ਰਾਣੀ, ਰੇਖਾ ਭੂੰਬਲਾ, ਮਮਤਾ ਰਾਣੀ, ਸੁਮਨ ਬੇਬੀ, ਰਿੰਕੂ ਸੂਰਾਪੁਰੀ, ਪੂਜਾ ਚੇਚੀ, ਭੋਲੀ ਚੇਚੀ, ਸ਼ਸ਼ੀ ਭੂੰਬਲਾ, ਸੁਮਨ ਭੂੰਬਲਾ, ਬੇਵੀ ਭੂੰਬਲਾ, ਸਰੋਜ ਮੈਂਬਰ ਪੰਚਾਇਤ, ਕਮਲੇਸ਼ ਰਾਣੀ, ਮੋਨਿਕਾ ਭੂੰਬਲਾ, ਰਿੰਪਲ, ਸ਼ਮਾ ਭੂੰਬਲਾ, ਕਮਲੇਸ਼ ਰਾਣੀ, ਕਾਂਤਾ ਰਾਣੀ, ਕਮਲਾ ਚੇਚੀ, ਨੀਲਮ, ਸੁਨੀਤਾ, ਰੁਪਿੰਦਰ ਕੌਰ, ਬੱਬਲੀ ਰਾਣੀ, ਰਾਧਾ ਰਾਣੀ, ਪੂਜਾ ਭੂੰਬਲਾ, ਰਜਨੀ ਭੂੰਬਲਾ, ਪੀਨੂੰ ਚੇਚੀ, ਸੋਨੂੰ, ਅਨੂੰ ਰਾਣੀ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਔਰਤਾਂ ਹਾਜ਼ਰ ਸਨ।


