ਨਵਾਂਸ਼ਹਿਰ /ਕਾਠਗੜ੍ਹ 4 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )
ਸ਼ਿਵ ਮੰਦਿਰ ਵੈਲਫੇਅਰ ਸੋਸਾਇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਟੌਂਸਾ ਵੱਲੋਂ ਸ਼ਿਵ ਮੰਦਿਰ ਟੌਂਸਾ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ, ਮਾਤਾ ਸ਼ੇਰਾਂ ਵਾਲੀ, ਸ਼੍ਰੀ ਰਾਧਾ-ਕ੍ਰਿਸ਼ਨ ਤੇ ਹਨੂੰਮਾਨ ਜੀ ਦੀ ਮੂਰਤੀ ਸਥਾਪਨਾ ਸਮਾਰੋਹ ਡੇਰਾ ਬੋੜੀ ਸਾਹਿਬ ਦੇ ਗੱਦੀ ਨਸ਼ੀਨ ਸੁਆਮੀ ਦਿਆਲ ਦਾਸ ਜੀ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਕੁਮਾਰ ਸ਼ਲਗਾਨੀਆ ਨੇ ਦੱਸਿਆ ਕਿ ਸਮਾਰੋਹ ਦੇ ਸਬੰਧ ਵਿੱਚ 4 ਅਗਸਤ ਦਿਨ ਸੋਮਵਾਰ ਨੂੰ ਮੂਰਤੀ ਇਸ਼ਨਾਨ ਹੋਵੇਗਾ, 5 ਅਗੱਸਤ ਮੰਗਲਵਾਰ ਨੂੰ ਸ਼ੋਭਾ ਯਾਤਰਾ ਸਜਾਈ ਜਾਵੇਗੀ ਅਤੇ 6 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਸ਼ਿਵ ਮੰਦਿਰ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ, ਮਾਤਾ ਸ਼ੇਰਾਂ ਵਾਲੀ, ਸ੍ਰੀ ਰਾਧਾ-ਕ੍ਰਿਸ਼ਨ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਮਾਰੋਹ ਦੌਰਾਨ ਸੰਦੀਪ ਉਧਨੋਵਾਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਅਤੇ ਲੰਗਰ ਅਤੁੱਟ ਵਰਤੇਗਾ।


