Join
Wednesday, March 25, 2026
Wednesday, March 25, 2026

ਕੁਦਰਤ ਅਤੇ ਮਨੁੱਖ ਦਾ ਪੁਰਾਤਨ ਸਮੇਂ ਤੋਂ ਹੀ ਰਿਸ਼ਤਾ ਹੈ-ਅਸ਼ਵਨੀ ਦੱਤਾ

– ਏਕ ਪੌਦਾ ਮਾਂ  ਦੇ ਨਾਮ ਮੁਹਿੰਮ ਤਹਿਤ ਕੇਸੀ ਪਬਲਿਕ ਸਕੂਲ ’ਚ ਲਗਾਏ 30 ਪੌਦੇ

ਨਵਾਂਸ਼ਹਿਰ, 4 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) 

ਕਰਿਆਮ ਰੋਡ ’ਤੇ ਸਥਿਤ ਕੇਸੀ ਪਬਲਿਕ ਸਕੂਲ ’ਚ, ਸਕੂਲ ਪ੍ਰਿੰਸੀਪਲ ਅਤੇ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਨਿਗਰਾਨੀ ਹੇਠ, ਸੀਬੀਐਸਈ ਦੀ ਮੁਹਿੰਮ ਏਕ ਪੌਦਾ ਮਾਂ ਦੇ ਨਾਮ ਤਹਿਤ, ਸਕੂਲ ’ਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਕਰੀਬ 30 ਪੌਦੇ ਲਗਾਏ ਗਏ। ਵਿਦਿਆਰਥੀਆਂ ਨੇ ਉਨ੍ਹਾਂ ਪੌਦਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ। ਪ੍ਰਿੰਸੀਪਲ ਅਸ਼ਵਨੀ ਦੱਤਾ ਨੇ ਕਿਹਾ ਕਿ ਕੁਦਰਤ ਅਤੇ ਮਨੁੱਖ ਦਾ ਸਬੰਧ ਪ੍ਰਾਚੀਨ ਸਮੇਂ ਤੋਂ ਹੀ ਬਹੁਤ ਨੇੜਲਾ ਰਿਹਾ ਹੈ। ਕੁਦਰਤ ਦੇ ਸੁਭਾਅ ’ਚ ਮਨੁੱਖਤਾ ਦੇ ਭਲੇ ਲਈ ਵਾਤਾਵਰਣ ਨੂੰ ਸਾਫ਼, ਹਰਾ-ਭਰਾ ਅਤੇ ਸੁੰਦਰ ਬਣਾਉਣਾ ਹੀ ਨਹੀਂ ਲਿਖਿਆ ਗਿਆ ਹੈ, ਸਗੋਂ ਇਸ ’ਚ ਜੀਵਨ ਅਤੇ ਮੌਤ ਦੇ ਵਿਚਕਾਰ ਮਨੁੱਖ ਨੂੰ ਸੰਤੁਲਿਤ ਸ਼ੁੱਧ ਆੱਕਸੀਜਨ ਪ੍ਰਦਾਨ ਕਰਨ ਦਾ ਦੈਵੀ ਗੁਣ ਵੀ ਸ਼ਾਮਲ ਹੈ, ਕਿਉਂਕਿ ਪਰਮਾਤਮਾ ਹੀ ਸ਼ਕਤੀ ਹੈ। ਸੀਬੀਐਸਈ ਕੋਆਰਡੀਨੇਟਰ ਟੀਚਰ ਮੋਨਿਕਾ ਸ਼ਰਮਾ ਅਤੇ ਰਾਜਵੀਰ ਕੌਰ ਨੇ ਕਿਹਾ ਕਿ ਸਕੂਲ ’ਚ ਅਮਲਤਾਸ, ਨਿੰਮ, ਅੰਬ, ਜਾਮੁਨ, ਆਂਵਲਾ ਆਦਿ ਦੇ ਪੌਦੇ ਲਗਾਏ ਗਏ। ਹਰ ਵਿਅਕਤੀ ਨੂੰ ਸਾਲ ’ਚ ਘੱਟੋ-ਘੱਟ 2 ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਤਾਂ ਹੀ ਧਰਤੀ ਦੀ ਸੁੰਦਰਤਾ ਵਧੇਗੀ ਅਤੇ ਸਾਨੂੰ ਆੱਕਸੀਜਨ ਸਮੇਤ ਰੁੱਖਾਂ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਰਹਿਣਗੀਆਂ।  ਮੌਕੇ ਤੇ ਸਕੂਲ ਕੌਂਸਲ ਦੇ ਹੈੱਡ ਬੁਆਏ ਅਮਨਦੀਪ ਸਿੰਘ, ਹੈੱਡ ਗਰਲ ਅਰਸ਼ਪ੍ਰੀਤ ਕੌਰ, ਕਾਰਪੋਰੇਟ ਫਾਰਮਿੰਗ ਦੇ ਸਿਮਰਨਜੀਤ ਸਿੰਘ, ਵਾਤਾਵਰਣ ਹੈੱਡ ਸਿੰਘ ਜੈਸਮੀਨ, ਹਾਊਸ ਵਾਈਜ਼ ਐਮਰਾਲਡ ਹਾਊਸ ਕੈਪਟਨ ਅਯਾਨ ਮੂੰਮ, ਰੂਬੀ ਹਾਊਸ ਕੈਪਟਨ ਰਿਸ਼ਿਕਾ, ਟੋਪਾਜ਼ ਹਾਊਸ ਕੈਪਟਨ ਸਹਿਜਪ੍ਰੀਤ ਕੌਰ ਅਤੇ ਸੈਫਾਇਰ ਹਾਊਸ ਕੈਪਟਨ ਪ੍ਰਜਵਲ ਨੇਗੀ ਨੇ ਵੀ ਰੁੱਖ ਲਗਾਏ। ਮੌਕੇ ’ਤੇ ਹੈੱਡਮਾਸਟਰ ਗੁਰਪ੍ਰੀਤ ਸਿੰਘ ਵੀ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2