Join
Wednesday, March 25, 2026
Wednesday, March 25, 2026

ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਘਰ ਤੱਕ ਪਹੁੰਚੇਗਾ :ਐਡਵੋਕੇਟ ਰਾਜਵਿੰਦਰ ਸਿੰਘ ਲੱਕੀ।

ਬਲਾਚੌਰ 30 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )  ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਹਲਕਾ ਬਲਾਚੌਰ ਦੇ ਪਿੰਡ ਚੰਦਿਆਣੀ ਖੁਰਦ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ  ਬਜ਼ੁਰਗ ਹਰਬੰਸ ਲਾਲ ਜੀ ਨੇ ਕੀਤਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਕੇਂਦਰੀ ਸਕੀਮਾਂ ਦੇ ਇਹ 23 ਵਾਂ ਕੈਂਪ ਲਗਾ ਕੇ ਭਾਜਪਾ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਅਤੇ ਲੋਕ ਬੀਜੇਪੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਕੇ ਬਹੁਤ ਖੁਸ਼ ਹਨ।ਚੰਦਿਆਣੀ ਵਿਖੇ ਲੱਗੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਕੀਮਾਂ ਦਾ ਲਾਭ ਲਿਆ।

ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਹੇਠ ਲਿਖੀਆਂ ਸਕੀਮਾਂ ਤਹਿਤ ਜਮੀਨੀ ਪੱਧਰ ‘ਤੇ ਲਾਭ ਦਿੱਤੇ ਗਏ:

ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ।ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ –ਤਹਿਤ ਕਿਸਾਨਾਂ ਨੇ ਆਪਣੀ ਕੇ ਵਾਈ ਸੀ ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ ਆਵਰਤੀ ਰਾਸ਼ੀ ਲੈਣ ਯੋਗ ਬਣਾਉਂਦੀ ਹੈ।

ਮਹਿਲਾਵਾਂ ਲਈ ਟੂਲ ਕਿੱਟ ਯੋਜਨਾ – ਤਹਿਤ ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਈ-ਸ਼੍ਰਮ ਕਾਰਡ – ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਨਗੇ। ਇਸ ਮੌਕੇ ਦਿਆਲ ਠੇਕੇਦਾਰ, ਰਾਮ ਲਾਲ ਭਾਟੀਆ, ਦੇਵ ਰਾਜ,ਬੰਟੀ ਭਾਟੀਆ, ਸੁਰਿੰਦਰ ਪਾਲ, ਨਿੱਕੂ ਕਟਾਰੀਆ, ਮੋਹਿਤ ਕਟਾਰੀਆ, ਨਵਜੋਤ ਖੇਪੜ, ਸੋਨੂੰ ਕਟਾਰੀਆ, ਪਰਸ਼ੋਤਮ ਚੇਚੀ, ਸੋਰਵ ਹੱਕਲਾ, ਸੰਨੀ ਚੇਚੀ, ਰਾਜ ਕੁਮਾਰ,ਅਮਨ ਰਾਣਾ ਜਨਰਲ ਸਕੱਤਰ ਭਾਜਪਾ , ਨਰਿੰਦਰ ਸੂਦਨ, ਪੰਕਜ ਕੁਮਾਰ ਪ੍ਰਧਾਨ ਯੁਵਾ ਮੋਰਚਾ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਦੇ ਵਸਨੀਕ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2