
ਬਲਾਚੌਰ 30 ਜੁਲਾਈ (ਜਤਿੰਦਰਪਾਲ ਸਿੰਘ ਕਲੇਰ ) ਐੱਮ.ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਵਿਖੇ ਸਹੋਦਿਆ ਸਕੂਲਜ਼ ਕੰਪਲੈਕਸ, ਜ਼ਿਲ੍ਹਾ ਐਸ.ਬੀ.ਐਸ . ਨਗਰ ਦੇ ਬੈਨਰ ਹੇਠਾਂ ਤੀਜ ਮੁਕਾਬਲਾ 2025 (ਇੰਟਰ ਸਕੂਲ ਪੱਧਰ) ਵਧੇਰੇ ਜੋਸ਼, ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਕਰਵਾਇਆ ਗਿਆ | ਇਸ ਵਿੱਚ ਜ਼ਿਲ੍ਹੇ ਦੇ
ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ 18 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਸਮਾਗਮ ਦੀ ਥੀਮ ਤੀਜ 2.0 – ਰਿਵਾਜ ਵੀ, ਰੰਗ ਵੀ ਰਾਹੀਂ ਪੰਜਾਬੀ ਰਿਵਾਜਾਂ ਅਤੇ ਨਵੀਨਤਮ ਰਚਨਾਤਮਕਤਾ ਦਾ ਸੁੰਦਰ ਮੇਲ ਪ੍ਰਗਟਾਇਆ ਗਿਆ | ਵਿਦਿਆਰਥੀਆਂ ਨੇ ਲੋਕਨਾਚ, ਲੋਕ ਗੀਤ ਅਤੇ ਗਿੱਧੇ ਰਾਹੀਂ ਪੰਜਾਬੀ ਸਭਿਆਚਾਰ ਦੀਆਂ ਰੂਹਾਨੀ ਛਾਪਾਂ ਛੱਡੀਆਂ | ਸਮਾਰੋਹ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਜੋਤ ਜਗਾ ਕੇ ਅਤੇ ਤਿੱਲਕ,
ਫੁੱਲਾਂ ਦੇ ਗੁਲਦਸਤਿਆਂ ਨਾਲ ਮਹਿਮਾਨਾਂ ਦੇ ਸਨਮਾਨ ਅਤੇ ਸ਼ਬਦ ਗਾਇਨ ਰਾਹੀਂ ਹੋਈ | ਮੁਕਾਬਲੇ ਦੋ ਗਰੁੱਪਾਂ ਵਿੱਚ ਕਰਵਾਏ ਗਏ | ਗਰੁੱਪ ਏ(ਕਲਾਸ ਛੇਵੀਂ ਤੋਂ ਅੱਠਵੀਂ) ਲਈ ਸੋਲੋ ਫੌਕ ਸੌਂਗ ਮੁਕਾਬਲਾ ਅਤੇ ਗਰੁੱਪ ਬੀ (ਕਲਾਸ ਨੌਵੀਂ ਤੋਂ ਬਾਰਵੀਂ) ਲਈ ਗਿੱਧਾ ਮੁਕਾਬਲਾ | ਵਿਦਿਆਰਥੀਆਂ ਨੇ Tਉਡਾਣ – ਕੁੜੀ ਦੀ ਜ਼ਿੰਦਗੀ ਦਾ ਸਫ਼ਰ”, ਬਚਪਨ ਤੋਂ ਲੈ ਕੇ ਸਹੁਰੇ ਘਰ, ਪੇਕਿਆਂ ਦੀ ਯਾਦਾਂ ਨੂੰ ਪੇਸ਼ ਕਰਦੇ ਹੋਏ ਨਾਟਕਾਤਮਕ ਪ੍ਰਸਤੁਤੀਆਂ
ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੈਡਮ ਅਨਮਜੋਤ ਕੌਰ ( ਪੀਸੀਐਸ), ਐਸ.ਡੀ.ਐੱਮ., ਨਵਾਂਸ਼ਹਿਰ ਅਤੇ ਸ਼੍ਰੀਮਤੀ
ਗੁਰਪ੍ਰੀਤ ਕੌਰ (ਪਤਨੀ, ਸ. ਅੰਕੁਰਜੀਤ ਸਿੰਘ, ਡਿਪਟੀ ਕਮਿਸ਼ਨਰ, ਐਸ.ਬੀ.ਐੱਸ. ਨਗਰ) ਨੇ ਹਾਜ਼ਰੀ ਭਰੀ | ਜੱਜ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ | ਸ਼੍ਰੀਮਤੀ ਸੋਨੀਆ ਵਾਲੀਆ, ਪਿ੍ੰਸੀਪਲ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਕਰੀਹਾ, ਸ਼੍ਰੀਮਤੀ ਮੋਨਿੰਦਰਪਾਲ ਕੌਰ ਸੰਧੂ, ਪਿ੍ੰਸੀਪਲ ਅਕਾਲ ਅਕੈਡਮੀ, ਚੱਕ ਮੰਡੇਰ ਅਤੇ ਉਸਤਾਦ ਪਵਨ ਕੁਮਾਰ (ਕੋਚ ਪੰਜਾਬੀ ਫੋਕ ਡਾਂਸ), ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੇ ਜਿੱਤਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਦਾ ਨਿਰਣਾ ਕੀਤਾ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ | ਇਸ ਮੌਕੇ ਉਸਤਾਦ ਪਵਨ ਕੁਮਾਰ ਜੀ ਵੱਲੋਂ
ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦੇ ਲੋਕ ਨਾਚ ਅਤੇ ਲੋਕ ਗੀਤਾਂ ਬਾਰੇ ਵਿਸਤਾਰ ਨਾਲ ਦੱਸਿਆ | ਗਰੁੱਪ ਏ – ਲੋਕ ਗੀਤ ਦੇ
ਮੁਕਾਬਲੇ ਵਿੱਚੋਂ ਕਲਪਨਾ ਨੇ ਪਹਿਲਾ ਸਥਾਨ, ਭਗਵਾਨ ਮਹਾਂਵੀਰ ਪਬਲਿਕ ਸੀ.ਸੈ. ਸਕੂਲ, ਬੰਗਾ ਦੀ ਵਿਦਿਆਰਥਣ, ਦੂਜਾ ਸਥਾਨ ਅਰਮਾਨ, ਗੁਰੂ
ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਹੋਂ ਅਤੇ ਤੀਜਾ ਸਥਾਨ ਰੁਪਾਸ਼ੀ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਕਰੀਹਾ ਨੇ ਹਾਸਿਲ ਕੀਤਾ | ਗਰੁੱਪ ਬੀ – ਦੇ ਗਿੱਧੇ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਡੈਰਿਕ ਇੰਟਰਨੈਸ਼ਨਲ ਸਕੂਲ, ਗੁਣਾਚੌਰ ਦੀ ਟੀਮ ਨੇ ਹਾਸਿਲ ਕੀਤਾ, ਦੂਜਾ ਸਥਾਨ ਦ ਨੌਰਵੁੱਡ ਸਕੂਲ, ਚਾਹਲ (ਕਾਠਗੜ੍ਹ) ਨੇ ਹਾਸਿਲ ਕੀਤਾ ਅਤੇ ਤੀਜਾ ਸਥਾਨ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੀ ਗਿੱਧਾ ਟੀਮ ਨੇ ਹਾਸਿਲ ਕੀਤਾ |
ਆਖੀਰ ਵਿੱਚ ਐਮ. ਆਰ. ਸਿਟੀ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਤੇ ਮਜਬੂਰ ਕਰ ਦਿਤਾ | ਇਸ ਪ੍ਰੋਗਰਾਮ ਗਤੀਵਿਧੀ ਰਾਹੀਂ ਭਾਗੀਦਾਰ ਸਕੂਲਾਂ ਵਿਚਕਾਰ ਸਾਂਝ ਅਤੇ ਮਿੱਤਰਤਾ ਨੂੰ ਵਧਾਇਆ ਗਿਆ ਅਤੇ ਪੰਜਾਬੀ ਸੱਭਿਆਚਾਰ ਦਾ ਰੁਝੇਵਾਂ ਬੱਚਿਆਂ ਵਿੱਚ ਆਉਣ ਵਾਲੇ ਸਮੇਂ ‘ਚ’ ਬਣਿਆ ਰਹੇ | ਸਕੂਲ ਦੀ ਪਿ੍ੰਸੀਪਲ ਰਿਤੁ ਬੱਤਰਾ ਅਤੇ ਡਾਇਰੈਕਟਰ ਸੁਮਿਤ ਚੌਧਰੀ ਨੇ ਸਾਰੇ ਮਹਿਮਾਨਾਂ, ਭਾਗੀਦਾਰ
ਸਕੂਲਾਂ, ਜੱਜ ਸਾਹਿਬਾਨਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਫਲਤਾ ਉੱਤੇ ਮਾਣ ਪ੍ਰਗਟਾਇਆ |


