Join
Wednesday, March 25, 2026
Wednesday, March 25, 2026

ਸਤਨਾਮ ਜਲਾਲਪੁਰ ਨੇ ਕੀਤੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ

ਨਵਾਂਸ਼ਹਿਰ 29 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਜਿਲਾ ਯੋਜਨਾ ਬੋਰਡ ਅਤੇ ਜਿਲਾ ਪ੍ਰਧਾਨ ਸਤਨਾਮ ਜਲਾਲਪੁਰ ਨੇ ਟਰਾਂਸਪੋਰਟ ਮੰਤਰੀ ਸ.ਲਾਲਜੀਤ ਸਿੰਘ ਭੁੱਲਰ ਜੀ ਨਾਲ ਸੈਕਟਰੀਏਟ ਵਿਚ ਜਾ ਕੇ ਉਹਨਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ ਅਤੇ ਪੰਜਾਬ ਰੋਡਵੇਜ਼ ਡੀਪੂ, ਨਵਾਂ ਸ਼ਹਿਰ ਵਿੱਚ ਡਰਾਈਵਰਾਂ ਦੀ ਘਾਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਜਲਾਲਪੁਰ ਨੇ ਦੱਸਿਆ ਕਿ ਸਰਕਾਰੀ ਡੀਪੂ ਵਿੱਚ ਬੱਸਾਂ ਤਾਂ ਮੌਜੂਦ ਹਨ ਪਰ ਉਹਨਾਂ ਵਿਚ ਡਰਾਈਵਰਾਂ ਦੀ ਘਾਟ ਕਾਰਨ ਬੱਸਾਂ ਖੜੀਆਂ ਰਹਿੰਦੀਆਂ ਹਨ।ਇਸੇ ਤਰਾਂ ਪਿੰਡਾਂ ਦੇ ਮਿਨੀ ਬੱਸਾਂ ਦੇ ਰੂਟ ਵੀ ਬੰਦ ਪਏ ਹਨ ਸੋ ਅਗਰ ਨਵਾਂ ਸ਼ਹਿਰ ਡਿੱਪੂ ਵਿੱਚ ਡਰਾਈਵਰਾਂ ਦੀ ਕਮੀ ਪੂਰੀ ਹੋ ਜਾਵੇ ਤਾਂ ਲੋਕਾਂ ਨੂੰ ਆਣ ਜਾਣ ਵਿੱਚ ਸਹੂਲਤ ਮਿਲੇਗੀ ਅਤੇ ਖੜੀਆਂ ਬੱਸਾਂ ਦੀ ਸਹੀ ਵਰਤੋਂ ਹੋ ਸਕੇਗੀ। ਮੰਤਰੀ ਸਾਹਿਬ ਨੇ ਭਰੋਸਾ ਦਵਾਇਆ ਕਿ ਉਹ ਲਗਭਗ 20 ਡਰਾਈਵਰ ਦਾ ਇੰਤਜ਼ਾਮ ਕਰਕੇ ਨਵਾਂ ਸ਼ਹਿਰ ਡੀਪੂ ਵਿੱਚ ਭੇਜਣਗੇ। ਸਤਨਾਮ ਜਲਾਲਪੁਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਹਨਾਂ ਨੇ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਇਹ ਮੁੱਦਾ ਚੁੱਕਿਆ ਸੀ, ਹੁਣ ਉਮੀਦ ਹੈ ਕਿ ਜਲਦ ਹੀ ਕੁਝ ਸਮੇਂ ਵਿੱਚ ਇਹ ਡਰਾਈਵਰ ਮਿਲਣ ਤੇ ਡੀਪੂ ਦੀਆਂ ਖੜੀਆਂ ਬੱਸਾਂ ਦੀ ਸਹੀ ਵਰਤੋਂ ਹੋ ਸਕੇਗੀ ਅਤੇ ਆਮ ਪਬਲਿਕ ਨੂੰ ਸਹੂਲਤ ਮਿਲੇਗੀ।

Related Articles

LEAVE A REPLY

Please enter your comment!
Please enter your name here

Latest Articles

2

2