Join
Wednesday, March 25, 2026
Wednesday, March 25, 2026

ਨੈਸ਼ਨਲ ਹਾਈਵੇ ਤੇ ਖੜ੍ਹੇ ਬਰਸਾਤੀ ਪਾਣੀ ਕਾਰਨ ਹੋਇਆ ਵੱਡਾ ਹਾਦਸਾ

ਥਾਰ ਗੱਡੀ ਦੇ ਸ਼ੀਸ਼ੇ ਤੇ ਪਾਣੀ ਵੱਜਣ ਨਾਲ ਪਲਟੀਆਂ ਖਾਂਦੀ ਹੋਈ ਰੈਲਿੰਗ ਤੋੜਦੀ ਹੋਈ ਗੱਡੀ ਦੂਸਰੇ ਪਾਸੇ ਜਾ ਡਿੱਗੀ
ਥਾਰ ਗੱਡੀ ਚਾਲਕ ਮਹਿਲਾਂ ਹੋਈ  ਗੰਭੀਰ ਜ਼ਖ਼ਮੀ ਥਾਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ

ਨਵਾਂਸ਼ਹਿਰ /ਕਾਠਗੜ੍ਹ 29 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਨੈਸ਼ਨਲ ਹਾਈਵੇ ਤੇ ਨੇੜੇ ਰਾਇਤ ਕਾਲਜ਼ ਦੇ ਨੇੜੇ ਥਾਰ ਗੱਡੀ ਦਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਮੌਕੇ ਤੇ ਜਾ ਦੇਖਿਆ ਇੱਕ ਥਾਰ ਗੱਡੀ ਜਿਸ ਦਾ ਨੰਬਰ ਪੀ ਬੀ 65 ਏ ਕਿਉ 2626ਜਿਸ ਨੂੰ ਅਨੀਤਾ ਚੌਧਰੀ ਪਤਨੀ ਰਾਮ ਕੁਮਾਰ ਵਾਸੀ ਗੁਰੂ ਤੇਗ ਬਹਾਦਰ ਨਗਰ ਹਾਊਸ ਨੰਬਰ 109 ਬੀ ਖਰੜ ਚਲਾ ਰਹੀ ਸੀ। ਇਹ ਥਾਰ ਗੱਡੀ ਬਲਾਚੌਰ ਸਾਈਡ ਤੋਂ ਰੋਪੜ੍ਹ ਸਾਈਡ ਨੂੰ ਜਾ ਰਹੀ ਸੀ ਜਦੋਂ ਇਹ ਥਾਰ ਗੱਡੀ ਰਾਇਤ ਕਾਲਜ਼ ਰੈਲਮਾਜਰਾ ਦੇ ਨਜ਼ਦੀਕ ਪਹੁੰਚੀ ਤਾਂ ਨੈਸ਼ਨਲ ਹਾਈਵੇ ਤੇ ਬਰਸਾਤੀ ਪਾਣੀ ਖੜ੍ਹੇ ਹੋ ਕਾਰਨ ਪਾਣੀ ਥਾਰ ਗੱਡੀ ਦੇ ਅਗਲੇ ਸ਼ੀਸ਼ੇ ਵੱਜੀਆਂ ਜਿਸ ਨਾਲ ਥਾਰ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਥਾਰ ਗੱਡੀ ਬੇਕਾਬੂ ਹੋ ਕੇ ਰੈਲਿੰਗ ਤੋੜਦੀ ਹੋਈ ਡਿਵਾਈਡਰ ਤੇ ਜਾ ਚੜ੍ਹੀ ਜਿਸ ਨਾਲ ਥਾਰ ਗੱਡੀ ਕਈ ਪਲਟੀਆਂ ਖਾ ਕੇ ਸੜਕ ਤੋਂ ਦੂਸਰੇ ਪਾਸੇ ਜਾ ਡਿੱਗੀ ਇਸ ਹਾਦਸੇ ਦੌਰਾਨ ਥਾਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਥਾਰ ਚਾਲਕ ਮਹਿਲਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਉਹ ਮਹਿਲਾ ਥਾਰ ਗੱਡੀ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਈ ਜਿਸ ਨੂੰ ਲੋਕਾਂ ਦੀ ਮਦਦ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਨੈਸ਼ਨਲ ਹਾਈਵੇ ਦੀ ਐਬੂਲੈਂਸ ਰਾਹੀ ਇਲਾਜ਼ ਮਹਿਲਾਂ ਨੂੰ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਲਈ ਪਹੁੰਚਿਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ।ਐਸ ਐਸ ਐਫ ਦੀ ਟੀਮ ਵੱਲੋਂ ਗੱਡੀ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਉਨ੍ਹਾਂ ਨੇ ਇਸ ਹਾਦਸੇ ਸੰਬੰਧੀ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਇਤਲਾਹ ਦੇ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2