Join
Friday, March 13, 2026
Friday, March 13, 2026

ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਲਗਾਏ ਗਏ

ਵਾਤਵਾਰਨ ਸੰਭਾਲ ਕੋਈ ਵਿਕਲਪ ਨਹੀਂ, ਅੱਜ ਦੀ ਲੋੜ ਹੈ – ਡਾ. ਤਰਸੇਮ ਸਿੰਘ ਭਿੰਡਰ

ਨਵਾਂਸ਼ਹਿਰ, 26 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ )

ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਉਪਲਕਸ਼ ਵਿੱਚ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਸਿੱਖ ਨੈਸ਼ਨਲ ਕਾਲਜ, ਬੰਗਾ ਵਿੱਚ ਕਾਲਜ ਦੀ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਰੁੱਖ ਲਗਾਊ ਮੁਹਿੰਮ ਆਯੋਜਿਤ ਕੀਤੀ ਗਈ। ਇਹ ਡਰਾਈਵ ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਪ੍ਰੇਰਣਾਤਮਕ ਅਗਵਾਈ ਹੇਠ ਟੀਮ ਦੇ  ਗ੍ਰੀਨ ਮੋਟੀਵੇਟਰ ਪ੍ਰੋ. ਗੁਰਪ੍ਰੀਤ ਸਿੰਘ ਦੀ ਪ੍ਰੇਰਨਾ ਨਾਲ  ਆਯੋਜਿਤ ਕੀਤਾ ਗਈ ਸੀ, ਜਿਸਦਾ ਉਦੇਸ਼ ਧਰਤੀ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣਾ ਹੈ।

ਇਸ ਮੌਕੇ ਕਾਲਜ ਦੇ ਪ੍ਰਿੰਸਪਲ ਡਾ. ਤਰਸੇਮ ਸਿੰਘ ਭਿੰਡਰ, ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਵਿਪਣ ਕੁਮਾਰ ਮੁਖ ਤੌਰ ‘ਤੇ ਮੌਜੂਦ ਰਹੇ। “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ” — ਇਹ ਗੁਰਬਾਣੀ ਦਾ ਅਮੂਲਕ ਬਚਨ ਜੋ ਸਾਨੂੰ ਕੁਦਰਤ ਨਾਲ ਰੂਹਾਨੀ ਨਾਤਾ ਜੋੜਦਾ ਹੈ, ਅੱਜ ਦੇ ਪਲਾਂਟੇਸ਼ਨ  ਡਰਾਈਵ ਦੀ ਅਧਿਆਤਮਿਕ ਬੁਨਿਆਦ ਸੀ।

ਇਹੀ ਸਿਧਾਂਤ ਮਨ ਵਿੱਚ ਰੱਖਦੇ ਹੋਏ ਕਾਲਜ ਦੇ ਪ੍ਰਾਂਗਣ ਵਿੱਚ ਮੇਡੀਸਿਨਲ , ਛਾਂਦਾਰ ਅਤੇ ਸੁੰਦਰਤਾ ਵਾਲੇ ਬੂਟੇ ਲਗਾਏ ਗਏ, ਜੋ ਨਾ ਸਿਰਫ ਹਰੇ-ਭਰੇ ਮਾਹੌਲ ਲਈ ਮਦਦਗਾਰ ਹੋਣਗੇ, ਸਗੋਂ ਆਉਣ ਵਾਲੀ ਪੀੜ੍ਹੀ ਲਈ ਸਿਹਤਮੰਦ ਵਾਤਾਵਰਣ ਵੀ ਉਤਪੰਨ ਕਰਨਗੇ।

ਪ੍ਰਿੰਸਪਲ ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਰੁੱਖ ਲਗਾਉਣਾ  ਗੁਰਬਾਣੀ ਦੇ ਸੁਨੇਹੇ ਨੂੰ ਜੀਵਨ ਵਿਚ ਉਤਾਰਨ ਦੀ ਕੋਸ਼ਿਸ਼ ਹੈ। ਜਦ ਅਸੀਂ ਧਰਤੀ ਨੂੰ ਮਾਂ, ਪਾਣੀ ਨੂੰ ਪਿਤਾ ਤੇ ਹਵਾ ਨੂੰ ਗੁਰੂ ਮੰਨਦੇ ਹਾਂ, ਤਦ ਹੀ ਅਸੀਂ ਪਰਿਆਵਰਣ ਦੀ ਸੱਚੀ ਸੇਵਾ ਕਰ ਸਕਦੇ ਹਾਂ।

ਟੀਮ ਦੇ ਸੰਚਾਲਕ ਤੇ ਗੋ ਗਰੀਨ ਇੰਟਰਨੈਸ਼ਨਲ ਦੇ ਯੂਥ ਡਾਇਰੈਕਟਰ ਅੰਕੁਸ਼ ਨਿਝਾਵਨ ਨੇ ਕਿਹਾ ਕਿ ਸਾਡਾ ਟੀਚਾ ਸਿਰਫ ਬੂਟੇ ਲਾਉਣਾ ਨਹੀਂ, ਸਗੋਂ ਸਮਾਜ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਕੁਦਰਤ ਨਾਲ ਜੁੜਨਾ ਹੀ ਅਧਿਆਤਮ ਹੈ।

ਇਸ ਮੌਕੇ ਟੀਮ ਦੇ ਮੈਂਬਰ ਕਰਣ ਬੰਸਲ, ਸੁਖਵਿੰਦਰ ਸਿੰਘ, ਯੁਵਰਾਜ, ਹਰਸਾਹਿਬ ਸਿੰਘ, ਆਸਾ ਸਿੰਘ ਅਤੇ ਕਾਲਜ ਦੇ  ਐਨ.ਐਸ.ਐਸ. ਦੇ ਵਲੰਟੀਅਰ ਵੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles