Join
Friday, March 13, 2026
Friday, March 13, 2026

ਸੈਣੀ ਮਹਾ ਸਭਾ ਦੀ ਸੂਬਾ ਪੱਧਰੀ ਮੀਟਿੰਗ ਹੋਈ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) 

ਅੱਜ ਸੈਣੀ ਮਹਾ ਸਭਾ ਦੀ ਸੂਬਾ ਪੱਧਰੀ ਮੀਟਿੰਗ ਸਰਪੰਚ ਸੰਤੋਖ ਸਿੰਘ ਸੈਣੀ ਮੁੱਖ ਸ੍ਰਪਸਤ ਸੈਣੀ ਮਹਾ ਸਭਾ ਪੰਜਾਬ ਦੀ ਪ੍ਰਧਾਨਗੀ ਹੇਠ ਬਲਾਚੌਰ ਵਿਖੇ ਹੋਈ। ਮੀਟਿੰਗ ਵਿਚ ਸੂਬਾ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਜਿਲਾ ਪ੍ਰਧਾਨਾਂ ਸਮੇਤ ਮਹਿਲਾ ਵਿੰਗ ਦੇ ਅਹੁਦੇਦਾਰ ਸ਼ਾਮਿਲ ਸਨ। ਮੀਟਿੰਗ ਦਾ ਮੁਖ ਮੰਤਵ ਪਿਛਲੇ ਸਮੇ ਦੌਰਾਨ ਸਭਾ ਵਲੋਂ ਕੀਤੇ ਕੰਮਾਂ ਦੀ ਸਮੀਖਿਆ ਅਤੇ ਭਵਿੱਖ ਦੀਆ ਯੋਜਨਾਵਾਂ ਬਣਾਉਣਾ ਸੀ। ਪਿਛਲੀ ਮੀਟਿੰਗ ਜੋ ਮੁਖ ਦਫਤਰ ਵਿਚ ਹੋਈ ਸੀ ਉਸ ਵਿਚ ਪਾਸ ਕੀਤੇ ਮਤਿਆਂ ਤੇ ਜੋ ਕਾਰਵਾਈ ਕੀਤੀ ਗਈ ਉਸ ਵਾਰੇ ਸਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਜਿਸ ਅਨੁਸਾਰ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਡੀ. ਸੀ ਪਠਾਨਕੋਟ ਅਤੇ ਚੇਅਰਮੈਨ ਪਛੜੀ ਸ਼੍ਰੇਣੀ ਭੋਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਸੰਦੀਪ ਸੈਣੀ ਰਾਹੀਂ ਮੁਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਹ ਮੰਗ ਪੱਤਰ ਸਾਰੇ ਪੰਜਾਬ ਦੇ ਡੀ.ਸੀ ਸਹਿਬਾਨ ਨੂੰ ਦਿਤੇ ਜਾਣਗੇ। ਸੈਣੀ ਮਹਾਂ ਸਭਾ ਦੀ ਮਜਬੂਤੀ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਕਮੇਟੀ ਬਣਾਉਣ ਲਈ ਤਹਿਸੀਲ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਕੀਤੀ ਨਿਯੁਕਤੀ ਵਾਰੇ ਜਾਣੂ ਕਰਵਾਇਆ ਗਿਆ। ਸੈਣੀ ਸਮਾਜ ਦੇ ਬਹੁਤਾਤ ਵੋਟਾਂ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਦੇਰ ਤੋਂ ਚਲੀ ਆ ਰਹੀ ਰਿਜ਼ਰਵੇਸ਼ਨ ਨੂੰ ਬਦਲਣ ਸਬੰਧੀ ਮੰਗ ਪੱਤਰ ਵੀ ਦਿਤੇ ਗਏ ਅਤੇ ਜਲਦੀ ਹੀ ਇਕ ਮੰਗ ਪੱਤਰ ਮੁਖ ਚੋਣ ਕਮਿਸ਼ਨਰ ਪੰਜਾਬ ਨੂੰ ਵੀ ਦਿੱਤਾ ਜਾਵੇਗਾ। ਸੈਣੀ ਸਮਾਜ ਵਿਚ ਜਨਮੇ ਸ਼ਹੀਦਾਂ ਦੇ ਯਾਦਗਾਰੀ ਦਿਨ ਮਨਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਯੂਥ ਵਿੰਗ ਦੇ ਗਠਨ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਕੌਰ ਕਮੇਟੀ ਦੇ ਵਿਸਥਾਰ ਸਬੰਧੀ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ। ਸੰਗਠਨ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਵਿਚ ਪਿੰਡ ਪੱਧਰ ਤੱਕ ਲਿਜਾਣ ਲਈ ਜ਼ਿਲ੍ਹਾ ਕਮੇਟੀਆਂ, ਤਹਿਸੀਲ ਕਮੇਟੀਆਂ ਅਤੇ ਬਲਾਕ ਪੱਧਰ ਤੱਕ ਕਮੇਟੀਆਂ ਮੁਕੰਮਲ ਕਰਨ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸੰਗਠਨ ਦੀ ਮਜਬੂਤੀ ਲਈ ਲੋਕ ਭਲਾਈ ਦੇ ਕੰਮਾਂ ਅਤੇ ਉਚੇਰੀ ਸਿਖਿਆ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। 

ਇਸ ਮੌਕੇ ਤੇ ਸੰਤੋਖ ਸਿੰਘ ਸ਼ਿਵਾਲਕ, ਹਰਜੀਤ ਸਿੰਘ ਲੌਂਗੀਆ, ਕੇਸਰ ਸਿੰਘ, ਜਥੇਦਾਰ ਅਵਤਾਰ ਸਿੰਘ, ਬਹਾਦਰ ਸਿੰਘ ਭਾਰਟਾ, ਅਸ਼ੋਕ ਸੈਣੀ, ਮਦਨ ਗੋਪਾਲ, ਤਰਲੋਚਨ ਸਿੰਘ, ਕਮਲਜੀਤ ਸਿੰਘ ਭੂਪਾ, ਅਮਨਪ੍ਰੀਤ ਕਾਬੜਵਾਲ, ਬਲਵੰਤ ਸਿੰਘ, ਨਿਰਮਲ ਸਿੰਘ, ਬੀਬੀ ਕੁਲਵੰਤ ਕੌਰ, ਬੀਬੀ ਰਾਜਿੰਦਰ ਕੌਰ, ਸਰਬਜੀਤ ਕੌਰ, ਕੈਪਟਨ ਸਤਨਾਮ ਸਿੰਘ, ਸੁਰਿੰਦਰ ਸਿੰਘ,ਸੁਰਜੀਤ ਸਿੰਘ, ਦਲੇਲ ਸਿੰਘ, ਪਰਗਣ ਸਿੰਘ, ਮਨਿੰਦਰ ਸਿੰਘ, ਰਾਜੇਸ਼ ਸੈਣੀ, ਬਾਬਾ ਤਾਰਾ ਸਿੰਘ, ਹਰਜਿੰਦਰ ਸਿੰਘ ਅਤੇ ਜਰਨੈਲ ਸਿੰਘ ਹਾਜਿਰ ਸਨ।

Related Articles

LEAVE A REPLY

Please enter your comment!
Please enter your name here

Latest Articles