Join
Thursday, March 26, 2026
Thursday, March 26, 2026

ਬਿਕਰਮਜੀਤ ਸਿੰਘ ਰੋੜੀ ਪਦਉੱਨਤ ਹੋ ਕੇ ਬਣੇ ਸਬ ਇੰਸਪੈਕਟਰ, ਐਸਐਸਪੀ ਨਵਾਂਸ਼ਹਿਰ ਨੇ ਲਾਏ ਸਟਾਰ

ਨਵਾਂਸ਼ਹਿਰ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਏ ਐਸ ਆਈ ਬਿਕਰਮਜੀਤ ਸਿੰਘ ਰੋੜੀ   ਨੂੰ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਪਦਉੱਨਤ ਕਰਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਅੱਜ ਐਸ ਐਸ  ਪੀ ਨਵਾਂਸ਼ਹਿਰ ਡਾਕਟਰ ਮਹਿਤਾਬ ਸਿੰਘ ਤੇ ਐਸ ਪੀ ਤਰੁਣ ਰਤਨ ਨੇ ਤਰੱਕੀ ਦੇ ਸਟਾਰ ਲਾਏ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬਿਕਰਮਜੀਤ ਸਿੰਘ ਰੌੜੀ ਵੱਲੋਂ ਪੁਲਿਸ ਵਿਭਾਗ ’ਚ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ,ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਉਹਨਾਂ ਨੂੰ ਤਰੱਕੀ ਦਿੱਤੀ ਗਈ ਹੈ। ਸਬ ਇੰਸਪੈਕਟਰ ਵਿਕਰਮ ਸਿੰਘ ਰੌੜੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਥਾਣੇਆ ਅਤੇ ਚੌਕੀਆਂ ਵਿੱਚ ਇੰਚਾਰਜ ਵੱਜੋਂ ਡਿਊਟੀ ਨਿਭਾ ਚੁੱਕੇ ਹਨ। ਹੁਣ ਉਹ ਐਸ ਪੀ ਤਰੁਣ ਰਤਨ ਨਵਾਂਸ਼ਹਿਰ ਦੇ ਰੀਡਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਸ ਮੌਕੇ ਨਵੇਂ ਪਦਉੱਨਤ ਹੋਏ ਬਿਕਰਮਜੀਤ ਸਿੰਘ ਰੋੜੀ ਨੇ ਐਸ ਐਸ ਪੀ ਨਵਾਂਸ਼ਹਿਰ ਡਾ ਮਹਿਤਾਬ ਸਿੰਘ ਅਤੇ ਐਸਪੀ ਸਰਬਜੀਤ ਸਿੰਘ ਅਤੇ ਸਮੂਹ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2